Home /News /national /

ਪਲੇਟਫਾਰਮ 'ਤੇ ਖੜ੍ਹੇ TTE ਉਤੇ ਡਿੱਗੀ ਹਾਈ ਟੈਂਸ਼ਨ ਤਾਰ, ਵੇਖੋ ਰੂਹ ਕੰਬਾਊ ਵੀਡੀਓ

ਪਲੇਟਫਾਰਮ 'ਤੇ ਖੜ੍ਹੇ TTE ਉਤੇ ਡਿੱਗੀ ਹਾਈ ਟੈਂਸ਼ਨ ਤਾਰ, ਵੇਖੋ ਰੂਹ ਕੰਬਾਊ ਵੀਡੀਓ  (Credit/Video Grab/@Ananth_IRAS)

ਇਸ ਵਾਇਰਲ ਵੀਡੀਓ ਨੂੰ Ananth Rupanagudi ਨਾਂ ਦੇ ਰੇਲਵੇ ਅਧਿਕਾਰੀ ਨੇ ਆਪਣੀ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਟੀਟੀਈ ਪਲੇਟਫਾਰਮ 'ਤੇ ਖੜ੍ਹੇ ਆਪਣੇ ਸਾਥੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਫਿਰ ਅਚਾਨਕ ਬਿਜਲੀ ਦੀ ਤਾਰ ਉਨ੍ਹਾਂ 'ਤੇ ਡਿੱਗ ਪਈ। ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਰੇਲਵੇ ਟਰੈਕ 'ਤੇ ਡਿੱਗ ਗਿਆ।

ਹੋਰ ਪੜ੍ਹੋ ...
  • Share this:

ਸੋਸ਼ਲ ਮੀਡੀਆ ਉਤੇ ਇਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਯੂਜ਼ਰਸ ਰੇਲਵੇ ਸਟੇਸ਼ਨ 'ਤੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦੇ ਰਹੇ ਹਨ। ਦਰਅਸਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਖੜ੍ਹੇ ਟੀਟੀਈ ਉਤੇ ਹਾਈਟੈਂਸ਼ਨ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਜਾਂਦੀ ਹੈ।

ਇਸ ਪਿੱਛੋਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਪਲੇਟਫਾਰਮ ਤੋਂ ਹੇਠਾਂ ਡਿੱਗ ਗਿਆ। ਹਾਦਸੇ ਤੋਂ ਬਾਅਦ ਕੋਲ ਖੜ੍ਹਾ ਵਿਅਕਤੀ ਡਰ ਕੇ ਭੱਜਣ ਲੱਗ ਪੈਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਦਾ ਹੈ।

Ananth Rupanagudi ਨਾਂ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਹੈਰਾਨ ਕਰਨ ਵਾਲੀ ਵੀਡੀਓ ਸ਼ੇਅਰ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੋ ਟੀਟੀਈ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਖੜ੍ਹੇ ਹੋ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ ਅਚਾਨਕ ਹਾਈ ਟੈਂਸ਼ਨ ਲਾਈਨ ਦੀ ਤਾਰ ਟੁੱਟ ਕੇ ਇੱਕ ਟੀਟੀਈ ਦੇ ਸਿਰ 'ਤੇ ਜਾ ਡਿੱਗੀ। ਇਸ ਤੋਂ ਬਾਅਦ ਉਸ ਨੂੰ ਬਿਜਲੀ ਦਾ ਝਟਕਾ ਲੱਗਾ ਅਤੇ ਉਹ ਹੇਠਾਂ ਡਿੱਗ ਪਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੋ ਟੀਟੀਈ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਖੜ੍ਹੇ ਹੋ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ ਅਚਾਨਕ ਹਾਈ ਟੈਂਸ਼ਨ ਲਾਈਨ ਦੀ ਤਾਰ ਟੁੱਟ ਕੇ ਇੱਕ ਟੀਟੀਈ ਦੇ ਸਿਰ 'ਤੇ ਜਾ ਡਿੱਗੀ। ਇਸ ਤੋਂ ਬਾਅਦ ਉਸ ਨੂੰ ਬਿਜਲੀ ਦਾ ਝਟਕਾ ਲੱਗਾ ਅਤੇ ਉਹ ਹੇਠਾਂ ਡਿੱਗ ਪਿਆ।

ਇਸ ਵਾਇਰਲ ਵੀਡੀਓ ਨੂੰ Ananth Rupanagudi ਨਾਂ ਦੇ ਰੇਲਵੇ ਅਧਿਕਾਰੀ ਨੇ ਆਪਣੀ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਟੀਟੀਈ ਪਲੇਟਫਾਰਮ 'ਤੇ ਖੜ੍ਹੇ ਆਪਣੇ ਸਾਥੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਫਿਰ ਅਚਾਨਕ ਬਿਜਲੀ ਦੀ ਤਾਰ ਉਨ੍ਹਾਂ 'ਤੇ ਡਿੱਗ ਪਈ। ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਰੇਲਵੇ ਟਰੈਕ 'ਤੇ ਡਿੱਗ ਗਿਆ।

Published by:Gurwinder Singh
First published:

Tags: Viral, Viral news, Viral video