ਸ਼ਿਵ ਸੈਨਾ ਆਗੂ ਦੀ ਕਾਨੂੰਨ ਵਿਵਸਥਾ ਨੂੰ ਖੁੱਲ੍ਹੀ ਚੁਣੌਤੀ, ਕਿਹਾ, ਚੋਣ ਜ਼ਾਬਤੇ ਨੂੰ ਵੀ ਵੇਖ ਲਵਾਂਗੇ

News18 Punjab
Updated: April 15, 2019, 1:21 PM IST
ਸ਼ਿਵ ਸੈਨਾ ਆਗੂ ਦੀ ਕਾਨੂੰਨ ਵਿਵਸਥਾ ਨੂੰ ਖੁੱਲ੍ਹੀ ਚੁਣੌਤੀ, ਕਿਹਾ, ਚੋਣ ਜ਼ਾਬਤੇ ਨੂੰ ਵੀ ਵੇਖ ਲਵਾਂਗੇ
News18 Punjab
Updated: April 15, 2019, 1:21 PM IST
ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿਚ ਜੁਟੇ ਸ਼ਿਵ ਸੈਨਾ ਆਗੂ ਸੰਜੇ ਰਾਓਤ ਨੇ ਚੋਣ ਜ਼ਾਬਤੇ ਤੇ ਕਾਨੂੰਨ ਵਿਵਸਥਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਇਕ ਚੋਣ ਰੈਲੀ ਵਿਚ ਭਾਸ਼ਣ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ 'ਦੇਖ ਲੈਣ' ਦੀ ਧਮਕੀ ਦੇ ਦਿੱਤੀ। ਨਿਊਜ਼ ਏਜੰਸੀ ANI ਨੇ ਟਵੀਟਰ ਉਤੇ ਇਕ ਵੀਡੀਓ ਸ਼ੇਅਰ ਕੀਤਾ ਹੈ।14 ਅਪ੍ਰੈਲ ਦੇ ਇਸ ਵੀਡੀਓ ਵਿਚ ਸੰਜੇ ਰਾਓਤ ਭਾਸ਼ਣ ਦੇ ਰਹੇ ਹਨ। ਉਹ ਆਖ ਰਹੇ ਹਨ, ਉਂਜ ਤਾਂ ਅਸੀਂ ਕਾਨੂੰਨ ਮੰਨਣ ਵਾਲੇ ਲੋਕ ਹਾਂ, ਪਰ ਚੋਣਾਂ ਦੌਰਾਨ ਸਾਡੇ ਉਤੇ ਇਕ ਦਬਾਅ ਬਣਿਆ ਰਹਿੰਦਾ ਹੈ, ਕਿ ਕਿਤੇ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋ ਜਾਵੇ। ਇਸੇ ਦੌਰਾਨ ਉਹ ਆਖ ਰਹੇ ਹਨ, 'ਭਾੜ ਮੇ ਗਿਆ ਕਾਨੂੰਨ', ਚੋਣ ਜ਼ਾਬਤੇ ਨੂੰ ਵੀ ਅਸੀਂ ਵੇਖ ਲਵਾਂਗੇ। ਜੋ ਗੱਲ ਸਾਡੇ ਮਨ ਵਿਚ ਹੈ, ਉਹ ਜੇਕਰ ਬਾਹਰ ਨਹੀਂ ਨਿਕਲਦੀ ਤਾਂ ਘੁਟਣ ਜਿਹੀ ਮਹਿਸੂਸ ਹੁੰਦੀ ਹੈ। ਦੱਸ ਦਈਏ ਕਿ ਚੋਣ ਜ਼ਾਬਤੇ ਦੌਰਾਨ ਚੋਣ ਕਮਿਸ਼ਨ ਸਿਆਸੀ ਆਗੂਆਂ ਦੇ ਭਾਸ਼ਣ ਉਤੇ ਨਜ਼ਰ ਰੱਖ ਰਿਹਾ ਹੈ। ਪ੍ਰਚਾਰ ਦੇ ਕੁਝ ਨਿਯਮ ਤੈਅ ਕੀਤੇ ਗਏ ਹਨ, ਜੋ ਸਿਆਸੀ ਧਿਰਾਂ ਨੂੰ ਚੁਭ ਰਹੇ ਹਨ।
First published: April 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...