ਕੇਂਦਰ ਨੇ ਨਾਂਦੇੜ ਸਾਹਿਬ ਗੁਰਦੁਆਰਾ ਬੋਰਡ 'ਚ 2 ਸਿੱਖ ਸਾਂਸਦਾਂ ਦੇ ਨਹੀਂ ਭੇਜੇ ਨਾਮ, ਕਿਹਾ, 'ਭਾਰਤ ਦੀ ਪਾਰਲੀਮੈਂਟ 'ਚ ਸਿੱਖ ਸਾਂਸਦ ਨਹੀਂ !'


Updated: February 2, 2019, 5:46 PM IST
ਕੇਂਦਰ ਨੇ ਨਾਂਦੇੜ ਸਾਹਿਬ ਗੁਰਦੁਆਰਾ ਬੋਰਡ 'ਚ 2 ਸਿੱਖ ਸਾਂਸਦਾਂ ਦੇ ਨਹੀਂ ਭੇਜੇ ਨਾਮ, ਕਿਹਾ, 'ਭਾਰਤ ਦੀ ਪਾਰਲੀਮੈਂਟ 'ਚ ਸਿੱਖ ਸਾਂਸਦ ਨਹੀਂ !'
ਨਾਂਦੇੜ ਸਾਹਿਬ

Updated: February 2, 2019, 5:46 PM IST
Ritesh Lakhi

ਕੇਂਦਰ ਸਰਕਾਰ ਵਲੋਂ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਦੇ ਗੁਰਦੁਆਰਾ ਮੈਨੇਜਮੈਂਟ ਬੋਰਡ ਲਈ ਦੋ ਸਿੱਖ ਸਾਂਸਦਾਂ ਦੇ ਨਾਂਅ ਭੇਜਣ ਤੋਂ ਇਨਕਾਰ ਕਰ ਦਿੱਤੇ ਜਾਣ ਦੀ ਖ਼ਬਰ ਹੈ। ਇਸ ਇਤਰਾਜ਼ਯੋਗ ਫੈਸਲੇ ਤੋਂ ਬਾਅਦ ਅਕਾਲੀ ਦਲ ਆਗੂਆਂ ਦੀ ਮੰਗ ਤੇ ਕੇਂਦਰ ਸਰਕਾਰ ਦਾ ਪਾਰਲੀਮਾਨੀ ਮਾਮਲਿਆਂ ਦਾ ਮੰਤਰਾਲਾ ਆਪਣੀ ਭੁੱਲ ਸੁਧਾਰਨ ਵਿੱਚ ਜੁੱਟ ਗਿਆ ਹੈ ਅਤੇ ਨੰਦੇੜ ਸਾਹਿਬ ਬੋਰਡ ਲਈ ਸਾਂਸਦਾਂ ਦੀ ਤਜ਼ਵੀਜ਼ ਤਿਆਰ ਕੀਤੀ ਜਾ ਰਹੀ ਹੈ।

ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਮੈਨੇਜਮੈਂਟ ਬੋਰਡ 'ਚ ਨੁਮਾਇੰਦਗੀ ਦੇ ਮਸਲੇ ਤੇ ਆਹਮੋ-ਸਾਹਮਣੇ ਚੱਲ ਰਹੀਆਂ ਭਾਈਵਾਲ ਪਾਰਟੀਆਂ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ ਚ ਕੁੜੱਤਣ ਜਿੱਥੇ ਲਗਾਤਾਰ ਵੱਧ ਰਹੀ ਹੈ ਉੱਥੇ ਹੀ ਇੱਕ ਨਵਾਂ ਵਿਵਾਦ ਉਭਰ ਕੇ ਖੜਾ ਹੋਇਆ ਹੈ। 17 ਮੈਂਬਰੀ ਗੁਰਦੁਆਰਾ ਬੋਰਡ ਵਿੱਚ ਦੋ ਸਿੱਖ ਸਾਂਸਦਾਂ ਨੂੰ ਨੁਮਾਇੰਦੇ ਵਜੋਂ ਲੈਣ ਦੇ ਮਸਲੇ ਤੇ ਨਵੀਂ ਤਕਰਾਰ ਵੇਖਣ ਨੂੰ ਸਾਹਮਣੇ ਆਈ ਹੈ। ਅਕਾਲੀ ਦਲ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਖੁਲਾਸਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਵਲੋਂ ਬੋਰਡ ਲਈ ਸਿੱਖ ਸਾਂਸਦਾਂ ਦੇ 2 ਨਾਵਾਂ ਭੇਜਣ ਦੀ ਤਜ਼ਵੀਜ਼ ਦੇ ਜਵਾਬ ਵਿੱਚ ਕੋਈ ਸਿੱਖ ਸਾਂਸਦ ਨਾ ਹੋਣ ਦਾ ਇਤਰਾਜ਼ਯੋਗ ਜਵਾਬ ਦਿੱਤਾ ਹੈ ਜਿਸ ਤੇ ਅਕਾਲੀ ਦਲ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਇਹ ਖੁਲਾਸਾ ਚੰਦੂਮਾਜਰਾ ਨੇ ਨਿਊਜ਼18 ਉੱਤੇ ਆਪਣੀ ਇੰਟਰਵਿਊ ਵਿੱਚ ਕੀਤਾ।

ਚੰਦੂਮਾਜਰਾ ਨੇ ਸਪਸ਼ਟ ਕੀਤਾ ਕਿ ਇਸ ਮੁਤੱਲਕ ਪਾਰਲੀਮਾਨੀ ਮਾਮਲਿਆਂ ਦੇ ਮੰਤਰਾਲੇ ਵਲੋਂ ਕੀਤੀ ਅਣਗਹਿਲੀ ਦੀ ਸ਼ਿਕਾਇਤ ਅਕਾਲੀ ਦਲ ਵਲੋਂ ਕੀਤੀ ਗਈ ਹੈ ਜਿਸ ਨਾਲ ਸਬੰਧਿਤ ਮੰਤਰੀ ਨੇ ਸਹਿਮਤੀ ਪ੍ਰਗਟਾਈ ਹੈ।  ਜ਼ਿਕਰਯੋਗ ਹੈ ਕਿ ਸਿੱਖ ਸਾਂਸਦਾਂ ਦੀ ਹੋਂਦ ਨੂੰ ਨਾ ਮੰਨਣ ਦੇ ਮੰਤਰਾਲੇ ਦੇ ਵਤੀਰੇ ਉੱਤੇ ਜਤਾਇਆ ਇਤਰਾਜ਼ ਗੁਰਦੁਆਰਾ ਬੋਰਡ ਲਈ ਮਹਾਰਾਸ਼ਟਰ ਸਰਕਾਰ ਵਲੋਂ ਕੇਂਦਰ ਤੋਂ ਦੋ ਸਿੱਖ ਸਾਂਸਦਾਂ ਦੇ ਨਾਂਅ ਮੰਗੇ ਜਾਣ ਤੋਂ ਕੁੱਝ ਦਿਨ ਬਾਅਦ ਹੀ ਉਭਰਿਆ ਹੈ। ਅਕਾਲੀ ਦਲ ਦੀ ਨਰਾਜ਼ਗੀ ਜਿੱਥੇ ਸਿੱਖ ਸਾਂਸਦਾਂ ਨੂੰ ਅਣਗੋਲੇ ਜਾਣ ਤੋਂ ਤਾਂ ਹੈ ਹੀ ਉੱਥੇ ਹੀ ਪਾਰਟੀ ਹੁਣ ਖੁਦ ਦੇ ਸਾਂਸਦਾਂ ਨੂੰ ਵੀ ਤਖ਼ਤ ਹਜ਼ੂਰ ਸਾਹਿਬ ਦੇ ਬੋਰਡ ਲਈ ਨੋਮੀਨੇਟ ਕਰਾਉਣਾ ਦੇ ਯਤਨ ਕਰ ਰਹੀ ਹੈ। ਚੰਦੂਮਾਜਰਾ ਨੇ ਸਾਫ਼ ਕੀਤਾ ਕਿ ਖ਼ੁਦ ਉਹਨਾਂ ਦਾ ਅਤੇ ਰਾਜ ਸਭਾ ਸਾਂਸਦ ਬਲਵਿੰਦਰ ਭੂੰਦੜ ਦਾ ਨਾਂ ਕੇਂਦਰ ਵਲੋਂ ਮਹਾਰਾਸ਼ਟਰ ਸਰਕਾਰ ਨੂੰ ਭਿਜਵਾਉਣ ਲਈ ਹੁਣ ਉਹਨਾਂ ਵਲੋਂ ਪਹਿਲ ਕੀਤੀ ਜਾ ਰਹੀ ਹੈ।

ਫਿਲਹਾਲ ਹੁਣ ਵੇਖਣਾ ਇਹ ਹੋਵੇਗਾ ਕਿ ਕੀ ਗੁਰਦੁਆਰਾ ਬੋਰਡ ਵਿੱਚ ਨੁਮਾਇੰਦਗੀ ਨੂੰ ਲੈ ਕੇ ਜਾਰੀ ਟਕਰਾਅ ਦੇ ਚੱਲਦਿਆਂ ਭਾਜਪਾ ਦੀ ਕੇਂਦਰ ਸਰਕਾਰ ਅਕਾਲੀ ਦਲ ਦੇ ਕਹੇ ਮੁਤਾਬਕ ਅਕਾਲੀ ਸਾਂਸਦਾਂ ਨੂੰ ਨੰਦੇੜ ਸਾਹਿਬ ਗੁਰਦੁਆਰਾ ਬੋਰਡ ਵਿੱਚ ਭੇਜ ਕੇ ਆਪਣੇ ਸੰਬੰਧਾਂ ਦੀ ਦਰਾਰ ਨੂੰ ਕਿੰਨੀ ਛੇਤੀ ਭਰਦਾ ਹੈ।
First published: February 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...