Home /News /national /

ਇਕ ਪੈਰ ਤੇ ਦੋ ਹੱਥ ਨਹੀਂ, ਫਿਰ ਵੀ ਦਿੱਤੇ 10ਵੀਂ ਦੇ ਪੇਪਰ ਤੇ ਜਦੋਂ ਨਤੀਜਾ ਆਇਆ...

ਇਕ ਪੈਰ ਤੇ ਦੋ ਹੱਥ ਨਹੀਂ, ਫਿਰ ਵੀ ਦਿੱਤੇ 10ਵੀਂ ਦੇ ਪੇਪਰ ਤੇ ਜਦੋਂ ਨਤੀਜਾ ਆਇਆ...

  • Share this:

    11 ਸਾਲ ਪਹਿਲਾਂ ਘਰ ਦੀ ਛੱਤ ਉਤੇ ਖੇਡਦੇ ਸਮੇਂ ਸ਼ੁਭਮ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ ਸੀ। ਇਕ ਸਾਲ ਦੀ ਜੱਦੋ ਜਹਿਦ ਤੋਂ ਬਾਅਦ ਉਸ ਦੀ ਜਾਨ ਤਾਂ ਬਚ ਗਈ ਪਰ ਇਸ ਹਾਦਸੇ ਵਿਚ ਸ਼ੁਭਮ ਦੇ ਦੋਵੇਂ ਹੱਥ ਤੇ ਇਕ ਪੈਰ ਨਹੀਂ ਰਹੇ। ਇਕ ਬਚੇ ਪੈਰ ਵਿਚ ਵੀ ਇਨਫੈਕਸ਼ਨ ਹੋ ਗਿਆ। ਉਸ ਨੇ ਤਿੰਨ ਮਹੀਨੇ ਆਈਸੀਯੂ ਵਿਚ ਰਹਿਣ ਤੋਂ ਬਾਅਦ ਇਕ  ਸਾਲ ਸਫਦਰਜੰਗ ਹਸਪਤਾਲ ਵਿਚ ਬਿਤਾਇਆ। ਮਾਪਿਆਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਇੰਨਾ ਜ਼ਰੂਰ ਸੀ ਕਿ ਸ਼ੁਭਮ ਦੀ ਜਾਨ ਬਚ ਗਈ।


    ਪ੍ਰਾਈਵੇਟ ਨੌਕਰੀ ਕਰਦੇ ਪਿਤਾ ਨੇ ਪਹਿਲਾਂ ਸ਼ੁਭਮ ਨੂੰ ਇਕ ਪੈਰ ਨਾਲ ਖਾਣਾ ਤੇ ਦੂਜੇ ਕੰਮ ਕਰਨੇ ਸਿਖਾਏ। ਉਸ ਤੋਂ ਬਾਅਦ ਇਸੇ ਪੈਰ ਨਾਲ ਪੜ੍ਹਨ ਲਿਖਣ ਦੇ ਨੁਕਤੇ ਦੱਸੇ। ਜਦੋਂ ਸ਼ੁਭਮ ਘਰ ਵਿਚ ਥੋੜ੍ਹਾ ਬਹੁਤਾ ਲਿਖਣਾ ਪੜ੍ਹਨਾ ਸਿੱਖ ਗਿਆ ਤਾਂ ਉਸ ਨੇ ਸਕੂਲ ਜਾਣ ਦੀ ਜ਼ਿੱਦ ਕੀਤੀ। ਭਾਵੇਂ ਸ਼ੁਭਮ ਨੂੰ ਸਕੂਲ ਜਾਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਮਾਪਿਆਂ ਦੇ ਹੌਸਲੇ ਕਾਰਨ ਸ਼ੁਭਮ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਿਆ। ਸ਼ੁਭਮ ਦੇ ਪਿਤਾ ਆਨੰਦ ਸਿੰਘ ਨੇ ਦੱਸਿਆ ਕਿ 5ਵੀਂ ਜਮਾਤ ਤੱਕ ਤਾਂ ਉਹ ਹਰ ਕਲਾਸ ਵਿਚ ਸੈਕੰਡ ਆਉਂਦਾ ਰਿਹਾ। ਪਰ 6ਵੀਂ ਕਲਾਸ ਵਿਚ ਜਾਂਦੇ ਹੀ ਉਸ ਦੇ ਫਸਟ ਡਵੀਜ਼ਨ ਉਤੇ ਆਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹ 10ਵੀਂ ਜਮਾਤ ਵਿਚ ਪਹੁੰਚਿਆ ਤਾਂ ਸ਼ੁਭਮ ਸਾਰਾ ਦਿਨ ਪੜ੍ਹਾਈ ਵਿਚ ਜੁਟਿਆ ਰਹਿੰਦਾ।


    ਮੰਗਲਵਾਰ ਨੂੰ ਜਦੋਂ 10ਵੀਂ ਦੇ ਨਤੀਜੇ ਆਏ ਤਾਂ ਸ਼ੁਭਮ ਦੇ 79 ਫ਼ੀਸਦੀ ਨੰਬਰ ਵੇਖ ਕੇ ਉਹ ਹੈਰਾਨ ਰਹਿ ਗਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ੁਭਮ ਨੇ ਅਪਾਹਜ ਵਰਗ ਵਿਚ ਪ੍ਰੀਖਿਆ ਦੇਣ ਦੀ ਥਾਂ ਸਾਧਾਰਨ ਵਰਗ ਵਿਚ ਪੇਪਰ ਦਿੱਤੇ। ਸ਼ੁਭਮ ਦੇ ਪਿਤਾ ਦੱਸਦੇ ਹਨ ਕਿ 2015  ਵਿਚ ਇੰਡੋਨੇਸ਼ੀਆ ਵਿਚ ਆਈਟੀ ਪ੍ਰਤੀਯੋਗਤਾ ਹੋਈ ਸੀ। ਸ਼ੁਭਮ ਨੇ ਵੀ ਇਸ ਵਿਚ ਹਿੱਸਾ ਲਿਆ ਸੀ। ਜਿਥੇ ਉਸ ਨੇ ਮੁਕਾਬਲਾ ਜਿੱਤਿਆ। ਸ਼ੁਭਮ ਇਕ ਪੈਰ ਨਾਲ ਹੀ ਲੈਪਟਾਪ ਚਲਾਉਂਦਾ ਹੈ ਤੇ ਆਈਟੀ ਸੈਕਟਰ ਵਿਚ ਨਾਮ ਕਮਾਉਣਾ ਚਾਹੁੰਦਾ ਹੈ।

    First published:

    Tags: Class 10 results, Class X results, PSEB