
ਕੰਗਨਾ ਰਣੌਤ ਤੋਂ ਸਾਰੇ ਰਾਸ਼ਟਰੀ ਪੁਰਸਕਾਰ ਵਾਪਸ ਲਏ ਜਾਣ: ਸ਼ਿਵ ਸੈਨਾ (ਫੋਟੋ ਕੈ. Instagram @kanganaranaut)
ਅਦਾਕਾਰਾ ਕੰਗਨਾ ਰਣੌਤ ਵੱਲੋਂ ਭਾਰਤ ਦੀ ਆਜ਼ਾਦੀ ਨੂੰ ‘ਭੀਖ’ ’ਚ ਮਿਲਣ ਦਾ ਵਿਵਾਦਤ ਬਿਆਨ ਉਤੇ ਵਿਵਾਦ ਭਖ ਗਿਆ ਹੈ। ਸ਼ਿਵ ਸੈਨਾ ਨੇ ਸ਼ਨੀਵਾਰ ਨੂੰ ਮੰਗ ਕੀਤੀ ਕਿ ਅਭਿਨੇਤਰੀ ਕੰਗਨਾ ਰਣੌਤ ਤੋਂ ਉਸ ਦੀ ਟਿੱਪਣੀ ਲਈ ਸਾਰੇ ਰਾਸ਼ਟਰੀ ਪੁਰਸਕਾਰ ਅਤੇ ਸਨਮਾਨ ਵਾਪਸ ਲਏ ਜਾਣ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' 'ਚ ਲਿਖੇ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਕੰਗਨਾ ਨੇ ਜੋ ਕਿਹਾ ਹੈ, ਉਹ 'ਦੇਸ਼ਧ੍ਰੋਹ' ਹੈ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ 24 ਸੈਕਿੰਡ ਦੀ ਇਕ ਕਲਿੱਪ 'ਚ ਰਣੌਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, '1947 'ਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਅਤੇ ਜੋ ਆਜ਼ਾਦੀ ਮਿਲੀ ਹੈ, ਉਹ 2014 'ਚ ਮਿਲੀ ਹੈ। ਇਕ ਨਿਊਜ਼ ਚੈਨਲ ਉਤੇ ਉਸ ਦੀ ਟਿੱਪਣੀ ਤੋਂ ਬਾਅਦ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਤਾੜੀਆਂ ਵੀ ਵਜਾਈਆਂ।
ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕੰਗਣਾ ਤੋਂ ਸਾਰੇ ਰਾਸ਼ਟਰੀ ਪੁਰਸਕਾਰ ਵਾਪਸ ਲੈਣੇ ਚਾਹੀਦੇ ਹਨ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਦੇ ਸਾਬਕਾ ਸਹਿਯੋਗੀ ਨੇ ਦੋਸ਼ ਲਗਾਇਆ ਕਿ ਕੰਗਨਾ ਦੀ ਟਿੱਪਣੀ ਨਾਲ ਭਾਜਪਾ ਦਾ "ਨਕਲੀ ਰਾਸ਼ਟਰਵਾਦ" ਖਿੱਲਰ ਗਿਆ ਹੈ।
ਪਾਰਟੀ ਦੇ ਮੁੱਖ ਪੱਤਰ 'ਚ ਇਕ ਸੰਪਾਦਕੀ 'ਚ ਕਿਹਾ ਗਿਆ ਹੈ, ''ਕੰਗਨਾ ਤੋਂ ਪਹਿਲਾਂ ਕਿਸੇ ਨੇ ਵੀ ਭਾਰਤ ਦੇ ਆਜ਼ਾਦੀ ਸੰਘਰਸ਼ ਦਾ ਇਸ ਤਰ੍ਹਾਂ ਅਪਮਾਨ ਨਹੀਂ ਕੀਤਾ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ ਸੀ ਜੋ ਪਹਿਲਾਂ ਆਜ਼ਾਦੀ ਘੁਲਾਟੀਆਂ ਨੂੰ ਦਿੱਤਾ ਜਾਂਦਾ ਸੀ।
ਨਾਇਕਾਂ ਦਾ ਅਪਮਾਨ ਕਰਨ ਵਾਲੀ ਕੰਗਨਾ ਨੂੰ ਇਹ ਸਨਮਾਨ ਦੇਣਾ ਦੇਸ਼ ਲਈ ਮੰਦਭਾਗਾ ਹੈ। ਕੰਗਨਾ ਦੀ ਤਾਜ਼ਾ ਟਿੱਪਣੀ ਦਾ ਹਵਾਲਾ ਦਿੰਦੇ ਹੋਏ, ਸ਼ਿਵ ਸੈਨਾ ਨੇ ਕਿਹਾ ਕਿ ਉਸ ਦੇ "ਮੌਜੂਦਾ ਰਾਜਨੀਤਿਕ ਪੁਰਖੇ" ਸੁਤੰਤਰਤਾ ਸੰਗਰਾਮ ਦੇ ਸਮੇਂ ਸੀਨ ਵਿੱਚ ਕਿਤੇ ਵੀ ਨਹੀਂ ਸਨ।
ਦੱਸ ਦਈਏ ਕਿ ਕੰਗਨਾ ਨੇ ਕਿਹਾ ਸੀ,‘‘ਭਾਰਤ ਨੂੰ 1947 ’ਚ ਆਜ਼ਾਦੀ ਨਹੀਂ ਸਗੋਂ ਭੀਖ ਮਿਲੀ ਸੀ ਅਤੇ ਜਿਹੜੀ ਆਜ਼ਾਦੀ ਮਿਲੀ ਹੈ, ਉਹ 2014 ’ਚ ਮਿਲੀ ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ’ਚ ਆਈ ਹੈ।’’
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।