• Home
 • »
 • News
 • »
 • national
 • »
 • SIRSA RAM RAHIM WROTE A LETTER FROM JAIL AND GIVE MESSAGE ABOUT THE FARMERS MOVEMENT AND THE GOVERNMENT

ਕਿਸਾਨ ਅੰਦੋਲਨ ਤੇ ਸਰਕਾਰ ਨੂੰ ਲੈ ਕੇ ਰਾਮ ਰਹੀਮ ਨੇ ਜੇਲ੍ਹ 'ਚੋਂ ਲਿਖੀ ਚਿੱਠੀ, ਹੋ ਰਹੀ ਹੈ ਵਾਇਰਲ

ਕਿਸਾਨ ਅੰਦੋਲਨ ਤੇ ਸਰਕਾਰ ਨੂੰ ਲੈ ਕੇ ਰਾਮ ਰਹੀਮ ਨੇ ਜੇਲ੍ਹ 'ਚੋਂ ਲਿਖੀ ਚਿੱਠੀ, ਹੋ ਰਹੀ ਹੈ ਵਾਇਰਲ (ਫਾਇਲ ਫੋਟੋ)

ਕਿਸਾਨ ਅੰਦੋਲਨ ਤੇ ਸਰਕਾਰ ਨੂੰ ਲੈ ਕੇ ਰਾਮ ਰਹੀਮ ਨੇ ਜੇਲ੍ਹ 'ਚੋਂ ਲਿਖੀ ਚਿੱਠੀ, ਹੋ ਰਹੀ ਹੈ ਵਾਇਰਲ (ਫਾਇਲ ਫੋਟੋ)

 • Share this:
  ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੇ ਇੱਕ ਵਾਰ ਫਿਰ ਜੇਲ੍ਹ ਤੋਂ ਇੱਕ ਚਿੱਠੀ ਲਿਖੀ ਹੈ। ਇਸ ਪੱਤਰ ਵਿਚ ਰਾਮ ਰਹੀਮ ਨੇ ਲਿਖਿਆ ਹੈ ਕਿ ਦੇਸ਼ ਦੇ ਅੰਨਦਾਤਾ ਤੇ ਦੇਸ਼ ਦੇ ਰਾਜਾ ਵਿਚਾਲੇ ਜੋ ਵਿਵਾਦ ਚੱਲ ਰਿਹਾ ਹੈ, ਪਰਮਾਤਮਾ ਤੁਹਾਨੂੰ ਦੋਵਾਂ ਨੂੰ ਰਾਸਤਾ ਵਿਖਾਏ ਤਾਂ ਜੋ ਦੇਸ਼ ਜੋ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ, ਉਹ ਤਰੱਕੀ ਦੇ ਰਾਹੇ  ਪੈ ਕੇ ਇਕਜੁਟ ਹੋ ਕੇ ਅੱਗੇ ਵਧੇ। ਇਹ ਪੱਤਰ ਰਾਮ ਰਹੀਮ ਨੇ 23 ਫਰਵਰੀ ਨੂੰ ਜੇਲ੍ਹ ਤੋਂ ਲਿਖਿਆ ਸੀ। ਹੁਣ ਇਹ ਪੱਤਰ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।  ਡੇਰਾ ਮੁਖੀ ਵੱਲੋਂ ਭੇਜੇ ਪੱਤਰ ਉਤੇ ਜੇਲ੍ਹ ਪ੍ਰਸ਼ਾਸਨ ਦੀ 26 ਫਰਵਰੀ ਦੀ ਮੋਹਰ ਹੈ। ਪੱਤਰ ਵਿੱਚ ਡੇਰਾ ਮੁਖੀ ਨੇ ਆਪਣੀ ਮਾਂ ਨੂੰ ਸਮੇਂ ਸਿਰ ਦਵਾਈਆਂ ਲੈਣ ਦੀ ਸਲਾਹ ਦਿੱਤੀ ਹੈ। ਇਹ ਵੀ ਲਿਖਿਆ ਹੈ ਕਿ ਮੈਂ ਜਲਦੀ ਹੀ ਆ ਕੇ ਤੁਹਾਡਾ ਪੂਰਾ ਇਲਾਜ਼ ਕਰਵਾਵਾਂਗਾ। ਡੇਰਾ ਮੁਖੀ ਨੇ ਲਿਖਿਆ ਹੈ ਕਿ ਸਤਿਗੁਰੂ ਰਾਮ ਜੋ ਵੀ ਕਰਦੇ ਹਨ, ਉਹ 100 ਪ੍ਰਤੀਸ਼ਤ ਠੀਕ ਕਰਦੇ ਸਨ, ਕਰਨਗੇ ਵੀ 100 ਪ੍ਰਤੀਸ਼ਤ ਠੀਕ।

  ਇਸ ਦੇ ਨਾਲ ਹੀ ਰਾਮ ਰਹੀਮ ਨੇ ਡੇਰਾ ਪੈਰੋਕਾਰਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਲਗਾਉਣ ਦੀ ਸਲਾਹ ਵੀ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਸੁੱਖਸ਼ਾਂਤੀ ਲਈ ਇੱਕ ਦਿਨ ਦਾ ਵਰਤ ਰੱਖਣ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਲਿਖਿਆ ਗਿਆ ਹੈ।

  ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਗੁਰੂ ਗੱਦੀ 'ਤੇ ਬੈਠਣ ਦਾ 61ਵੇਂ ਦਿਵਸ ਮਹਾਰਹਿਮੋਕਰਮ ਦਿਵਸ ਵਜੋਂ ਮਨਾਇਆ ਗਿਆ।

  ਇਸ ਮੌਕੇ ਵੱਡੀ ਗਿਣਤੀ ਵਿੱਚ ਡੇਰਾ ਪੈਰੋਕਾਰਾਂ ਨੇ ਹਿੱਸਾ ਲਿਆ। ਡੇਰਾ ਮੁਖੀ ਦੇ ਰਿਕਾਰਡ ਕੀਤੇ ਸਤਸੰਗ ਨੂੰ ਸਤਸੰਗ ਪੰਡਾਲ ਵਿਚ ਵੱਡੇ ਪਰਦੇ ਜ਼ਰੀਏ ਚਲਾਇਆ ਗਿਆ। ਉਸੇ ਸਮੇਂ, ਰਾਮ ਰਹੀਮ ਦੁਆਰਾ ਭੇਜਿਆ ਇੱਕ ਪੱਤਰ ਵੀ ਪੜ੍ਹਿਆ ਗਿਆ। ਐਤਵਾਰ ਨੂੰ ਸਤਿਸੰਗ ਤੋਂ ਬਾਅਦ ਇਹ ਪੱਤਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
  Published by:Gurwinder Singh
  First published: