Home /News /national /

Shocking: ਹੜ੍ਹ 'ਚ ਫਸੀਆਂ ਦੋ ਬਜ਼ੁਰਗ ਔਰਤਾਂ ਬਿਸਤਰੇ 'ਤੇ ਮਰੀਆਂ ਹੋਈਆਂ ਮਿਲੀਆਂ

Shocking: ਹੜ੍ਹ 'ਚ ਫਸੀਆਂ ਦੋ ਬਜ਼ੁਰਗ ਔਰਤਾਂ ਬਿਸਤਰੇ 'ਤੇ ਮਰੀਆਂ ਹੋਈਆਂ ਮਿਲੀਆਂ

ਸੰਕੇਤ ਫੋਟੋ

ਸੰਕੇਤ ਫੋਟੋ

Floods in Tamil Nadu: ਮਿਲੀ ਜਾਣਕਾਰੀ ਅਨੁਸਾਰ ਗੁਆਂਢੀਆਂ ਵੱਲੋਂ ਔਰਤਾਂ ਦੀ ਮੌਤ ਦੀ ਸੂਚਨਾ ਮਿਲਣ 'ਤੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਸਲੇਮ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ।

  • Share this:

    Tamil Nadu News: ਤਾਮਿਲਨਾਡੂ ਨਿਊਜ਼: ਭਾਰੀ ਮੀਂਹ ਕਾਰਨ ਭਾਰਤ ਦੇ ਕਈ ਸੂਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਲੋਕ ਬਹੁਤ ਮੁਸ਼ਕਿਲਾਂ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਸੇ ਤਰ੍ਹਾਂ ਇੱਕ ਹੈਰਾਨ ਕਰਨ ਵਾਲੀ ਖਬਰ ਤਾਮਿਲਨਾਡੂ ਤੋਂ ਆ ਰਹੀ ਹੈ ਜਿੱਥੇ ਮੰਗਲਵਾਰ ਨੂੰ ਸਲੇਮ ਕਾਰਪੋਰੇਸ਼ਨ ਸੀਮਾਵਾਂ ਦੇ ਦੋ ਇਲਾਕਿਆਂ ਵਿੱਚ ਰਾਤ ਭਰ ਪਏ ਮੀਂਹ ਅਤੇ ਨਹਿਰਾਂ ਦੇ ਬੰਦ ਹੋਣ ਕਾਰਨ ਘਰਾਂ ਵਿੱਚ ਪਾਣੀ ਭਰ ਜਾਣ ਕਾਰਨ ਦੋ ਬਜ਼ੁਰਗ ਔਰਤਾਂ ਆਪਣੇ ਬਿਸਤਰੇ 'ਤੇ ਮ੍ਰਿਤਕ ਪਾਈਆਂ ਗਈਆਂ। ਦੱਸ ਦਈਏ ਕਿ ਕ੍ਰਿਸ਼ਨਾਗਿਰੀ 'ਚ ਮੀਂਹ ਨਾਲ ਸਬੰਧਤ ਇਕ ਹੋਰ ਘਟਨਾ 'ਚ 55 ਸਾਲਾ ਮਜ਼ਦੂਰ ਦੀ ਮੌਤ ਹੋ ਗਈ।

    ਮਿਲੀ ਜਾਣਕਾਰੀ ਅਨੁਸਾਰ ਗੁਆਂਢੀਆਂ ਵੱਲੋਂ ਔਰਤਾਂ ਦੀ ਮੌਤ ਦੀ ਸੂਚਨਾ ਮਿਲਣ 'ਤੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਸਲੇਮ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ।

    ਮ੍ਰਿਤਕਾਂ ਦੀ ਪਛਾਣ 

    ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਸਮੀਨਾਥਪੁਰਮ ਨੇੜੇ ਡਾਕਟਰ ਰਥਿਨਮ ਸਟਰੀਟ ਦੇ ਵਾਸੀ ਪਲਾਨੀਯਾਮਲ (80) ਅਤੇ ਪੇਰਾਮਨੂਰ ਵਿੱਚ ਗੋਵਿੰਦਾ ਗੌਂਡਰ ਥੋਤਮ ਵਾਸੀ ਰੁਕਮਣੀ (78) ਵਜੋਂ ਕੀਤੀ ਹੈ। ਅਧਿਕਾਰੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ “ਦੋਵੇਂ ਇਕੱਲੇ ਰਹਿੰਦੇ ਸਨ। ਪਲਾਨੀਯਾਮਲ ਨੂੰ ਤੁਰਨ ਵਿੱਚ ਮੁਸ਼ਕਲ ਸੀ।" ਪੱਲਾਪੱਟੀ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਦੋ ਕੇਸ ਦਰਜ ਕੀਤੇ ਹਨ।

    ਜ਼ਿਕਰਯੋਗ ਹੈ ਕਿ ਸਲੇਮ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਅਤੇ ਸੋਮਵਾਰ ਰਾਤ ਨੂੰ ਸਲੇਮ ਸ਼ਹਿਰ ਅਤੇ ਯੇਰਕੌਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਹੋਇਆ । ਮੰਗਲਵਾਰ ਸਵੇਰ ਤੱਕ ਬਰਸਾਤ ਜਾਰੀ ਰਹਿਣ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਲੋਕ ਆਪਣੇ ਘਰਾਂ 'ਚ ਕੈਦ ਹੋ ਗਏ ।

    TNIE ਦੀ ਖਬਰ ਮੁਤਾਬਕ ਮੇਅਰ ਰਾਮਚੰਦਰਨ ਨੇ ਕਿਹਾ, “ਅਸੀਂ ਸਵੇਰੇ 4 ਵਜੇ ਤੋਂ ਬਚਾਅ ਕਾਰਜ ਕਰ ਰਹੇ ਸੀ। ਕੂੜਾ ਡੰਪ ਕਰਨ ਕਾਰਨ ਗੋਵਿੰਦਾ ਗੌਂਡਰ ਥੋੱਟਮ ਅਤੇ ਸਮੀਨਾਥਪੁਰਮ ਖੇਤਰਾਂ ਵਿੱਚ ਅਚਾਨਕ ਨਹਿਰਾਂ ਵਿੱਚ ਰੁਕਾਵਟ ਆ ਗਈ ਅਤੇ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ।”

    ਸਲੇਮ-ਯੇਰਕੌਡ ਰੋਡ 24 ਘੰਟਿਆਂ ਲਈ ਬੰਦ-ਸੀਮਾ

    “ਨਹਿਰਾਂ ਦੀ ਸਫਾਈ ਲਈ ਤੇਜ਼ੀ ਨਾਲ ਕਦਮ ਚੁੱਕੇ ਗਏ ਹਨ। ਮੇਅਰ ਨੇ ਕਿਹਾ ਕਿ ਨਹਿਰਾਂ ਵਿੱਚ ਕੂੜਾ ਸੁੱਟਣ ਤੋਂ ਰੋਕਣ ਲਈ ਵੀ ਉਪਾਅ ਕੀਤੇ ਜਾਣਗੇ। ਸਲੇਮ-ਯੇਰਕੌਡ ਮੁੱਖ ਸੜਕ 'ਤੇ ਢਿੱਗਾਂ ਡਿੱਗਣ ਅਤੇ ਦਰਖਤਾਂ ਦੇ ਉਖੜ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਵਿਚ ਰੁਕਾਵਟ ਆਈ, ਅਧਿਕਾਰੀਆਂ ਨੇ ਸੋਮਵਾਰ ਰਾਤ 10 ਵਜੇ ਤੋਂ ਸੜਕ 'ਤੇ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ।

    ਲਗਾਤਾਰ ਭਾਰੀ ਮੀਂਹ ਦੀ ਚੇਤਾਵਨੀ 

    ਵਾਹਨਾਂ ਨੂੰ ਕੁੱਪਨੂਰ ਰੋਡ ਤੋਂ ਮੋੜ ਦਿੱਤਾ ਗਿਆ। ਕਲੈਕਟਰ ਐਸ ਕਰਮੇਗਮ ਨੇ ਬਹਾਲੀ ਦੇ ਕੰਮ ਦਾ ਮੁਆਇਨਾ ਕਰਨ ਲਈ ਮੰਗਲਵਾਰ ਨੂੰ ਦੋਪਹੀਆ ਵਾਹਨ 'ਤੇ ਖੇਤਰ ਦਾ ਦੌਰਾ ਕੀਤਾ। ਕਰਮੇਗਮ ਨੇ ਕਿਹਾ “ਹਾਈਵੇਅ, ਪਬਲਿਕ ਵਰਕਸ ਅਤੇ ਪੁਲਿਸ ਅਧਿਕਾਰੀ ਸੜਕ ਨੂੰ ਸਾਫ਼ ਕਰਨ ਅਤੇ ਆਵਾਜਾਈ ਨੂੰ ਬਹਾਲ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਕਿਉਂਕਿ ਲਗਾਤਾਰ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ, ਸੜਕ 'ਤੇ ਆਵਾਜਾਈ ਬੁੱਧਵਾਰ ਸਵੇਰੇ 5 ਵਜੇ ਤੱਕ ਮੁਅੱਤਲ ਰਹੇਗੀ। ”

    Published by:Tanya Chaudhary
    First published:

    Tags: Floods, Monsoon, Rain, Tamil Nadu