Home /News /national /

Sidhu Moosewala Murder: ਲਾਰੈਂਸ ਬਿਸ਼ਨੋਈ ਦੀ ਦੇਰ ਰਾਤ ਮਾਨਸਾ 'ਚ ਪੇਸ਼ੀ, 7 ਦਿਨ ਦੇ ਪੁਲਿਸ ਰਿਮਾਂਡ 'ਚ ਲਿਆਂਦਾ ਗਿਆ ਮੁਹਾਲੀ

Sidhu Moosewala Murder: ਲਾਰੈਂਸ ਬਿਸ਼ਨੋਈ ਦੀ ਦੇਰ ਰਾਤ ਮਾਨਸਾ 'ਚ ਪੇਸ਼ੀ, 7 ਦਿਨ ਦੇ ਪੁਲਿਸ ਰਿਮਾਂਡ 'ਚ ਲਿਆਂਦਾ ਗਿਆ ਮੁਹਾਲੀ

Sidhu Moosewala Murder: ਲਾਰੈਂਸ ਬਿਸ਼ਨੋਈ ਦੀ ਦੇਰ ਰਾਤ ਮਾਨਸਾ 'ਚ ਪੇਸ਼ੀ, 7 ਦਿਨ ਦੇ ਪੁਲਿਸ ਰਿਮਾਂਡ 'ਚ ਲਿਆਂਦਾ ਗਿਆ ਮੁਹਾਲੀ

Sidhu Moosewala Murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸੱਤ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ। ਹੁਣ ਉਨ੍ਹਾਂ ਨੂੰ ਭਾਰੀ ਸੁਰੱਖਿਆ ਵਿਚਕਾਰ ਮਾਨਸਾ ਤੋਂ ਮੋਹਾਲੀ ਲਿਆਂਦਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਦੋ ਦਰਜਨ ਵਾਹਨਾਂ ਵਿੱਚ 100 ਪੁਲਿਸ ਮੁਲਾਜ਼ਮ ਲਾਰੈਂਸ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਲਾਰੈਂਸ ਨੂੰ ਪੁਲਿਸ ਨੇ ਬੁਲੇਟ ਪਰੂਫ਼ ਗੱਡੀ ਵਿੱਚ ਬਿਠਾ ਕੇ ਲਿਆਂਦਾ ਗਿਆ।

ਹੋਰ ਪੜ੍ਹੋ ...
  • Share this:

    Sidhu Moosewala Murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸੱਤ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ। ਹੁਣ ਉਨ੍ਹਾਂ ਨੂੰ ਭਾਰੀ ਸੁਰੱਖਿਆ ਵਿਚਕਾਰ ਮਾਨਸਾ ਤੋਂ ਮੋਹਾਲੀ ਲਿਆਂਦਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਦੋ ਦਰਜਨ ਵਾਹਨਾਂ ਦੇ 50 ਪੁਲਿਸ ਮੁਲਾਜ਼ਮ ਲਾਰੈਂਸ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਲਾਰੈਂਸ ਨੂੰ ਪੁਲਿਸ ਨੇ ਬੁਲੇਟ ਪਰੂਫ਼ ਗੱਡੀ ਵਿੱਚ ਬਿਠਾ ਕੇ ਲਿਆਂਦਾ ਗਿਆ।

    ਜਾਣਕਾਰੀ ਲਈ ਦੱਸ ਦੇਈਏ ਕਿ ATGF ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਦੇਰ ਰਾਤ ਲਾਰੈਂਸ ਬਿਸ਼ਨੋਈ ਦਾ ਮੈਡਿਕਲ ਕਰਵਾਇਆ ਗਿਆ। ਖਬਰਾਂ ਮੁਤਾਬਿਕ ਲਾਰੈਂਸ ਤੋਂ 50 ਤੋਂ ਵੱਧ ਸਵਾਲ ਕੀਤੇ ਜਾਣਗੇ। ਹਾਲਾਂਕਿ ਲਾਰੈਂਸ ਨੇ ਪਹਿਲਾ ਹੀ ਇਸ ਬਾਰੇ ਆਪਣੀ ਗੱਲ ਸਾਹਮਣੇ ਰੱਖ ਦਿੱਤੀ ਸੀ ਕਿ ਉਸਦਾ ਇਸ ਕਤਲ ਵਿੱਚ ਹੱਥ ਨਹੀਂ ਸੀ। ਲਾਰੈਂਸ ਬਿਸ਼ਨੋਈ ਖਰੜ ਦੇ ਸੀਆਈਏ ਸਟਾਫ  ਲਿਆਂਦਾ ਗਿਆ।

    ਲਾਰੈਂਸ ਬਿਸ਼ਨੋਈ ਤੇ ਹਨ ਇਹ ਇਲਜ਼ਾਮ

    ਲਾਰੈਂਸ ਬਿਸ਼ਨੋਈ ਨੂੰ ਖਰੜ ਦੇ ਸੀਆਈਏ ਸਟਾਫ ਲੈ ਕੇ ਲਿਆਂਦਾ ਗਿਆ ਹੈ। ਦੋ ਹੋਰ ਗੈਂਗਸਟਰ ਵੀ ਬਿਸ਼ਨੋਈ ਦੇ ਨਾਲ ਅੰਦਰ ਹਨ। ਲਾਰੈਂਸ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਹਥਿਆਂਰ ਸਪਲਾਈ ਕਰਵਾਉਣ ਦਾ ਇਲਜ਼ਾਮ ਹੈ। ਇਸਦੇ ਨਾਲ ਹੀ ਉਹ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਵਾਉਂਦਾ ਸੀ ਜਿਸ ਨੂੰ ਲੈ ਕੇ ਉਸ ਤੇ ਸ਼ਿਕੰਜਾ ਕੱਸਿਆ ਗਿਆ। ਲਾਰੈਂਸ ਦੀ ਸੁਰਖਿਆ ਨੂੰ ਦੇਖਦੇ ਹੋਏ ਸਖਤ ਇਤਜ਼ਾਮ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਤੇ 36 ਕੇਸ ਦਰਜ ਹਨ। ਪੰਜਾਬ ਦੀ ਗੱਲ ਕਰਿਏ ਤਾਂ ਉਸ ਉੱਪਰ 20 ਮਾਮਲੇ ਦਰਜ ਹਨ।

    CM ਮਾਨ ਦੀ ਮਾਮਲੇ ਤੇ ਪੂਰੀ ਨਜ਼ਰ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਉੱਪਰ ਆਪਣੀ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਪੁਲਿਸ ਨੂੰ ਕਹਿ ਦਿੱਤਾ ਹੈ ਕਿ ਇਸ ਮਾਮਲੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਜੋਂ ਬਾਅਦ ਵਿੱਚ ਪੰਜਾਬ ਵਿੱਚ ਅਜਿਹੀ ਸਥਿਤੀ ਨਾ ਦੇਖਣੀ ਪਵੇ। ਸੀਐਮ ਦਾ ਇਹ ਵੀ ਕਹਿਣਾ ਹੈ ਕਿ ਲਾਰੈਂਸ ਤੋਂ ਪੁੱਛਗਿੱਛ ਸਖਤੀ ਨਾਲ ਕੀਤੀ ਜਾਵੇ।

    Published by:Anuradha Shukla
    First published:

    Tags: Cia, Gangster, Mansa, Mohali, Murder, Sidhu Moosewala