ਹੁਣ ‘ਸ਼ਰਧਾ ਕਤਲ ਕੇਸ’ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ 'ਚ ਸ਼ਰਧਾ ਵਾਕਰ ਦੀ ਹੱਤਿਆ ਦਾ ਮੁਲਜ਼ਮ ਆਫਤਾਬ ਪੂਨਾਵਾਲਾ ਦਿੱਲੀ ਸਥਿਤ ਆਪਣੇ ਘਰ ਦੇ ਬਾਹਰ ਨਜ਼ਰ ਆ ਰਿਹਾ ਹੈ। ਆਫਤਾਬ ਸਵੇਰੇ ਕਰੀਬ 4 ਵਜੇ ਮੋਢੇ ਉਤੇ ਬੈਗ ਲੈ ਕੇ ਘਰੋਂ ਨਿਕਲਿਆ। ਸਿਰਫ਼ 25 ਸੈਕਿੰਡ ਦੀ ਇਹ ਵੀਡੀਓ ਫੁਟੇਜ 18 ਅਕਤੂਬਰ ਦੀ ਹੈ। ਇਸ ਕਤਲ ਕਾਂਡ ਦੀ ਇਹ ਪਹਿਲੀ ਵੀਡੀਓ ਹੈ।
ਸੀਸੀਟੀਵੀ ਫੁਟੇਜ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਆਫਤਾਬ ਦੇ ਮੋਢੇ ਉੱਤੇ ਕਾਲੇ ਰੰਗ ਦਾ ਬੈਗ ਅਤੇ ਹੱਥ ਵਿੱਚ ਨੀਲੇ ਰੰਗ ਦਾ ਪੈਕੇਟ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਫਤਾਬ ਆਪਣੀ ਸਾਬਕਾ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੇ ਸਰੀਰ ਦੇ ਅੰਗ ਲੈ ਕੇ ਜਾ ਰਿਹਾ ਹੈ।
On Camera: #Aaftab Spotted Carrying Black Bag in Wee Hours of Oct 18, Cops Suspect With Body Partshttps://t.co/cvJjo5gYhj#ShraddhaWalkar #AaftabPoonawala pic.twitter.com/ODxiRpD4IB
— News18.com (@news18dotcom) November 19, 2022
ਫਿਲਹਾਲ ਦਿੱਲੀ ਪੁਲਿਸ ਇਸ ਵੀਡੀਓ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸੀਸੀਟੀਵੀ ਪੁਲਿਸ ਦੇ ਦਾਅਵਾ ਕਰਨ ਦੇ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੂੰ ਮੁਲਜ਼ਮ ਦੇ ਫਲੈਟ ਤੋਂ ਇੱਕ ਭਾਰੀ ਹਥਿਆਰ ਵਰਗੀ ਚੀਜ਼ ਮਿਲੀ ਹੈ, ਜਿਸ ਦੀ ਵਰਤੋਂ ਆਫਤਾਬ ਨੇ ਸ਼ਰਧਾ ਨੂੰ ਕੱਟਣ ਲਈ ਕੀਤੀ ਹੋ ਸਕਦੀ ਹੈ।
ਦੂਜੇ ਪਾਸੇ ਸ਼ਨੀਵਾਰ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਮਹਿਰੌਲੀ ਦੇ ਜੰਗਲਾਂ 'ਚ ਫਿਰ ਤੋਂ ਤਲਾਸ਼ੀ ਲਈ। ਪੁਲਿਸ ਨੂੰ ਇੱਥੋਂ ਮਨੁੱਖੀ ਸਰੀਰ ਦੇ ਅੰਗਾਂ ਵਰਗੇ ਦੋ ਅਵਸ਼ੇਸ਼ ਮਿਲੇ ਹਨ। ਪੁਲਿਸ ਹੁਣ ਇਨ੍ਹਾਂ ਹਿੱਸਿਆਂ ਨੂੰ ਜਾਂਚ ਲਈ ਭੇਜ ਰਹੀ ਹੈ। ਫੋਰੈਂਸਿਕ ਜਾਂਚ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਇਹ ਅਵਸ਼ੇਸ਼ ਮਨੁੱਖ ਦੀ ਹੈ ਜਾਂ ਜਾਨਵਰ ਦੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news, Shraddha brutal murder