Home /News /national /

Shraddha Murder Case: ਸ਼ਰਧਾ ਦੇ ਨਾਲ ਰਹਿੰਦੇ ਆਫਤਾਬ ਦੇ 20 ਤੋਂ ਵੱਧ ਕੁੜੀਆਂ ਨਾਲ ਸਨ ਨਜ਼ਦੀਕੀ ਸਬੰਧ, ਸਿਮ ਬਦਲ ਕੇ ਕਰਦਾ ਸੀ ਗੱਲ

Shraddha Murder Case: ਸ਼ਰਧਾ ਦੇ ਨਾਲ ਰਹਿੰਦੇ ਆਫਤਾਬ ਦੇ 20 ਤੋਂ ਵੱਧ ਕੁੜੀਆਂ ਨਾਲ ਸਨ ਨਜ਼ਦੀਕੀ ਸਬੰਧ, ਸਿਮ ਬਦਲ ਕੇ ਕਰਦਾ ਸੀ ਗੱਲ

Shraddha Murder ase: ਸ਼ਰਧਾ ਦੇ ਨਾਲ ਰਹਿੰਦੇ ਆਫਤਾਬ ਦੇ 20 ਤੋਂ ਵੱਧ ਕੁੜੀਆਂ ਨਾਲ ਸਨ ਨਜ਼ਦੀਕੀ ਸਬੰਧ, ਸਿਮ ਬਦਲ ਕੇ ਕਰਦਾ ਸੀ ਗੱਲ

Shraddha Murder ase: ਸ਼ਰਧਾ ਦੇ ਨਾਲ ਰਹਿੰਦੇ ਆਫਤਾਬ ਦੇ 20 ਤੋਂ ਵੱਧ ਕੁੜੀਆਂ ਨਾਲ ਸਨ ਨਜ਼ਦੀਕੀ ਸਬੰਧ, ਸਿਮ ਬਦਲ ਕੇ ਕਰਦਾ ਸੀ ਗੱਲ

ਸ਼ਰਧਾ ਵਾਕਰ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੀਆਂ 20 ਤੋਂ ਵੱਧ ਗਰਲਫ੍ਰੈਂਡ ਸਨ ਜਦੋਂ ਉਹ ਆਪਣੇ ਲਿਵ-ਇਨ ਪਾਰਟਨਰ ਨਾਲ ਰਹਿ ਰਿਹਾ ਸੀ। ਉਸ ਨੇ 'ਬੰਬਲ ਡੇਟਿੰਗ ਐਪ' ਰਾਹੀਂ ਇਨ੍ਹਾਂ ਕੁੜੀਆਂ ਨਾਲ ਦੋਸਤੀ ਕੀਤੀ ਸੀ, ਇਨ੍ਹਾਂ 'ਚੋਂ ਜ਼ਿਆਦਾਤਰ ਉਸ ਦੇ ਘਰ ਵੀ ਆ ਗਈਆਂ ਸਨ ਅਤੇ ਕਈਆਂ ਨਾਲ ਉਸ ਦੇ ਨਜ਼ਦੀਕੀ ਸਬੰਧ ਬਣ ਗਏ ਸਨ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: ਸ਼ਰਧਾ ਵਾਕਰ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੀਆਂ 20 ਤੋਂ ਵੱਧ ਗਰਲਫ੍ਰੈਂਡ ਸਨ ਜਦੋਂ ਉਹ ਆਪਣੇ ਲਿਵ-ਇਨ ਪਾਰਟਨਰ ਨਾਲ ਰਹਿ ਰਿਹਾ ਸੀ। ਉਸ ਨੇ 'ਬੰਬਲ ਡੇਟਿੰਗ ਐਪ' ਰਾਹੀਂ ਇਨ੍ਹਾਂ ਕੁੜੀਆਂ ਨਾਲ ਦੋਸਤੀ ਕੀਤੀ ਸੀ, ਇਨ੍ਹਾਂ 'ਚੋਂ ਜ਼ਿਆਦਾਤਰ ਉਸ ਦੇ ਘਰ ਵੀ ਆ ਗਈਆਂ ਸਨ ਅਤੇ ਕਈਆਂ ਨਾਲ ਉਸ ਦੇ ਨਜ਼ਦੀਕੀ ਸਬੰਧ ਬਣ ਗਏ ਸਨ। ਆਫਤਾਬ ਨੇ ਇਹ ਸਭ ਕੁਝ ਸ਼ਰਧਾ ਨਾਲ ਰਿਲੇਸ਼ਨਸ਼ਿਪ 'ਚ ਹੁੰਦੇ ਹੋਏ ਕੀਤਾ ਸੀ। ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ ਆਫਤਾਬ ਪੂਨਾਵਾਲਾ ਨੇ ਇਹ ਖੁਲਾਸਾ ਦਿੱਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਕੀਤਾ ਹੈ। ਪੁਲਿਸ ਨੇ ਡੇਟਿੰਗ ਐਪ 'ਬੰਬਲ' ਨੂੰ ਪੱਤਰ ਲਿਖ ਕੇ ਦੋਸ਼ੀ ਦੀਆਂ ਸਾਰੀਆਂ ਗਰਲਫਰੈਂਡਸ ਬਾਰੇ ਜਾਣਕਾਰੀ ਮੰਗੀ ਹੈ।

ਦਿੱਲੀ ਪੁਲਸ ਦੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਫਤਾਬ ਤੋਂ ਜਲਦ ਹੀ ਇਨ੍ਹਾਂ ਸਾਰੀਆਂ ਲੜਕੀਆਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਫਤਾਬ ਨੇ 'ਬੰਬਲ' ਡੇਟਿੰਗ ਐਪ 'ਤੇ ਸ਼ਰਧਾ ਨਾਲ ਮੁਲਾਕਾਤ ਵੀ ਕੀਤੀ ਸੀ। ਉਹ ਇਨ੍ਹਾਂ ਸਾਰੀਆਂ ਗਰਲਫਰੈਂਡਜ਼ ਨਾਲ ਵੱਖ-ਵੱਖ ਸਿਮ ਕਾਰਡਾਂ ਰਾਹੀਂ ਗੱਲ ਕਰਦਾ ਸੀ।

ਉਹ ਹਰ ਸਿੰਮ ਆਪਣੇ ਨਾਂ 'ਤੇ ਲੈਂਦਾ ਸੀ। ਉਹ ਦਿੱਲੀ ਤੋਂ ਕਈ ਸਿਮ ਲੈ ਚੁੱਕਾ ਸੀ। ਦਿੱਲੀ ਪੁਲਿਸ ਦੇ ਅਨੁਸਾਰ, ਸ਼ਰਧਾ ਦੀ ਹੱਤਿਆ ਕਰਨ ਤੋਂ ਬਾਅਦ, ਦੋਸ਼ੀ ਆਫਤਾਬ ਨੇ ਆਪਣਾ ਮੋਬਾਈਲ ਹੈਂਡਸੈੱਟ OLX 'ਤੇ ਵੇਚ ਦਿੱਤਾ ਸੀ ਅਤੇ ਪੱਕੇ ਸਿਮ ਕਾਰਡ ਸਮੇਤ ਹੋਰ ਸਾਰੇ ਸਿਮ ਕਾਰਡ ਨਸ਼ਟ ਕਰ ਦਿੱਤੇ ਸਨ। ਮੁਲਜ਼ਮ ਨੇ ਫਿਰ ਦਿੱਲੀ ਤੋਂ ਆਪਣੇ ਪੱਕੇ ਨੰਬਰ ਦਾ ਇੱਕ ਹੋਰ ਸਿਮ ਲਿਆ ਸੀ। ਉਸ ਨੇ ਦਿੱਲੀ ਵਿੱਚ ਹੀ ਇੱਕ ਨਵਾਂ ਮੋਬਾਈਲ ਹੈਂਡਸੈੱਟ ਖਰੀਦਿਆ ਸੀ।

ਦੱਸ ਦੇਈਏ ਕਿ ਅਫਤਾਬ ਪੂਨਾਵਾਲਾ ਨੂੰ ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਉਸਦੀ ਲਾਸ਼ ਦੇ 35 ਟੁਕੜਿਆਂ ਵਿੱਚ ਕੱਟਣ ਅਤੇ ਕਈ ਦਿਨਾਂ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਵੱਖ-ਵੱਖ ਥਾਵਾਂ 'ਤੇ ਸੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।

ਇਸ ਤੋਂ ਪਹਿਲਾਂ ਜਦੋਂ ਸ਼ਰਧਾ ਨਹੀਂ ਮਿਲੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਹਾਰਾਸ਼ਟਰ ਦੇ ਪਾਲਘਰ ਦੇ ਵਸਈ ਸ਼ਹਿਰ ਦੇ ਮਾਨਿਕਪੁਰ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਦਿੱਲੀ ਪੁਲਿਸ ਆਫਤਾਬ ਨੂੰ ਦੱਖਣੀ ਦਿੱਲੀ ਦੇ ਛਤਰਪੁਰ ਦੇ ਜੰਗਲੀ ਖੇਤਰ 'ਚ ਉਨ੍ਹਾਂ ਖਾਸ ਥਾਵਾਂ ਦਾ ਪਤਾ ਲਗਾਉਣ ਲਈ ਲੈ ਗਈ ਜਿੱਥੇ ਉਸ ਨੇ ਸ਼ਰਧਾ ਦੇ ਸਰੀਰ ਦੇ ਅੰਗਾਂ ਨੂੰ ਕਥਿਤ ਤੌਰ 'ਤੇ ਸੁੱਟ ਦਿੱਤਾ ਸੀ।

Published by:Drishti Gupta
First published:

Tags: Crime, Delhi, Rape, Rape case