ਰੈਫ਼ਰੈਂਡਮ 2020: ਭਾਰਤ ਦਾ ਗਰਮਖਿਆਲੀਆਂ ਨੂੰ ਸਖਤ ਸੁਨੇਹਾ


Updated: July 12, 2018, 7:38 PM IST
ਰੈਫ਼ਰੈਂਡਮ 2020: ਭਾਰਤ ਦਾ ਗਰਮਖਿਆਲੀਆਂ ਨੂੰ ਸਖਤ ਸੁਨੇਹਾ

Updated: July 12, 2018, 7:38 PM IST
ਰੈਫ਼ਰੈਂਡਮ 2020 ਬਾਰੇ ਸਰਗਰਮੀਆਂ ਵਿਚ ਲੱਗੇ ਗਰਮਖਿਆਲੀਆਂ ਨੂੰ ਹੁਣ ਭਾਰਤ ਨੇ ਸਖਤ ਸੰਦੇਸ਼ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਦੇਸ਼ ਖਿਲਾਫ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਨਫ਼ਰਤ ਫੈਲਾਉਣ ਵਾਲੇ ਅਜਿਹੇ ਲੋਕਾਂ ਦਾ ਕੋਈ ਵਜੂਦ ਨਹੀਂ ਹੈ।

ਰੈਫ਼ਰੈਂਡਮ 2020 ਦਾ ਮੁੱਦਾ ਭਾਰਤ ਨੇ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਵੀ ਚੁੱਕਿਆ ਹੈ ਅਤੇ 12 ਅਗਸਤ ਨੂੰ ਲੰਡਨ ਵਿਚ ਸਿੱਖਸ ਫਾਰ ਜਸਟਿਸ ਦੀ ਅਗਵਾਈ ਵਿਚ ਹੋਣ ਵਾਲੇ ਇਕੱਠ ਦੇ ਵਿਰੋਧ ਬ੍ਰਿਟਿਸ਼ ਸਰਕਾਰ ਨੂੰ ਸਖਤ ਕਾਰਵਾਈ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਭਾਰਤ ਵਿਰੋਧੀ ਹੋ ਰਹੇ ਅਜਿਹੇ ਕੰਮਾਂ ਲਈ ਆਪਣੀ ਧਰਤੀ ਦਾ ਇਸਤੇਮਾਲ ਨਾ ਹੋਣ ਦਿੱਤਾ ਜਾਵੇ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਬ੍ਰਿਟੇਨ ਸਰਕਾਰ ਨੂੰ ਸਿੱਖਸ ਫਾਰ ਜਸਟਿਸ ਅਜਿਹੇ ਸੰਗਠਨਾਂ 'ਤੇ ਨਕੇਲ ਕੱਸਣ ਲਈ ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਵਾਸਤਾ ਵੀ ਪਾਇਆ ਹੈ। ਜ਼ਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਵੱਲੋਂ ਲਗਾਤਾਰ ਰੈਫ਼ਰੈਂਡਮ 2020 ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਮਕਸਦ ਤਹਿਤ ਰੈਫਰੈਂਡਮ 2020 ਦਾ ਸਮਰਥਨ ਕਰਨ ਵਾਲੀਆਂ ਜਥੇਬੰਦੀਆਂ ਲਈ ਇੱਕ ਇਕੱਠ ਕੀਤਾ ਜਾ ਰਿਹਾ ਹੈ।

 
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...