Video: ਡਿਪਟੀ ਸਪੀਕਰ ਦੀ ਗੱਡੀ 'ਤੇ ਹਮਲਾ, ਵੱਡੀ ਗਿਣਤੀ 'ਚ ਕਿਸਾਨਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

News18 Punjabi | News18 Punjab
Updated: July 13, 2021, 1:26 PM IST
share image
Video: ਡਿਪਟੀ ਸਪੀਕਰ ਦੀ ਗੱਡੀ 'ਤੇ ਹਮਲਾ, ਵੱਡੀ ਗਿਣਤੀ 'ਚ ਕਿਸਾਨਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ
ਡਿਪਟੀ ਸਪੀਕਰ ਦੀ ਗੱਡੀ 'ਤੇ ਹਮਲਾ, 90 ਵਿਅਕਤੀਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ

ਸਿਰਸਾ ਦੇ ਐਸਪੀ ਦੀ ਬਦਲੀ ਕਰ ਦਿੱਤੀ ਗਈ ਹੈ ਅਤੇ ਅਰਪਿਤ ਜੈਨ ਨੂੰ ਸਿਰਸਾ ਦਾ ਨਵਾਂ ਐਸਪੀ ਲਗਾਇਆ ਗਿਆ। ਕਿਸਾਨਾਂ ਤੇ ਪਹਿਲੀ ਵਾਰ ਧਾਰਾ 124 ਏ ਤਹਿਤ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

  • Share this:
  • Facebook share img
  • Twitter share img
  • Linkedin share img
ਸਿਰਸਾ 'ਚ ਡਿਪਟੀ ਸਪੀਕਰ ਦੀ ਗੱਡੀ ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 2 ਕਿਸਾਨਾਂ ਉੱਤੇ ਬਕਾਇਦਾ ਨਾਮ ਨਾਲ ਕੇਸ ਦਰਜ ਕੀਤਾ ਗਿਆ ਹੈ। 100 ਕਿਸਾਨਾਂ 'ਤੇ ਪਰਚਾ ਦਰਜ ਹੋਇਆ ਹੈ। 90 ਅਣਪਛਾਤਿਆਂ ਖਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨਾਂ ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਤਹਿਤ ਕਈ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਗਿਆ। ਨਾਲ ਹੀ ਸਿਰਸਾ ਦੇ ਐਸਪੀ ਦੀ ਬਦਲੀ ਕਰ ਦਿੱਤੀ ਗਈ ਹੈ ਅਤੇ ਅਰਪਿਤ ਜੈਨ ਨੂੰ ਸਿਰਸਾ ਦਾ ਨਵਾਂ ਐਸਪੀ ਲਗਾਇਆ ਗਿਆ। ਕਿਸਾਨਾਂ ਤੇ ਪਹਿਲੀ ਵਾਰ ਧਾਰਾ 124 ਏ ਤਹਿਤ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਐਤਵਾਰ ਨੂੰ ਸਿਰਸਾ ਵਿੱਚ ਕਿਸਾਨ ਅੰਦੋਲਨਕਾਰੀਆਂ ਨੇ ਡਿਪਟੀ ਸਪੀਕਰ ਦੀ ਕਾਰ ਉੱਤੇ ਡੰਡੇ ਅਤੇ ਪੱਥਰਾਂ ਨਾਲ ਹਮਲਾ ਕੀਤਾ ਅਤੇ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਹਮਲੇ ਵਿੱਚ ਡੀਐਸਪੀ ਸਣੇ ਅੱਠ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਡਿਪਟੀ ਸਪੀਕਰ ਨੇ ਮਨੋਜ ਯਾਦਵ ਨੂੰ ਸੁਰੱਖਿਆ ਘੇਰਾ ਟੁੱਟਣ ਬਾਰੇ ਦੱਸਿਆ ਸੀ। ਇਸ ਕਾਰਨ ਸਰਕਾਰ ਐਸਪੀ ਦੇ ਕੰਮਕਾਜ ਤੋਂ ਖੁਸ਼ ਨਹੀਂ ਸੀ। ਸੋਮਵਾਰ ਨੂੰ ਆਈਜੀ ਨੇ ਸਿਰਸਾ ਪਹੁੰਚ ਕੇ ਸਾਰੀ ਘਟਨਾ ਦੀ ਜਾਣਕਾਰੀ ਸਰਕਾਰ ਨੂੰ ਦਿੱਤੀ, ਉਸ ਦੇਰ ਸ਼ਾਮ ਗ੍ਰਹਿ ਵਿਭਾਗ ਦੇ ਏਸੀਐਸ ਰਾਜੀਵ ਅਰੋੜਾ ਨੇ ਇਕ ਆਦੇਸ਼ ਜਾਰੀ ਕਰਦਿਆਂ ਐਸਪੀ ਨੂੰ ਹਟਾ ਦਿੱਤਾ।

100 ਕਿਸਾਨਾਂ ਖਿਲਾਫ ਕੇਸ ਦਰਜ
ਸਿਰਸਾ ਪੁਲਿਸ ਨੇ ਕਿਸਾਨ ਆਗੂ ਪ੍ਰਹਲਾਦ ਸਿੰਘ ਭਾਰੂਖੇੜਾ, ਹਰਚਰਨ ਸਿੰਘ ਪੰਜੂਆਣਾ ਸਮੇਤ 100 ਕਿਸਾਨਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸਿਵਲ ਲਾਈਨ ਪੁਲਿਸ ਸਟੇਸ਼ਨ ਨੇ ਸੋਮਵਾਰ ਨੂੰ ਜ਼ਿਲ੍ਹਾ ਭਲਾਈ ਅਫਸਰ ਡਿਊਟੀ ਮੈਜਿਸਟਰੇਟ ਸੁਸ਼ੀਲ ਕੁਮਾਰ ਦੀ ਸ਼ਿਕਾਇਤ 'ਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਕੇਸ ਹੈ

ਐਤਵਾਰ ਨੂੰ ਸੀਡੀਐਲਯੂ ਵਿੱਚ ਭਾਜਪਾ ਕਾਰਜਕਾਰਨੀ ਦੀ ਮੀਟਿੰਗ ਹੋਈ। ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ, ਸੰਸਦ ਮੈਂਬਰ ਸੁਨੀਤਾ ਦੁੱਗਲ, ਭਾਜਪਾ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਦੇਵੀ ਲਾਲ ਚੌਟਾਲਾ ਅਤੇ ਹੋਰ ਵਰਕਰ ਮੀਟਿੰਗ ਵਿੱਚ ਸ਼ਾਮਲ ਹੋਏ। ਕਿਸਾਨ ਭਾਜਪਾ ਨੇਤਾਵਾਂ ਦਾ ਵਿਰੋਧ ਕਰਨ ਲਈ ਸਵੇਰੇ ਤੋਂ ਹੀ ਕਾਲੇ ਝੰਡਿਆਂ ਨਾਲ ਸੀਡੀਐਲਯੂ ਦੇ ਤਿੰਨੋਂ ਗੇਟਾਂ 'ਤੇ ਬੈਠ ਗਏ। ਮੀਟਿੰਗ ਖ਼ਤਮ ਹੋਣ ਤੋਂ ਬਾਅਦ, ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸੀਡੀਐਲਯੂ ਤੋਂ ਬਾਹਰ ਆਉਂਦਿਆਂ ਡਿਪਟੀ ਸਪੀਕਰ ਦੀ ਗੱਡੀ 'ਤੇ ਡੰਡੇ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਵਿੱਚ ਡਿਪਟੀ ਸਪੀਕਰ ਦੀ ਕਾਰ ਦੀਆਂ ਦੋਵੇਂ ਸੀਸ਼ੇ ਟੁੱਟ ਗਏ। ਹਾਲਾਂਕਿ, ਉਹ ਬੜੀ ਮੁਸ਼ਕਲ ਨਾਲ ਬਚ ਗਏ।
Published by: Sukhwinder Singh
First published: July 13, 2021, 1:26 PM IST
ਹੋਰ ਪੜ੍ਹੋ
ਅਗਲੀ ਖ਼ਬਰ