ਸ਼ਿਲੌਂਗ ਵਿਚੋਂ ਸਿੱਖਾਂ ਦੇ ਉਜਾੜੇ ਲਈ ਹਰ ਹੀਲਾ ਵਰਤਣ ਵਿਚ ਜੁਟਿਆ ਸਰਕਾਰੀ ਤੰਤਰ

News18 Punjab
Updated: June 12, 2019, 12:19 PM IST
ਸ਼ਿਲੌਂਗ ਵਿਚੋਂ ਸਿੱਖਾਂ ਦੇ ਉਜਾੜੇ ਲਈ ਹਰ ਹੀਲਾ ਵਰਤਣ ਵਿਚ ਜੁਟਿਆ ਸਰਕਾਰੀ ਤੰਤਰ
News18 Punjab
Updated: June 12, 2019, 12:19 PM IST
ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿਚ ਪਿਛਲੇ 200 ਸਾਲਾਂ ਤੋਂ ਵਸਦੇ ਸਿੱਖਾਂ ਨੂੰ ਇਥੋਂ ਹਟਾਉਣ ਲਈ ਸਰਕਾਰੀ ਤੰਤਰ ਹਰ ਹੀਲਾ ਵਰਤਣ ਉਤੇ ਆ ਗਿਆ ਹੈ। ਪਿਛਲੇ ਹਫਤੇ ਪ੍ਰਸ਼ਾਸਨ ਨੇ ਇਥੋਂ ਦੇ ਸਿੱਖਾਂ ਦੇ ਘਰਾਂ ਅੱਗੇ ਨੋਟਿਸ ਚਿਪਕਾ ਦਿੱਤੇ ਸਨ ਕਿ ਉਹ ਜ਼ਮੀਨ ਸਬੰਧੀ ਦਸਤਾਵੇਜ਼ ਵਿਖਾਉਣ ਜਾਂ ਫਿਰ ਇਲਾਕਾ ਖਾਲੀ ਕਰ ਦੇਣ। ਹੁਣ ਇਥੋਂ ਦੇ ਸਿੱਖਾਂ ਨੂੰ ਇਕ ਅਤਿਵਾਦੀ ਜਥੇਬੰਦੀ ਵੱਲੋਂ ਵੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਸਿੱਖਾਂ ਵਿਚ ਸਹਿਮ ਹੈ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਰੇ ਕਾਫੀ ਸਰਗਰਮੀ ਵਿਖਾਈ ਜਾ ਰਹੀ ਹੈ। ਕਮੇਟੀ ਨੇ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਕ ਵਫ਼ਦ ਵੀ ਸ਼ਿਲੌਂਗ ਭੇਜਣ ਦਾ ਫੈਸਲਾ ਕੀਤਾ ਹੈ, ਜੋ ਸਥਿਤੀ ਦਾ ਜਾਇਜ਼ਾ ਲਵੇਗਾ। ਦੱਸ ਦਈਏ ਕਿ ਸ਼ਿਲੌਂਗ ਦੀ ਅਤਿਵਾਦੀ ਜਥੇਬੰਦੀ ਐਚ.ਐਨ.ਐਲ.ਸੀ. ਨੇ ਲੰਘੇ ਦਿਨੀਂ ਇਥੇ ਹਰੀਜਨ ਕਾਲੋਨੀ ਵਿਚ ਵੱਸਦੇ ਸਿੱਖਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਸ਼ਿਲੌਂਗ ਮਿਊਂਸਪਲ ਬੋਰਡ ਦੀ ਕਾਰਵਾਈ ਸਬੰਧੀ ਅਦਾਲਤ ਤੱਕ ਪਹੁੰਚ ਕੀਤੀ ਤਾਂ ਜਥੇਬੰਦੀ ਸਖਤ ਕਾਰਵਾਈ ਕਰੇਗੀ।

Loading...
ਇਹ ਧਮਕੀ ਭਰਿਆ ਪੱਤਰ ਮੇਘਾਲਿਆ ਦੇ ਪੱਤਰਾਂ ਵਿਚ ਵੀ ਪ੍ਰਕਾਸ਼ਿਤ ਹੋਇਆ ਸੀ। ਜਿਸ ਪਿੱਛੋਂ ਸਿੱਖਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਥੇ ਵੱਸਦੇ ਸਿੱਖਾਂ ਨੂੰ ਉਜਾੜਨ ਲਈ ਇਹ ਕੋਈ ਪਹਿਲੀ ਕੋਸ਼ਿਸ਼ ਨਹੀਂ ਹੈ। ਪਿਛਲੇ ਸਾਲ ਮਈ 'ਚ ਇਲਾਕੇ ਅੰਦਰ ਦੋ ਗੁੱਟਾਂ ਵਿਚਕਾਰ ਟਕਰਾਅ ਮਗਰੋਂ ਮਹੀਨੇ ਤੋਂ ਵੱਧ ਸਮੇਂ ਲਈ ਕਰਫ਼ਿਊ ਲਗਾਉਣਾ ਪਿਆ ਸੀ। ਇਸ ਤੋਂ ਬਾਅਦ ਪਿਛਲੇ ਹਫਤੇ ਸ਼ਿਲੌਂਗ ਮਿਊਂਸਪਲ ਬੋਰਡ (ਐਸ.ਐਮ.ਬੀ.) ਦੇ ਅਧਿਕਾਰੀਆਂ ਨੇ ਇਨ੍ਹਾਂ ਸਿੱਖਾਂ ਨੂੰ ਨੋਟਿਸ ਸੌਂਪ ਦਿੱਤੇ। ਨੋਟਿਸ ਜਾਰੀ ਕਰਨ ਤੋਂ ਪਹਿਲਾਂ ਪੰਜਾਬੀ ਲੇਨ 'ਚ ਦਫਾ 144 ਲਾਗੂ ਕਰ ਦਿੱਤੀ ਗਈ ਕਿਉਂਕਿ ਖੁਫੀਆ ਰਿਪੋਰਟਾਂ ਮਿਲੀਆਂ ਸਨ ਕਿ ਇਲਾਕੇ ਅੰਦਰ ਗੜਬੜ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਤਕਰੀਬਨ 200 ਸਾਲ ਪਹਿਲਾਂ ਅੰਗਰੇਜ਼ ਕੰਮ ਕਰਾਉਣ ਲਈ ਇਥੇ ਇਨ੍ਹਾਂ ਪੰਜਾਬੀਆਂ ਨੂੰ ਲੈ ਕੇ ਆਏ ਸਨ ਤੇ ਉਸ ਸਮੇਂ ਤੋਂ ਇਹ ਇਥੇ ਵੱਸ ਰਹੇ ਹਨ। ਪਰ ਹੁਣ ਇਥੇ ਜ਼ਮੀਨ ਮਾਫੀਆ ਦੇ ਦਬਾਅ ਹੇਠ ਸਰਕਾਰ ਇਨ੍ਹਾਂ ਲੋਕਾਂ ਦੇ ਉਜਾੜੇ ਉਤੇ ਤੁਲੀ ਹੋਈ ਹੈ। ਇਹ ਮਾਮਲਾ ਅਦਾਲਤ ਵਿਚ ਵੀ ਹੈ ਪਰ ਇਨ੍ਹਾਂ ਪੰਜਾਬੀਆਂ ਉਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਅਦਾਲਤੀ ਕਾਰਵਾਈ ਤੋਂ ਪਿੱਛੇ ਹਟ ਜਾਣ।
First published: June 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...