Home /News /national /

Shraddha Murder Case: ਆਫਤਾਬ ਨੂੰ ਇਸ ਕਾਰਨ ਨਹੀਂ ਛੱਡਣਾ ਚਾਹੁੰਦੀ ਸੀ ਸ਼ਰਧਾ, ਦਿੱਲੀ ਕਤਲ ਕੇਸ 'ਚ ਦੋਸਤ ਨੇ ਕੀਤਾ ਵੱਡਾ ਖੁਲਾਸਾ

Shraddha Murder Case: ਆਫਤਾਬ ਨੂੰ ਇਸ ਕਾਰਨ ਨਹੀਂ ਛੱਡਣਾ ਚਾਹੁੰਦੀ ਸੀ ਸ਼ਰਧਾ, ਦਿੱਲੀ ਕਤਲ ਕੇਸ 'ਚ ਦੋਸਤ ਨੇ ਕੀਤਾ ਵੱਡਾ ਖੁਲਾਸਾ

Shraddha Murder Case: ਆਫਤਾਬ ਨੂੰ ਇਸ ਕਾਰਨ ਨਹੀਂ ਛੱਡਣਾ ਚਾਹੁੰਦੀ ਸੀ ਸ਼ਰਧਾ, ਦਿੱਲੀ ਕਤਲ ਕੇਸ 'ਚ ਦੋਸਤ ਨੇ ਕੀਤਾ ਵੱਡਾ ਖੁਲਾਸਾ

Shraddha Murder Case: ਆਫਤਾਬ ਨੂੰ ਇਸ ਕਾਰਨ ਨਹੀਂ ਛੱਡਣਾ ਚਾਹੁੰਦੀ ਸੀ ਸ਼ਰਧਾ, ਦਿੱਲੀ ਕਤਲ ਕੇਸ 'ਚ ਦੋਸਤ ਨੇ ਕੀਤਾ ਵੱਡਾ ਖੁਲਾਸਾ

ਦਿੱਲੀ ਦੇ ਘਿਨਾਉਣੇ ਕਤਲ ਕੇਸ ਵਿੱਚ ਇੱਕ ਹੋਰ ਵੱਡੇ ਖੁਲਾਸੇ ਵਿੱਚ, ਪੀੜਤ ਸ਼ਰਧਾ ਵਾਲਕਰ ਦੇ ਦੋਸਤਾਂ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਉਹ ਆਪਣੇ ਲਿਵ-ਇਨ ਪਾਰਟਨਰ ਅਤੇ ਕਾਤਲ ਆਫਤਾਬ ਅਮੀਨ ਪੂਨਾਵਾਲਾ ਨੂੰ ਛੱਡਣਾ ਚਾਹੁੰਦੀ ਸੀ ਅਤੇ ਉਸਦੀ ਜ਼ਿੰਦਗੀ “ਨਰਕ ਵਰਗੀ” ਹੋ ਗਈ ਸੀ।

  • Share this:

Shraddha Murder Case: ਦਿੱਲੀ ਦੇ ਘਿਨਾਉਣੇ ਕਤਲ ਕੇਸ ਵਿੱਚ ਇੱਕ ਹੋਰ ਵੱਡੇ ਖੁਲਾਸੇ ਵਿੱਚ, ਪੀੜਤ ਸ਼ਰਧਾ ਵਾਲਕਰ ਦੇ ਦੋਸਤਾਂ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਉਹ ਆਪਣੇ ਲਿਵ-ਇਨ ਪਾਰਟਨਰ ਅਤੇ ਕਾਤਲ ਆਫਤਾਬ ਅਮੀਨ ਪੂਨਾਵਾਲਾ ਨੂੰ ਛੱਡਣਾ ਚਾਹੁੰਦੀ ਸੀ ਅਤੇ ਉਸਦੀ ਜ਼ਿੰਦਗੀ “ਨਰਕ ਵਰਗੀ” ਹੋ ਗਈ ਸੀ। ਲਕਸ਼ਮਣ ਨਾਦਰ ਸ਼ਰਧਾ ਤੇ ਪੂਨਾਵਾਲਾ ਦਾ ਦੋਸਤ ਹੈ, ਅਤੇ ਦਿੱਲੀ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਰਜਤ ਸ਼ੁਕਲਾ ਨਾਂ ਦੇ ਇਕ ਹੋਰ ਦੋਸਤ ਨੇ ਦੱਸਿਆ ਕਿ ਸ਼ਰਧਾ ਤੇ ਪੂਨਾਵਾਲਾ ਪਹਿਲਾਂ ਤਾਂ ਖੁਸ਼ ਸਨ ਪਰ ਬਾਅਦ ਵਿਚ ਆਫਤਾਬ ਨੇ ਸ਼ਰਧਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਸ ਵਿੱਚ ਵੱਡੀ ਗੱਲ ਇਹ ਹੈ ਕਿ ਨਾਦਰ ਉਹੀ ਵਿਅਕਤੀ ਸੀ ਜਿਸ ਨੇ ਸ਼ਰਧਾ ਦੇ ਪਿਤਾ ਤੇ ਭਰਾ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਸ਼ਰਧਾ ਕਾਫੀ ਸਮੇਂ ਤੋਂ ਸੰਪਰਕ ਵਿੱਚ ਨਹੀਂ ਹੈ। ਉਸ ਨੇ ਸ਼ਰਧਾ ਦੇ ਪਿਤਾ ਨੂੰ ਦੱਸਿਆ ਕਿ ਉਸਦਾ ਲਗਭਗ ਤਿੰਨ ਮਹੀਨਿਆਂ ਤੋਂ ਉਸਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਨਾਦਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੀ ਸ਼ਰਧਾ ਨਾਲ ਵਟਸਐਪ ਉੱਤੇ ਗੱਲਬਾਤ ਹੋਈ ਸੀ ਤੇ ਉਸ ਨੇ ਕਿਹਾਸੀ ਕਿ ਉਸ ਨੂੰ ਬਚਾਇਆ ਜਾਵੇ ਨਹੀਂ ਤਾਂ ਆਫਤਾਬ ਉਸ ਨੂੰ ਜਾਨੋਂ ਮਾਰ ਦੇਵੇਗਾ।

ਇੱਕ ਹੋਰ ਦੋਸਤ ਰਜਤ ਸ਼ੁਕਲਾ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਸ਼ਰਧਾ ਆਫਤਾਬ ਨੂੰ ਝੱਡਣਾ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਸ਼ਰਧਾ 2018 ਤੋਂ ਰਿਲੇਸ਼ਨਸ਼ਿਪ ਵਿੱਚ ਸੀ। ਉਸ ਨੇ ਇਹ ਜਾਣਕਾਰੀ ਸਾਨੂੰ 2019 ਵਿੱਚ ਦਿੱਤੀ ਸੀ। ਸ਼ੁਰੂ ਵਿੱਚ ਉਹ ਖੁਸ਼ ਸੀ ਪਰ ਬਾਅਦ ਵਿੱਚ ਸ਼ਰਧਾ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਆਫਤਾਬ ਉਸਨੂੰ ਕੁੱਟਦਾ ਹੈ। ਉਹ ਇਸ ਰਿਸ਼ਤੇ ਵਿੱਚੋਂ ਜਾਣਾ ਚਾਹੁੰਦੀ ਸੀ ਪਰ ਅਜਿਹਾ ਨਹੀਂ ਕਰ ਸਕੀ।

ਨਾਦਰ ਨੇ ਇਹ ਵੀ ਕਿਹਾ ਕਿ ਸ਼ਰਧਾ ਦੇ ਦੋਸਤ ਹੋਣ ਦੇ ਨਾਤੇ ਅਸੀਂ ਉਸ ਦੀ ਹਾਲਤ ਨੂੰ ਲੈ ਕੇ ਚਿੰਤਿਤ ਸੀ ਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਸੀ। ਪਰ ਸ਼ਰਧਾ ਦੀ ਪਰ ਸ਼ਰਧਾ ਦੀ ਆਫਤਾਬ ਪ੍ਰਤੀ ਕਮਿਟਮੈਂਟ ਨੂੰ ਦੇਖਦੇ ਹੋਏ ਅਸੀਂ ਅਜਿਹਾ ਕਰਨ ਤੋਂ ਗੁਰੇਜ਼ ਕੀਤਾ। ਪਰ ਜਦੋਂ ਲਗਾਤਾਰ ਦੋ ਮਹੀਨੇ ਤੱਕ ਸ਼ਰਧਾ ਨਾਲ ਕੋਈ ਸੰਪਰਕ ਨਾ ਹੋ ਸਕਿਆ ਤਾਂ ਉਸ ਨੇ ਸ਼ਰਧਾ ਦੇ ਭਰਾ ਤੇ ਪਿਤਾ ਨਾਲ ਇਸ ਬਾਰੇ ਗੱਲ ਕੀਤੀ।

ਸ਼ਰਧਾ ਤੇ ਆਫਤਾਬ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਦੇ ਖਿਲਾਫ ਸਨ ਤੇ ਦੋਵੇਂ ਪਿਛਲੇ ਦੋ ਸਾਲਾਂ ਤੋਂ ਲਿਵਇਨ ਰਿਲੇਸ਼ਨ ਵਿੱਚ ਇਕੱਠੇ ਰਹਿ ਰਹੇ ਸਨ। ਦਿੱਲੀ ਪੁਲਿਸ ਅਨੁਸਾਰ ਦੋਸ਼ੀ ਆਫਤਾਬ ਨੇ ਕਥਿਤ ਤੌਰ 'ਤੇ ਆਪਣੇ ਲਿਵ-ਇਨ ਪਾਰਟਨਰ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਤੇ ਲਾਸ਼ ਦੇ 35 ਟੁਕੜੇ ਕਰ ਕੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੀ ਰਿਹਾਇਸ਼ 'ਤੇ ਲਗਭਗ ਤਿੰਨ ਹਫ਼ਤਿਆਂ ਤੱਕ 300 ਲੀਟਰ ਦੇ ਫਰਿੱਜ ਵਿੱਚ ਰੱਖਿਆ ਅਤੇ ਕਈ ਦਿਨਾਂ ਤੱਕ ਪੂਰੇ ਸ਼ਹਿਰ ਵਿੱਚ ਲਾਸ਼ ਦੇ ਟੁਕੜੇ ਸੁੱਟਦਾ ਰਿਹਾ। ਆਫਤਾਬ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਇਸ ਨੂੰ ਲਾਸ਼ ਦੇ ਟੁਕੜੇ ਕਰਨ ਦਾ ਵਿਚਾਰ ਇੱਕ ਅਮਰੀਕੀ ਅਪਰਾਧ ਟੀਵੀ ਸ਼ੋਅ "ਡੈਕਸਟਰ" ਤੋਂ ਆਇਆ ਸੀ।

Published by:Drishti Gupta
First published:

Tags: Crime, Crime against women, Crime news, Murder