
ਜਦੋਂ ਪਾਰਕ 'ਚ ਟ੍ਰੈਫਿਕ ਲਈ ਇੱਕ ਰੱਖਿਆ ਗਿਆ ਪੱਥਰ ਅਤੇ ਲੋਕ ਇਸਨੂੰ ਸ਼ਿਵਲਿੰਗ ਦੇ ਰੂਪ 'ਚ ਲੱਗੇ ਪੂਜਣ( video screenshot-cnn)
ਵਾਰਾਣਸੀ ਗਿਆਨਵਾਪੀ ਮਸਜਿਦ ਮਾਮਲੇ ਦਰਮਿਆ ਲੋਕ ਇੱਕ ਵੀਡੀਓ ਰਿਪੋਰਟ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਸ਼ੇਅਰ ਕਰ ਰਹੇ ਹਨ। ਉਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕਿਵੇਂ ਲੋਕ ਅਮਰੀਕਾ ਦੇ ਗੋਲਡਨ ਗੇਟ ਪਾਰਕ 'ਚ ਰੱਖੇ ਪੱਥਰ ਨੂੰ ਸ਼ਿਵਲਿੰਗ ਦੇ ਰੂਪ 'ਚ ਪੂਜਣ ਲੱਗੇ। ਅਮਰੀਕਾ ਦੇ ਪਾਰਕ 'ਚ ਪੂਜੇ ਜਾਣ ਵਾਲੇ 'ਸ਼ਿਵਲਿੰਗ' ਦੀ ਕਹਾਣੀ ਸਾਲ 1993 ਦੀ ਦੱਸੀ ਜਾ ਰਹੀ ਹੈ। ਇਹ ਸੀਐਨਐਨ ਦੀ ਇੱਕ ਵੀਡੀਓ ਰਿਪੋਰਟ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੈਨ ਫਰਾਂਸਿਸਕੋ ਦੇ ਗੋਲਡਨ ਗੇਟ ਪਾਰਕ 'ਚ ਇਕ ਅਜਿਹਾ ਪੱਥਰ ਹੈ, ਜਿਸ ਦੀ ਪੂਜਾ ਕਰਨ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇੱਥੇ ਮੰਦਰ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਉਂਜ, ਜਿਸ ਨੂੰ ਲੋਕ ਸ਼ਿਵਲਿੰਗ ਵਜੋਂ ਪੂਜ ਰਹੇ ਸਨ, ਉਹ ਅਸਲ ਵਿੱਚ ਟ੍ਰੈਫਿਕ ਬੈਰੀਕੇਡ ਸੀ। 4 ਫੁੱਟ ਉੱਚਾ ਅਤੇ ਗੋਲੀ ਦੇ ਆਕਾਰ ਦਾ ਪੱਥਰ ਜੋ ਸ਼ਿਵਲਿੰਗ ਵਰਗਾ ਲੱਗਦਾ ਸੀ। ਇਸ ਨੂੰ ਕੁਝ ਸਾਲ ਪਹਿਲਾਂ ਸ਼ਹਿਰ ਦੇ ਇੱਕ ਕਰੇਨ ਆਪਰੇਟਰ ਵੱਲੋਂ ਪਾਰਕ ਵਿੱਚ ਰੱਖਿਆ ਗਿਆ ਸੀ। ਹਿੰਦੂ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੇ ਇਹ ਦੇਖਿਆ ਅਤੇ ਸ਼ਿਵਲਿੰਗ ਦੇ ਰੂਪ ਵਿਚ ਪੂਜਾ ਕਰਨੀ ਸ਼ੁਰੂ ਕਰ ਦਿੱਤੀ।
ਸੈਨ ਫਰਾਂਸਿਸਕੋ ਪ੍ਰਸ਼ਾਸਨ ਦੁਆਰਾ ਪੱਥਰ ਨੂੰ ਹਟਾ ਦਿੱਤਾ ਗਿਆ ਸੀ। ਬਾਅਦ ਵਿੱਚ 1994 ਵਿੱਚ ਇਸ ਸਬੰਧੀ ਨਿਊਯਾਰਕ ਟਾਈਮਜ਼ ਅਖਬਾਰ ਵਿੱਚ ਇੱਕ ਰਿਪੋਰਟ ਛਪੀ। ਦੱਸਿਆ ਗਿਆ ਕਿ ਪ੍ਰਸ਼ਾਸਨ ਨੇ ਉਸ ਪੱਥਰ ਨੂੰ ਗੋਲਡਨ ਗੇਟ ਪਾਰਕ ਤੋਂ ਹਟਾ ਕੇ ਇੱਕ ਕਲਾਕਾਰ ਦੇ ਸਟੂਡੀਓ ਵਿੱਚ ਰੱਖਿਆ ਹੈ। ਹੇਠਾਂ ਦੇਖੋ ਰਿੋਪਟਿੰਗ ਦੀ ਵੀਡੀਓ।
ਆਜ ਤਕ ਦੀ ਰਿਪੋਰਟ ਮੁਤਾਬਕ ਇਕ ਕਲਾਕਾਰ ਮਾਈਕਲ ਬੋਵੇਨ, ਜਿਸ ਦਾ ਹਿੰਦੂ ਨਾਂ ਕਾਲੀਦਾਸ ਸੀ, ਪਾਰਕ 'ਚੋਂ ਪੱਥਰ ਹਟਾਉਣ ਦੇ ਫੈਸਲੇ ਖਿਲਾਫ ਸਾਹਮਣੇ ਆਇਆ। ਉਸ ਨੇ ਕੇਸ ਦਾਇਰ ਕੀਤਾ, ਪਰ ਫਿਰ ਅਦਾਲਤ ਨੇ ਉਸ ਨੂੰ 14,000 ਡਾਲਰ ਦਾ ਜੁਰਮਾਨਾ ਕੀਤਾ।
ਕੀ ਹੈ ਗਿਆਨਵਾਪੀ ਮਸਜਿਦ ਮਾਮਲਾ ?
ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ ਹੋਣ ਮਗਰੋਂ ਇਹ ਵਿਵਾਦ ਹੋਰ ਖੜ੍ਹਾ ਹੋ ਗਿਆ ਹੈ। ਹਿੰਦੂ ਭਾਈਚਾਰੇ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਮਸਜਿਦ ਕੰਪਲੈਕਸ ਅੰਦਰ ਸ਼ਿਵਲਿੰਗ ਮਿਲਿਆ ਹੈ, ਜਦਕਿ ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਉਹ ਸ਼ਿਵਲਿੰਗ ਨਹੀਂ ਫੁਹਾਰਾ ਹੈ। ਫਿਲਹਾਲ ਇਹ ਮਾਮਲਾ ਅਦਾਲਤ ਵਿੱਚ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।