Home /News /national /

ਸਿਰਸਾ ਜਾਵੇਗਾ ਗੁਰਮੀਤ ਰਾਮ ਰਹੀਮ?, ਡੇਰਾ ਪ੍ਰੇਮੀ ਕਰ ਰਹੇ ਨੇ ਉਡੀਕ...

ਸਿਰਸਾ ਜਾਵੇਗਾ ਗੁਰਮੀਤ ਰਾਮ ਰਹੀਮ?, ਡੇਰਾ ਪ੍ਰੇਮੀ ਕਰ ਰਹੇ ਨੇ ਉਡੀਕ...

ਡੇਰਾ ਸਿਰਸਾ ਮੁਖੀ ਰਾਮ ਰਹੀਮ (ਫਾਇਲ ਫੋਟੋ)

ਡੇਰਾ ਸਿਰਸਾ ਮੁਖੀ ਰਾਮ ਰਹੀਮ (ਫਾਇਲ ਫੋਟੋ)

ਦਰਅਸਲ, 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਵਿੱਚ ਗੁਰੂ ਗੱਦੀ ਦਿਵਸ ਹੈ। ਇਸ ਦਿਨ ਡੇਰਾ ਸਿਰਸਾ ਵਿੱਚ ਵੱਡਾ ਪ੍ਰੋਗਰਾਮ ਹੁੰਦਾ ਹੈ। ਇਸ ਦਿਨ ਰਾਮ ਰਹੀਮ ਦਾ ਵੀਡੀਓ ਸੰਦੇਸ਼ ਸ਼ਰਧਾਲੂਆਂ ਨੂੰ ਸੁਣਾਇਆ ਜਾ ਸਕਦਾ ਹੈ।

 • Share this:

  ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ’ਚ ਜਬਰ ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ਮਿਲਣ ਪਿੱਛੋਂ ਗੁਰੂਗ੍ਰਾਮ ਡੇਰੇ ਵਿਚ ਹੈ। ਇਸ ਲਈ ਉਸ ਦੇ ਪੈਰੋਕਾਰ ਉਸ ਦੇ ਡੇਰਾ ਸਿਰਸਾ ਆਉਣ ਦੀ ਉਡੀਕ ਕਰ ਰਹੇ ਹਨ।

  ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ 21 ਦਿਨਾਂ ਦੀ ਫਰਲੋ 'ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਮੁਖੀ ਸਿਰਸਾ ਨਹੀਂ ਆਉਣਗੇ ਅਤੇ ਸਾਰਾ ਸਮਾਂ ਗੁਰੂਗ੍ਰਾਮ 'ਚ ਹੀ ਬਿਤਾਉਣਗੇ। ਗੁਰਮੀਤ ਰਾਮ ਰਹੀਮ ਗੁਰੂਗ੍ਰਾਮ ਤੋਂ ਜੇਲ੍ਹ ਪਰਤੇਗਾ।

  ਸੂਤਰਾਂ ਦੀ ਮੰਨੀਏ ਤਾਂ ਜੇਲ੍ਹ ਜਾਣ ਤੋਂ ਬਾਅਦ ਰਾਮ ਰਹੀਮ ਦਾ ਵੀਡੀਓ ਸੰਦੇਸ਼ ਡੇਰਾ ਸਮਰਥਕਾਂ ਨੂੰ ਸੁਣਾਇਆ ਜਾ ਸਕਦਾ ਹੈ। ਦਰਅਸਲ, 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਵਿੱਚ ਗੁਰੂ ਗੱਦੀ ਦਿਵਸ ਹੈ। ਇਸ ਦਿਨ ਡੇਰਾ ਸਿਰਸਾ ਵਿੱਚ ਵੱਡਾ ਪ੍ਰੋਗਰਾਮ ਹੁੰਦਾ ਹੈ। ਇਸ ਦਿਨ ਰਾਮ ਰਹੀਮ ਦਾ ਵੀਡੀਓ ਸੰਦੇਸ਼ ਸ਼ਰਧਾਲੂਆਂ ਨੂੰ ਸੁਣਾਇਆ ਜਾ ਸਕਦਾ ਹੈ।

  ਇਸ ਤੋਂ ਪਹਿਲਾਂ ਡੇਰੇ 'ਚ ਆਯੋਜਿਤ ਪ੍ਰੋਗਰਾਮ 'ਚ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਚਿੱਠੀਆਂ ਪੜ੍ਹ ਕੇ ਸੁਣਾਈਆਂ ਜਾ ਚੁੱਕੀਆਂ ਹਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਾ ਤਾਂ ਗੁਰਮੀਤ ਰਾਮ ਰਹੀਮ ਦੀ ਇੱਕ ਵੀ ਫੋਟੋ ਅਤੇ ਨਾ ਹੀ ਕੋਈ ਵੀਡੀਓ ਸਾਹਮਣੇ ਆਈ ਹੈ, ਜਿਸ ਦਾ ਡੇਰਾ ਸਮਰਥਕ ਇੰਤਜ਼ਾਰ ਕਰ ਰਹੇ ਹਨ।

  ਜੈੱਡ ਸੁਰੱਖਿਆ ਨੂੰ ਲੈ ਕੇ ਵੀ ਹੰਗਾਮਾ

  ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖਤਰੇ ਦੇ ਮੱਦੇਨਜ਼ਰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਸਬੰਧੀ ਹਰਿਆਣਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਏ ਜਾ ਰਹੇ ਹਨ। ਹਾਈਕੋਰਟ ਨੂੰ ਦਿੱਤੀ ਜਾਣਕਾਰੀ ਵਿੱਚ ਹਰਿਆਣਾ ਸਰਕਾਰ ਨੇ ਦੱਸਿਆ ਹੈ ਕਿ ਰਾਮ ਰਹੀਮ ਦੀ ਜਾਨ ਨੂੰ ਖਾਲਿਸਤਾਨੀਆਂ ਤੋਂ ਖ਼ਤਰਾ ਹੈ, ਇਸ ਲਈ ਉਸ ਨੂੰ ਸਖ਼ਤ ਸੁਰੱਖਿਆ ਦਿੱਤੀ ਗਈ ਹੈ।

  ਪਟੀਸ਼ਨ 'ਤੇ ਅੱਜ ਸੁਣਵਾਈ ਹੋਣੀ ਹੈ

  ਰਾਮ ਰਹੀਮ ਦੀ ਫਰਲੋ ਖਾਰਜ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਇਸ ਪਟੀਸ਼ਨ 'ਤੇ ਸੁਣਵਾਈ ਕਰੇਗਾ। ਰਾਮ ਰਹੀਮ ਨੂੰ ਸਰਕਾਰ ਨੇ 27 ਫਰਵਰੀ ਤੱਕ ਦੀ ਫਰਲੋ ਦਿੱਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਫਰਲੋ ਦੇਣ 'ਤੇ ਸਵਾਲ ਉਠਾਏ ਗਏ ਸਨ।

  Published by:Gurwinder Singh
  First published:

  Tags: Gurmeet Ram Rahim, Gurmeet Ram Rahim Singh