Home /News /national /

ਮਹਾਰਾਸ਼ਟਰਾ 'ਚ ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਸਿੱਖ ਜੋੜੇ ਵੱਲੋਂ ਬੰਬੇ ਹਾਈਕੋਰਟ 'ਚ ਅਰਜ਼ੀ ਦਾਖ਼ਲ

ਮਹਾਰਾਸ਼ਟਰਾ 'ਚ ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਸਿੱਖ ਜੋੜੇ ਵੱਲੋਂ ਬੰਬੇ ਹਾਈਕੋਰਟ 'ਚ ਅਰਜ਼ੀ ਦਾਖ਼ਲ

Anand Marriage Act 1909: ਬੰਬੇ ਹਾਈਕੋਰਟ ਵਿੱਚ ਇੱਕ ਸਿੱਖ ਜੋੜੇ ਵੱਲੋਂ ਅਰਜ਼ੀ ਦਾਖ਼ਲ ਕਰਕੇ ਮਹਾਰਾਸ਼ਟਰਾ ਵਿੱਚ ਆਨੰਦ ਮੈਰਿਜ ਐਕਟ, 1909 ਲਾਗੂ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਨਿਯਮ ਬਣਾਉਣ ਲਈ ਹੁਕਮ ਦੇਣ ਲਈ ਕਿਹਾ ਗਿਆ ਹੈ।

  • Share this:

    Anand Marriage Act 1909: ਬੰਬੇ ਹਾਈਕੋਰਟ ਵਿੱਚ ਇੱਕ ਸਿੱਖ ਜੋੜੇ ਵੱਲੋਂ ਅਰਜ਼ੀ ਦਾਖ਼ਲ ਕਰਕੇ ਮਹਾਰਾਸ਼ਟਰਾ ਵਿੱਚ ਆਨੰਦ ਮੈਰਿਜ ਐਕਟ, 1909 ਲਾਗੂ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਨਿਯਮ ਬਣਾਉਣ ਲਈ ਹੁਕਮ ਦੇਣ ਲਈ ਕਿਹਾ ਗਿਆ ਹੈ। ਇਸ ਨਾਲ ਹੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ, ਦਿੱਲੀ, ਕੇਰਲਾ, ਰਾਜਸਥਾਨ ਅਤੇ ਅਸਾਮ ਸਮੇਤ ਦੇਸ਼ ਦੇ 10 ਰਾਜ਼ਾਂ ਵਿੱਚ ਇਸ ਐਕਟ ਨੂੰ ਲਾਗੂ ਕਰਨ ਲਈ ਨਿਯਮ ਬਣਾਏ ਗਏ ਹਨ। ਇਸ ਪਟੀਸ਼ਨ 'ਤੇ ਤੈਅ ਸਮੇਂ 'ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।

    ਪਟੀਸ਼ਨ ਵਿੱਚ ਕਿਹਾ ਗਿਆ ਹੈ, "ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮਹਾਰਾਸ਼ਟਰ ਰਾਜ ਨੇ ਅਜੇ ਤੱਕ ਆਨੰਦ ਮੈਰਿਜ ਐਕਟ ਲਈ ਨਿਯਮ ਜਾਰੀ ਨਹੀਂ ਕੀਤੇ ਹਨ। ਮਹਾਰਾਸ਼ਟਰ ਵਿੱਚ ਸਿੱਖ, ਆਨੰਦ ਮੈਰਿਜ ਐਕਟ ਦੇ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਲਈ ਵੱਖਰਾ ਕਾਨੂੰਨ ਹੋਣ ਦੇ ਬਾਵਜੂਦ, ਹਿੰਦੂ ਵਿਆਹ ਦੇ ਤਹਿਤ ਉਸੇ ਨੂੰ ਰਜਿਸਟਰ ਕਰਨ ਲਈ ਮਜਬੂਰ ਹਨ।"

    ਅਨੰਦ ਮੈਰਿਜ ਐਕਟ ਸਿੱਖਾਂ ਦੇ ਵਿਆਹ ਦੀ ਰਸਮ ਨੂੰ 'ਅਨੰਦ' ਵਜੋਂ ਕਾਨੂੰਨੀ ਮਾਨਤਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ, 'ਅਨੰਦ' ਰਸਮ ਅਨੁਸਾਰ ਕੀਤਾ ਗਿਆ ਕੋਈ ਵੀ ਵਿਆਹ ਇਸ ਦੇ ਸੰਸਕਾਰ ਦੀ ਮਿਤੀ ਤੋਂ ਲਾਗੂ ਹੁੰਦਾ ਹੈ।

    The Tribune ਦੀ ਖ਼ਬਰ ਵਿੱਚ , ਪਟੀਸ਼ਨ ਅਨੁਸਾਰ, ਆਨੰਦ ਮੈਰਿਜ ਐਕਟ 1909 ਵਿੱਚ ਲਾਗੂ ਕੀਤਾ ਗਿਆ ਸੀ। ਇਸ ਵਿੱਚ 2012 ਵਿੱਚ ਸੋਧ ਕਰਕੇ ਰਾਜਾਂ ਨੂੰ ਇਸ ਐਕਟ ਨੂੰ ਲਾਗੂ ਕਰਨ ਲਈ ਆਪਣੇ ਨਿਯਮ ਬਣਾਉਣਾ ਲਾਜ਼ਮੀ ਬਣਾਇਆ ਗਿਆ ਸੀ।

    ਪਟੀਸ਼ਨਰ ਜੋੜੇ ਨੇ 2021 ਵਿੱਚ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਇੱਕ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਕੇ ਵਿਆਹ ਕਰਵਾ ਲਿਆ ਸੀ ਪਰ ਨਿਯਮਾਂ ਦੀ ਅਣਹੋਂਦ ਵਿੱਚ ਆਨੰਦ ਮੈਰਿਜ ਐਕਟ ਤਹਿਤ ਆਪਣਾ ਵਿਆਹ ਰਜਿਸਟਰਡ ਕਰਵਾਉਣ ਵਿੱਚ ਅਸਮਰੱਥ ਹੈ।

    ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਨਿਯਮਾਂ ਨੂੰ ਬਣਾਉਣ ਵਿੱਚ ਨਾਕਾਮਯਾਬ ਹੋਣਾ ਜੋ ਕਿ ਐਕਟ ਤਹਿਤ ਲਾਜ਼ਮੀ ਹੈ, ਲੱਖਾਂ ਸਿੱਖਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।

    Published by:Krishan Sharma
    First published:

    Tags: Anand Marriage Act, Bombay high court, Marriage, Sikhism