Home /News /national /

ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, 100 ਮੀਟਰ ਲੰਬੀ ਕੰਧ ਡਿਗਣ ਕਾਰਨ 4 ਲੋਕਾਂ ਦੀ ਮੌਤ, ਮਲਬੇ 'ਚ ਫੱਸੇ ਲੋਕਾਂ ਦਾ ਬਚਾਅ ਕਾਰਜ ਜਾਰੀ

ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, 100 ਮੀਟਰ ਲੰਬੀ ਕੰਧ ਡਿਗਣ ਕਾਰਨ 4 ਲੋਕਾਂ ਦੀ ਮੌਤ, ਮਲਬੇ 'ਚ ਫੱਸੇ ਲੋਕਾਂ ਦਾ ਬਚਾਅ ਕਾਰਜ ਜਾਰੀ

ਨੋਇਡਾ 'ਚ 100 ਮੀਟਰ ਲੰਬੀ ਕੰਧ ਡਿੱਗੀ, 4 ਦੀ ਮੌਤ

ਨੋਇਡਾ 'ਚ 100 ਮੀਟਰ ਲੰਬੀ ਕੰਧ ਡਿੱਗੀ, 4 ਦੀ ਮੌਤ

ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਉੱਚ ਅਧਿਕਾਰੀਆਂ ਦੇ ਨਾਲ-ਨਾਲ ਡਾਕਟਰ ਅਤੇ ਐਂਬੂਲੈਂਸ ਵੀ ਮੌਕੇ 'ਤੇ ਮੌਜੂਦ ਹਨ।

  • Share this:

    ਦਿੱਲੀ ਦੇ ਨਾਲ ਲੱਗਦੇ ਨੋਇਡਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਨੋਇਡਾ 'ਚ ਕੰਧ 100 ਮੀਟਰ ਲੰਬੀ ਕੰਧ ਡਿੱਗ ਗਈ ਹੈ। ਇਸ ਹਾਦਸੇ 'ਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। 100 ਮੀਟਰ ਲੰਬੀ ਕੰਧ ਡਿੱਗਣ ਨਾਲ ਕੁਝ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ਦੀਵਾਰ ਹੇਂਠ ਕਿੰਨੇ ਲੋਕ ਦੱਬੇ ਗਏ ਹਨ, ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸਣਯੋਗ ਹੈ ਕਿ ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।

    ਦੱਸ ਦਈਏ ਕਿ ਫਿਲਹਾਲ ਮੌਕੇ 'ਤੇ JCB ਮਸ਼ੀਨ ਲਿਆਂਦੀ ਗਈ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਹ ਘਟਨਾ ਨੋਇਡਾ ਦੇ ਸੈਕਟਰ 21 ਸਥਿਤ ਜਲਵਾਯੂ ਵਿਹਾਰ ਦੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।

    ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਉੱਚ ਅਧਿਕਾਰੀਆਂ ਦੇ ਨਾਲ-ਨਾਲ ਡਾਕਟਰ ਅਤੇ ਐਂਬੂਲੈਂਸ ਵੀ ਮੌਕੇ 'ਤੇ ਮੌਜੂਦ ਹਨ।

    ਡੀਐਮ ਐਲਵਾਈ ਸੁਹਾਸ ਨੇ ਦੱਸਿਆ ਕਿ ਕਲਾਈਮੇਟ ਬਿਹਾਰ ਅਪਾਰਟਮੈਂਟ ਦੀ ਡਰੇਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਦੋਂ ਇਹ ਚਾਰਦੀਵਾਰੀ ਅਚਾਨਕ ਡਿੱਗ ਗਈ। ਹੁਣ ਤੱਕ ਪੰਜ ਲੋਕਾਂ ਨੂੰ ਬਚਾਅ ਕਾਰਜ ਰਾਹੀਂ ਮਲਬੇ 'ਚੋਂ ਬਾਹਰ ਕੱਢਿਆ ਜਾ ਚੁੱਕਿਆ ਹੈ। ਦੋ ਲੋਕਾਂ ਦੀ ਮੌਤ ਜ਼ਿਲ੍ਹਾ ਹਸਪਤਾਲ ਵਿੱਚ ਹੋ ਗਈ ਅਤੇ ਦੋ ਦੀ ਕੈਲਾਸ਼ ਹਸਪਤਾਲ ਵਿੱਚ ਹੋਈ ਹੈ। ਇਕ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਬਚਾਅ ਕਾਰਜ ਜਾਰੀ ਹੈ।

    ਇਸ ਤੋਂ ਬਾਅਦ ਡੀਐਮ ਨੇ ਕਿਹਾ ਕਿ ਘਟਨਾ ਕਿਉਂ ਵਾਪਰੀ, ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੋਇਡਾ ਅਥਾਰਟੀ ਵੱਲੋਂ ਠੇਕੇ ’ਤੇ ਇਹ ਕੰਮ ਕਰਵਾਇਆ ਜਾ ਰਿਹਾ ਹੈ। ਇਹ ਹਾਦਸਾ ਡਰੇਨ ਦੀਆਂ ਇੱਟਾਂ ਕੱਢਣ ਸਮੇਂ ਵਾਪਰਿਆ ਹੈ।

    Published by:Tanya Chaudhary
    First published:

    Tags: Accident, Delhi, Noida