Home /News /national /

ਪ੍ਰੇਮਿਕਾ ਨਾਲ ਰਹਿਣ ਦੀ ਜ਼ਿੱਦ ਤੇ ਅੜੀ ਵਿਆਹੁਤਾ, ਸੋਹਰੇ ਘਰ ਜਾਣ ਤੋਂ ਕੀਤਾ ਇਨਕਾਰ

ਪ੍ਰੇਮਿਕਾ ਨਾਲ ਰਹਿਣ ਦੀ ਜ਼ਿੱਦ ਤੇ ਅੜੀ ਵਿਆਹੁਤਾ, ਸੋਹਰੇ ਘਰ ਜਾਣ ਤੋਂ ਕੀਤਾ ਇਨਕਾਰ

ਪ੍ਰੇਮਿਕਾ ਨਾਲ ਰਹਿਣ ਦੀ ਜ਼ਿੱਦ ਤੇ ਅੜੀ ਵਿਆਹੁਤਾ, ਸੋਹਰੇ ਘਰ ਜਾਣ ਤੋਂ ਕੀਤਾ ਇਨਕਾਰ

ਪ੍ਰੇਮਿਕਾ ਨਾਲ ਰਹਿਣ ਦੀ ਜ਼ਿੱਦ ਤੇ ਅੜੀ ਵਿਆਹੁਤਾ, ਸੋਹਰੇ ਘਰ ਜਾਣ ਤੋਂ ਕੀਤਾ ਇਨਕਾਰ

Mathura News: ਧੀ ਦੀਆਂ ਹਰਕਤਾਂ ਕਾਰਨ ਮਾਂ ਨੂੰ ਆਤਮਦਾਹ ਕਰਨ ਦੀ ਕੋਸ਼ਿਸ਼ ਕਰਨੀ ਪਈ। ਆਪਣੇ ਆਪ ਨੂੰ ਲੈਸਬੀਅਨ ਦੱਸ ਕੇ ਵਿਆਹੁਤਾ ਧੀ ਆਪਣੀ ਪ੍ਰੇਮਿਕਾ ਕੋਲ ਜਾਣ 'ਤੇ ਅੜੀ ਹੋਈ ਸੀ। ਇਸ ਦੌਰਾਨ ਥਾਣੇ ਅੰਦਰ ਬਹੁਤ ਡਰਾਮਾ ਹੋਇਆ। ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਨੇ ਸਮਝਾਇਆ ਅਤੇ ਮਾਮਲਾ ਸ਼ਾਂਤ ਕੀਤਾ।

ਹੋਰ ਪੜ੍ਹੋ ...
 • Share this:

  ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਸਣਯੋਗ ਹੈ ਕਿ ਮਥੁਰਾ 'ਚ ਬੇਟੀ ਦੀ ਹਰਕਤ ਤੋਂ ਪਰੇਸ਼ਾਨ ਮਾਂ-ਪੁੱਤਰ ਨੇ ਥਾਣੇ 'ਚ ਖੁਦ 'ਤੇ ਜਲਣਸ਼ੀਲ ਪਦਾਰਥ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਘਟਨਾ ਮੰਗਲਵਾਰ ਦੀ ਹੈ, ਜਿੱਥੇ ਧੀ ਦੀਆਂ ਹਰਕਤਾਂ ਕਾਰਨ ਮਾਂ ਨੂੰ ਆਤਮਦਾਹ ਕਰਨ ਦੀ ਕੋਸ਼ਿਸ਼ ਕਰਨੀ ਪਈ। ਆਪਣੇ ਆਪ ਨੂੰ ਲੈਸਬੀਅਨ ਦੱਸ ਕੇ ਵਿਆਹੁਤਾ ਧੀ ਆਪਣੀ ਪ੍ਰੇਮਿਕਾ ਕੋਲ ਜਾਣ 'ਤੇ ਅੜੀ ਹੋਈ ਸੀ। ਇਸ ਦੌਰਾਨ ਥਾਣੇ ਅੰਦਰ ਬਹੁਤ ਡਰਾਮਾ ਹੋਇਆ। ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਨੇ ਸਮਝਾਇਆ ਅਤੇ ਮਾਮਲਾ ਸ਼ਾਂਤ ਕੀਤਾ।

  ਵਕੀਲ ਰਾਹੀਂ ਥਾਣੇ ਵਿਚ ਦਿੱਤੀ ਅਰਜ਼ੀ 

  ਦਰਅਸਲ, ਨੰਦਗਾਓਂ ਮਾਰਗ 'ਤੇ ਸਥਿਤ ਇਕ ਕਲੋਨੀ ਦੀ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਵਕੀਲ ਰਾਹੀਂ ਥਾਣੇ ਵਿਚ ਅਰਜ਼ੀ ਦਿੱਤੀ ਸੀ। ਥਾਣੇ 'ਚ ਉਸ ਨੇ ਪਰਿਵਾਰ ਤੋਂ ਵੱਖ ਹੋਣ ਦੀ ਦਰਖਾਸਤ ਦਿੱਤੀ ਸੀ। ਜਿਸ 'ਤੇ ਪੁਲਿਸ ਲੜਕੀ ਨੂੰ ਥਾਣੇ ਲੈ ਆਈ।ਨਾਲ ਹੀ ਉਸਦੀ ਮਾਂ ਅਤੇ ਭਰਾ ਵੀ ਆ ਗਏ। ਪੁਲਿਸ ਸਟੇਸ਼ਨ ਪਹੁੰਚਣ 'ਤੇ ਲੜਕੀ ਦੀ ਮਾਂ ਅਤੇ ਭਰਾ ਨੇ ਕੈਨ 'ਚ ਭਰਿਆ ਜਲਣਸ਼ੀਲ ਪਦਾਰਥ ਉਨ੍ਹਾਂ 'ਤੇ ਸੁੱਟ ਲਿਆ । ਇਹ ਦੇਖ ਕੇ ਪੁਲਿਸ ਹੈਰਾਨ ਰਹਿ ਗਈ। ਪੁਲਿਸ ਨੇ ਤੁਰੰਤ ਮਾਚਿਸ ਅਤੇ ਡੱਬੇ ਖੋਹ ਲਏ। ਜਿਸ ਤੋਂ ਬਾਅਦ ਦੋਵਾਂ ਨੂੰ ਬੈਠਾ ਕੇ ਮਾਮਲਾ ਸ਼ਾਂਤ ਕੀਤਾ ਗਿਆ।

  ਕੁੜੀ ਨੇ ਆਪਣੇ ਆਪ ਨੂੰ ਲੈਸਬੀਅਨ /ਸਮਲਿੰਗੀ ਦੱਸਿਆ

  ਦੱਸਿਆ ਗਿਆ ਕਿ ਲੜਕੀ ਵਿਆਹੀ ਹੋਈ ਸੀ। ਪਰ ਹੁਣ ਤੱਕ ਉਹ ਇੱਕ ਵਾਰ ਹੀ ਆਪਣੇ ਸਹੁਰੇ ਘਰ ਗਈ ਸੀ। ਕੁੜੀ ਨੂੰ ਗੋਰਖਪੁਰ ਦੀ ਰਹਿਣ ਵਾਲੀ ਆਪਣੀ ਹੀ ਉਮਰ ਦੀ ਕੁੜੀ ਨਾਲ ਪਿਆਰ ਕਰਦੀ ਹੈ। ਉਸ ਨੇ ਪੁਲਿਸ ਨੂੰ ਦੱਸਿਆ, ਉਹ ਸਮਲਿੰਗੀ ਹੈ ਅਤੇ ਆਪਣੇ ਸਾਥੀ ਨਾਲ ਗੋਰਖਪੁਰ ਜਾਣਾ ਚਾਹੁੰਦੀ ਹੈ। ਇਸ ਲਈ ਉਸ ਨੇ ਪਰਿਵਾਰ ਤੋਂ ਵੱਖ ਹੋਣ ਲਈ ਅਰਜ਼ੀ ਦਿੱਤੀ। ਲੜਕੀ ਨੇ ਕਿਹਾ- ਉਹ ਆਪਣੇ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ। ਉਸ ਨੂੰ ਜ਼ਬਰਦਸਤੀ ਸਹੁਰੇ ਘਰ ਭੇਜਿਆ ਜਾ ਰਿਹਾ ਹੈ। ਉਹ ਆਪਣੇ ਸਹੁਰੇ ਘਰ ਨਹੀਂ ਜਾਣਾ ਚਾਹੁੰਦੀ।

  ਸਾਥੀ ਕੋਲ ਜਾਣ 'ਤੇ ਅੜੀ ਕੁੜੀ

  ਪੁਲਿਸ ਵਾਲਿਆਂ ਨੇ ਲੜਕੀ ਨੂੰ ਮਨਾਉਣ ਦੇ ਬਹੁਤ ਯਤਨ ਕੀਤੇ ਪਰ ਉਹ ਆਪਣੀ ਜ਼ਿੱਦ 'ਤੇ ਅੜੀ ਰਹੀ। ਪਰਿਵਾਰ ਵਾਲੇ ਉਸ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਗੋਰਖਪੁਰ ਦੀ ਉਹ ਲੜਕੀ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਬਰਬਾਦ ਕਰ ਦੇਵੇਗੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ। ਸਟੇਸ਼ਨ ਇੰਚਾਰਜ ਅਨੁਜ ਰਾਣਾ ਨੇ ਦੋਵਾਂ ਨੂੰ ਸਮਝਾਇਆ। ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  Published by:Tanya Chaudhary
  First published:

  Tags: Ajab Gajab, Lesbian, Love, National news