• Home
  • »
  • News
  • »
  • national
  • »
  • SIRSA ELLENABAD ASSEMBLY BYPOLL RESULT INLD ABHAY CHAUTALA WINS FROM ELLENABAD SEAT BJP GOBIND KANDA LOST GW

BREAKING: ਹਰਿਆਣਾ ਵਿਚ ਭਾਜਪਾ ਨੂੰ ਝਟਕਾ, ਏਲਨਾਬਾਦ ਤੋਂ ਇਨੈਲੋ ਦੇ ਅਭੈ ਚੌਟਾਲਾ ਜੇਤੂ

ਪੰਚਾਇਤੀ ਚੋਣ ਡਿਊਟੀ 'ਚ ਕਰੋਨਾ ਕਾਰਨ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇ ਇਕ-ਇਕ ਕਰੋੜ ਮੁਆਵਜ਼ਾ: ਹਾਈ ਕੋਰਟ (ਸੰਕੇਤਕ ਫੋਟੋ)

  • Share this:
    ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਏਲਨਾਬਾਦ ਵਿਧਾਨ ਸਭਾ ਸੀਟ ‘ਤੇ ਹੋਈ ਉੱਪ ਚੋਣ ਇਨੈਲੋ ਨੇ ਜਿੱਤ ਲਈ ਹੈ। ਇਨੈਲੋ ਉਮੀਦਵਾਰ ਅਭੈ ਚੌਟਾਲਾ ਨੇ ਸ਼ੁਰੂ ਤੋਂ ਹੀ ਬੜ੍ਹਤ ਬਣਾਈ ਰੱਖੀ ਤੇ ਭਾਜਪਾ ਉਮੀਦਵਾਰ ਗੋਵਿੰਦ ਕਾਂਡਾ ਨੂੰ ਮਾਤ ਦਿੱਤੀ।

    ਦੱਸ ਦਈਏ ਕਿ ਏਲਨਾਬਾਦ ਤੋਂ ਇਨੈਲੋ ਦੇ ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਵਿਧਾਇਕੀ ਤੋਂ ਅਸਤੀਫ਼ਾ ਦੇਣ ਕਾਰਨ ਜ਼ਿਮਨੀ ਚੋਣ ਹੋਈ ਹੈ। ਇੱਥੇ ਇਨੈਲੋ ਨੇ ਅਭੈ ਚੌਟਾਲਾ, ਹਰਿਆਣਾ ਦੀ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਦੇ ਗੋਵਿੰਦ ਕਾਂਡਾ ਅਤੇ ਕਾਂਗਰਸ ਦੇ ਪਵਨ ਬੈਨੀਵਾਲ ਨੂੰ ਟਿਕਟ ਦਿੱਤੀ ਸੀ।

    ਗਿਆਰਵੇਂ ਰਾਊਂਡ ਤੋਂ ਬਾਅਦ ਅਭੈ ਚੌਟਾਲਾ ਨੂੰ 45171 ਵੋਟਾਂ, ਭਾਜਪਾ ਨੂੰ 42074 ਵੋਟਾਂ ਮਿਲੀਆਂ ਸਨ। ਅਭੈ ਸਿੰਘ ਚੌਟਾਲਾ ਨੇ 14ਵੇਂ ਰਾਊਂਡ ਤਕ 59878 ਵੋਟਾਂ, ਭਾਜਪਾ-ਜਜਪਾ ਉਮੀਦਵਾਰ ਗੋਬਿੰਦ ਕਾਂਡਾ ਨੇ 54832 ਅਤੇ ਕਾਂਗਰਸ ਦੇ ਪਵਨ ਬੈਨੀਵਾਲ ਨੇ 19645 ਵੋਟਾਂ ਪ੍ਰਾਪਤ ਕੀਤੀਆਂ।

    15ਵੇਂ ਗੇੜ ਵਿੱਚ ਵੀ ਇਨੈਲੋ ਉਮੀਦਵਾਰ ਅਭੈ ਸਿੰਘ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਤੋਂ 6573 ਵੋਟਾਂ ਨਾਲ ਅੱਗੇ ਰਹੇ। ਅਭੈ ਸਿੰਘ ਨੂੰ 65430 ਵੋਟਾਂ ਮਿਲੀਆਂ। ਗੋਬਿੰਦ ਕਾਂਡਾ ਨੂੰ 58857 ਵੋਟਾਂ ਮਿਲੀਆਂ, ਦੂਜੇ ਸਥਾਨ 'ਤੇ ਜਦਕਿ ਪਵਨ ਬੈਣੀਵਾਲ ਨੂੰ 20682 ਵੋਟਾਂ ਮਿਲੀਆਂ।
    Published by:Gurwinder Singh
    First published:
    Advertisement
    Advertisement