Home /News /national /

ਰਾਮ ਰਹੀਮ ਦੇ ਜੇਲ੍ਹ 'ਚੋਂ ਬਾਹਰ ਆਉਣ 'ਤੇ ਪ੍ਰੇਮੀਆਂ ਨੇ ਘਰਾਂ ਦੇ ਬਾਹਰ ਬਾਲੇ ਦੀਵੇ

ਰਾਮ ਰਹੀਮ ਦੇ ਜੇਲ੍ਹ 'ਚੋਂ ਬਾਹਰ ਆਉਣ 'ਤੇ ਪ੍ਰੇਮੀਆਂ ਨੇ ਘਰਾਂ ਦੇ ਬਾਹਰ ਬਾਲੇ ਦੀਵੇ

ਰਾਮ ਰਹੀਮ ਦੇ ਜੇਲ੍ਹ 'ਚੋਂ ਬਾਹਰ ਆਉਣ 'ਤੇ ਪ੍ਰੇਮੀਆਂ ਨੇ ਘਰਾਂ ਦੇ ਬਾਹਰ ਬਾਲੇ ਦੀਵੇ

ਰਾਮ ਰਹੀਮ ਦੇ ਜੇਲ੍ਹ 'ਚੋਂ ਬਾਹਰ ਆਉਣ 'ਤੇ ਪ੍ਰੇਮੀਆਂ ਨੇ ਘਰਾਂ ਦੇ ਬਾਹਰ ਬਾਲੇ ਦੀਵੇ

 • Share this:
  ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦੇ ਜੇਲ ਵਿਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਕਾਫੀ ਖੁਸ਼ ਹਨ। ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ 'ਤੇ ਡੇਰਾ ਸਮਰਥਕਾਂ ਨੇ ਆਪਣੇ ਘਰਾਂ ਦੇ ਬਾਹਰ ਦੀਵੇ ਜਗਾਏ।

  ਡੇਰਾ ਸਮਰਥਕਾਂ ਦੇ ਘਰ ਦੇ ਬਾਹਰ ਦੀਵੇ ਅਤੇ ਮੋਮਬੱਤੀਆਂ ਜਗਦੀਆਂ ਵੇਖੀਆਂ ਗਈਆਂ। ਦੱਸ ਦਈਏ ਕਿ ਪੰਜਾਬ ਅਤੇ ਯੂਪੀ ਚੋਣਾਂ ਤੋਂ ਠੀਕ ਪਹਿਲਾਂ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਨੇ 21 ਦਿਨਾਂ ਦੀ ਫਰਲੋ ਦਿੱਤੀ ਹੈ। ਰਾਮ ਰਹੀਮ ਗੁਰੂਗ੍ਰਾਮ ਡੇਰੇ 'ਚ ਪੁਲਿਸ ਦੀ ਨਿਗਰਾਨੀ 'ਚ ਰਹੇਗਾ।

  ਉਨ੍ਹਾਂ ਦਾ ਕਾਫਲਾ ਸੋਮਵਾਰ ਦੁਪਹਿਰ ਨੂੰ ਸੁਨਾਰੀਆ ਜੇਲ੍ਹ ਤੋਂ ਰਵਾਨਾ ਹੋਇਆ, ਜਿਸ ਤੋਂ ਬਾਅਦ ਉਹ ਗੁਰੂਗ੍ਰਾਮ ਪਹੁੰਚਿਆ। ਰਾਮ ਰਹੀਮ ਨੂੰ ਪੁਲਿਸ ਦੀ ਨਿਗਰਾਨੀ ਹੇਠ ਜੇਲ੍ਹ ਤੋਂ ਗੁਰੂਗ੍ਰਾਮ ਡੇਰੇ ਲਿਜਾਇਆ ਗਿਆ।

  ਰਾਮ ਰਹੀਮ ਦੇ ਪਰਿਵਾਰ ਦੇ ਮੈਂਬਰ ਅਤੇ ਪੈਰੋਕਾਰਾਂ ਦੀ ਵੀ ਆਸ਼ਰਮ ਵਿਚ ਭੀੜ ਲੱਗੀ ਰਹੀ। ਗੁਰਮੀਤ ਰਾਮ ਰਹੀਮ ਦੇ ਆਸ਼ਰਮ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਪੈਰੋਕਾਰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਵੀ ਕਰ ਰਹੇ ਸਨ। ਹਾਲਾਂਕਿ, ਕਿਸੇ ਵੀ ਬਾਹਰੀ ਵਿਅਕਤੀ ਨੂੰ ਆਸ਼ਰਮ ਦੇ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ।

  ਦਈਏ ਕਿ 2017 ਵਿੱਚ ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ, ਇਸ ਤੋਂ ਇਲਾਵਾ 2019 ਵਿੱਚ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਵਿੱਚ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ।
  Published by:Gurwinder Singh
  First published:

  Tags: Gurmeet Ram Rahim, Gurmeet Ram Rahim Singh, Ram r

  ਅਗਲੀ ਖਬਰ