Home /News /national /

ਡੇਰਾ ਸਿਰਸਾ ਮੁਖੀ ਦਾ ਜੇਲ੍ਹ ਜਾਣ ਪਿੱਛੋਂ ਦਾ ਪਹਿਲਾ ਵੀਡੀਓ ਹੋਇਆ ਵਾਇਰਲ...

ਡੇਰਾ ਸਿਰਸਾ ਮੁਖੀ ਦਾ ਜੇਲ੍ਹ ਜਾਣ ਪਿੱਛੋਂ ਦਾ ਪਹਿਲਾ ਵੀਡੀਓ ਹੋਇਆ ਵਾਇਰਲ...

ਡੇਰਾ ਸਿਰਸਾ ਮੁਖੀ ਦਾ ਜੇਲ੍ਹ ਜਾਣ ਪਿੱਛੋਂ ਦਾ ਪਹਿਲਾ ਵੀਡੀਓ ਹੋਇਆ ਵਾਇਰਲ...

ਡੇਰਾ ਸਿਰਸਾ ਮੁਖੀ ਦਾ ਜੇਲ੍ਹ ਜਾਣ ਪਿੱਛੋਂ ਦਾ ਪਹਿਲਾ ਵੀਡੀਓ ਹੋਇਆ ਵਾਇਰਲ...

 • Share this:
  ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਨੂੰ ਕੈਦ ਹੋਣ ਤੋਂ ਬਾਅਦ ਪਹਿਲੀ ਵੀਡੀਓ ਸਾਹਮਣੇ ਆਈ ਹੈ। ਰਾਮ ਰਹੀਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

  ਡੇਰੇ ਨਾਲ ਜੁੜੇ ਸਮਰਥਕ ਇਸ ਵੀਡੀਓ ਨੂੰ ਸਾਂਝਾ ਕਰ ਰਹੇ ਹਨ। ਇਸ ਵੀਡੀਓ ਵਿਚ ਡੇਰਾ ਮੁਖੀ ਪੁਲਿਸ ਦੀ ਸੁਰੱਖਿਆ ਹੇਠ ਦਿਖਾਈ ਦੇ ਰਿਹਾ ਹੈ। ਪੁਲਿਸ ਦੀ ਸੁਰੱਖਿਆ ਦੇ ਵਿਚਕਾਰ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਕਿਸੇ ਨੇ ਰਾਮ ਰਹੀਮ ਦੀ ਇਹ ਵੀਡੀਓ ਹਸਪਤਾਲ ਵਿਚ ਹੀ ਬਣਾਈ ਹੈ। ਇਹ ਵੀਡੀਓ ਕਦੋਂ ਦਾ ਹੈ, ਇਹ ਅਜੇ ਸਪਸ਼ਟ ਨਹੀਂ ਹੈ, ਪਰ ਇਸ ਵੀਡੀਓ ਵਿਚ ਗੁਰਮੀਤ ਰਾਮ ਰਹੀਮ ਦਿਖਾਈ ਦੇ ਰਿਹਾ ਹੈ।

  ਦੱਸ ਦਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬਲਾਤਕਾਰ ਅਤੇ ਕਤਲ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੂੰ 24 ਅਕਤੂਬਰ ਨੂੰ ਇਕ ਦਿਨ ਦੀ ਗੁਪਤ ਪੈਰੋਲ ਦਿੱਤੀ ਗਈ ਸੀ।

  ਰਾਮ ਰਹੀਮ ਨੂੰ ਗੁਪਤ ਰੂਪ ਵਿੱਚ ਹਰਿਆਣਾ ਪੁਲਿਸ ਦੀਆਂ ਤਿੰਨ ਕੰਪਨੀਆਂ ਦੀ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ ਅਤੇ ਗੁਰਮੀਤ ਰਾਮ ਰਹੀਮ ਆਪਣੀ ਮਾਂ ਨੂੰ ਇੱਥੇ ਮੇਦਾਂਤਾ ਹਸਪਤਾਲ ਵਿੱਚ ਮਿਲਿਆ ਸੀ। ਚਰਚਾ ਹੈ ਕਿ ਇਹ ਵੀਡੀਓ ਉਸੇ ਦਿਨ ਦਾ ਹੈ। ਰਾਮ ਰਹੀਮ ਦੇ ਸਮਰਥਕ ਇਸ ਵੀਡੀਓ ਨੂੰ ਜ਼ੋਰਦਾਰ ਢੰਗ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਹੇ ਹਨ।


  ਗੁਰਮੀਤ ਰਾਮ ਰਹੀਮ ਦੀ ਮਾਂ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਅਧਿਕਾਰੀਆਂ ਨੇ ਭਾਰੀ ਸੁਰੱਖਿਆ ਹੇਠ ਮਾਂ ਨਸੀਬ ਕੌਰ ਨਾਲ ਰਾਮ ਰਹੀਮ ਦੀ ਮੁਲਾਕਾਤ ਕਰਵਾਈ ਸੀ।

  ਆਪਣੀ ਮਾਂ ਨੂੰ ਮਿਲਣ ਲਈ ਗੁਰਮੀਤ ਰਾਮ ਰਹੀਮ ਨੇ ਅਦਾਲਤ ਵਿੱਚ ਕਈ ਵਾਰ ਪੈਰੋਲ ਪਟੀਸ਼ਨ ਦਾਇਰ ਕੀਤੀ ਸੀ। ਪਰ ਪਹਿਲਾਂ ਹਰਿਆਣਾ ਸਰਕਾਰ ਇਸ ਲਈ ਆਗਿਆ ਨਹੀਂ ਦੇ ਰਹੀ ਸੀ। ਰਾਮ ਰਹੀਮ ਨੂੰ ਇਹ ਪੈਰੋਲ ਇੰਨੀ ਗੁਪਤ ਮਿਲੀ ਕਿ ਹਰਿਆਣਾ ਵਿਚ ਸਿਰਫ ਚਾਰ ਲੋਕਾਂ ਨੂੰ ਇਸ ਬਾਰੇ ਪਤਾ ਸੀ।
  Published by:Gurwinder Singh
  First published:

  Tags: Dera Sacha Sauda, Gurmeet Ram Rahim, Viral video

  ਅਗਲੀ ਖਬਰ