Home /News /national /

ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੁਰਲਭ ਬਿਮਾਰੀ ਨਾਲ ਪੀੜਤ ਹੋਈ ਸਨਿਫਰ ਡੌਗ ਬੇਲਾ

ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੁਰਲਭ ਬਿਮਾਰੀ ਨਾਲ ਪੀੜਤ ਹੋਈ ਸਨਿਫਰ ਡੌਗ ਬੇਲਾ

 ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੁਰਲਭ ਬਿਮਾਰੀ ਨਾਲ ਪੀੜਤ ਹੋਈ ਸਨਿਫਰ ਡੌਗ ਬੇਲਾ

ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੁਰਲਭ ਬਿਮਾਰੀ ਨਾਲ ਪੀੜਤ ਹੋਈ ਸਨਿਫਰ ਡੌਗ ਬੇਲਾ

ਬੇਲਾ ਨਾਂ ਦੇ ਕੁੱਤੇ ਨੇ ਸਨਿਫਰ ਡੌਗ (Sniffer Dog) ਦੀ ਆਪਣੀ ਪਛਾਣ ਹਾਲੇ ਬਣਾਈ ਹੀ ਸੀ ਕਿ ਉਸ ਨੂੰ ਇੱਕ ਦੁਰਲਭ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਸੁਣਨ ਵਿੱਚ ਦੁਖਦਾਈ ਲਗਦੀ ਹੈ ਪਰ ਸੱਚ ਹੈ। 18 ਮਹੀਨਿਆਂ ਦੀ ਇਸ ਲੈਬਰਾਡੋਰ ਨਸਲ ਦੇ ਕੁੱਤੇ ਬੇਲਾ ਨੂੰ ਅੱਖਾਂ ਦੀ ਇੱਕ ਦੁਰਲੱਭ ਬਿਮਾਰੀ ਹੋ ਗਈ ਹੈ। ਉਹ ਪਹਿਲਾਂ ਹੀ ਇਲਾਜ ਅਧੀਨ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਠੀਕ ਕਰਨ ਲਈ ਸੋਸ਼ਲ ਮੀਡੀਆ 'ਤੇ ਮਾਹਿਰਾਂ ਦੀ ਰਾਏ ਮੰਗੀ ਹੈ।

ਹੋਰ ਪੜ੍ਹੋ ...
  • Share this:
ਬੇਲਾ ਨਾਂ ਦੇ ਕੁੱਤੇ ਨੇ ਸਨਿਫਰ ਡੌਗ (Sniffer Dog) ਦੀ ਆਪਣੀ ਪਛਾਣ ਹਾਲੇ ਬਣਾਈ ਹੀ ਸੀ ਕਿ ਉਸ ਨੂੰ ਇੱਕ ਦੁਰਲਭ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਸੁਣਨ ਵਿੱਚ ਦੁਖਦਾਈ ਲਗਦੀ ਹੈ ਪਰ ਸੱਚ ਹੈ। 18 ਮਹੀਨਿਆਂ ਦੀ ਇਸ ਲੈਬਰਾਡੋਰ ਨਸਲ ਦੇ ਕੁੱਤੇ ਬੇਲਾ ਨੂੰ ਅੱਖਾਂ ਦੀ ਇੱਕ ਦੁਰਲੱਭ ਬਿਮਾਰੀ ਹੋ ਗਈ ਹੈ। ਉਹ ਪਹਿਲਾਂ ਹੀ ਇਲਾਜ ਅਧੀਨ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਠੀਕ ਕਰਨ ਲਈ ਸੋਸ਼ਲ ਮੀਡੀਆ 'ਤੇ ਮਾਹਿਰਾਂ ਦੀ ਰਾਏ ਮੰਗੀ ਹੈ

ਬੇਲਾ ਨੂੰ ਹਾਲ ਹੀ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੇ ਤਹਿਤ ਹਰਿਆਣਾ ਵਿੱਚ ਛੇ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਇੱਕ ਸਨਿਫਰ ਡੌਗ ਵਜੋਂ ਪਛਾਣ ਮਿਲੀ ਸੀ। ਪਰ ਜਿਵੇਂ ਹੀ ਉਸਨੇ ਅਪ੍ਰੈਲ ਵਿੱਚ ਕੋਲਕਾਤਾ ਪੁਲਿਸ ਦੇ ਕੁੱਤਿਆਂ ਦੀ ਟੀਮ ਵਿੱਚ ਸ਼ਾਮਲ ਹੋਣਾ ਸੀ, ਉਸਨੂੰ ਕੋਰਨੀਅਲ ਐਂਡੋਥੈਲਿਅਲ ਡਿਸਟ੍ਰੋਫੀ (ਜੋ ਕਿ ਇੱਕ ਜੈਨੇਟਿਕ ਬਿਮਾਰੀ ਹੈ) ਨਾਂ ਦੀ ਬਿਮਾਰੀ ਹੋ ਗਈ।

ਪਿਛਲੇ ਪੰਜ ਮਹੀਨਿਆਂ ਵਿੱਚ ਹਰਿਆਣਾ ਅਤੇ ਕੋਲਕਾਤਾ ਵਿੱਚ ਕਈ ਇਲਾਜਾਂ ਦੇ ਬਾਵਜੂਦ, ਬੇਲਾ ਸਮਾਂ ਦਰ ਸਮਾਂ ਆਪਣੀ ਨਜ਼ਰ ਗੁਆ ਰਹੀ ਹੈ ਅਤੇ ਛੇਤੀ ਹੀ ਪੂਰੀ ਤਰ੍ਹਾਂ ਅੰਨ੍ਹੀ ਹੋ ਸਕਦੀ ਹੈ। ਹਾਲਾਂਕਿ, ਉਸਦੇ ਟ੍ਰੇਨਰ ਹਾਰ ਮੰਨਣ ਲਈ ਤਿਆਰ ਨਹੀਂ ਹਨ ਅਤੇ ਹੁਣ ਸੋਸ਼ਲ ਮੀਡੀਆ 'ਤੇ ਦੁਨੀਆ ਭਰ ਤੋਂ ਮਾਹਰਾਂ ਦੀ ਰਾਏ ਮੰਗ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੇ ਮਾਹਿਰਾਂ ਦੀ ਰਾਏ ਲੈਣ ਲਈ ਫੇਸਬੁੱਕ ਦਾ ਸਹਾਰਾ ਲਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪਸ਼ੂਆਂ ਦੇ ਡਾਕਟਰਾਂ ਅਤੇ ਅੱਖਾਂ ਦੇ ਡਾਕਟਰ ਸਾਨੂੰ ਆਪਣਾ ਕੀਮਤੀ ਸਲਾਹ ਦੇਣ। ਜੇ ਲੋੜ ਹੋਵੇ ਤਾਂ ਅਸੀਂ ਉਨ੍ਹਾਂ ਨੂੰ ਮਿਲਣ ਦਾ ਪ੍ਰਬੰਧ ਵੀ ਕਰ ਸਕਦੇ ਹਾਂ।

ਜਦੋਂ ਕਿ ਕੁਝ ਨੇ ਦਾਅਵਾ ਕੀਤਾ ਕਿ ਇਹ ਬਿਮਾਰੀ ਖ਼ਾਨਦਾਨੀ ਹੈ, ਦੂਜਿਆਂ ਨੇ ਵਿਟਾਮਿਨ ਦੀ ਕਮੀ ਵੱਲ ਇਸ਼ਾਰਾ ਕੀਤਾ। ਕੁੱਝ ਅਧਿਕਾਰੀਆਂ ਨੇ ਲਾਲਬਾਜ਼ਾਰ ਦੇ ਚੋਟੀ ਦੇ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਹੈ ਤਾਂ ਜੋ ਬੇਲਾ ਨੂੰ ਅਗਲੇ ਹਫਤੇ ਚੇਨਈ ਦੇ ਮਦਰਾਸ ਵੈਟਰਨਰੀ ਕਾਲਜ ਟਰੇਨਿੰਗ ਹਸਪਤਾਲ ਲਿਜਾਇਆ ਜਾ ਸਕੇ। ਅਧਿਕਾਰੀ ਨੇ ਕਿਹਾ, "ਅਸੀਂ ਬੇਲਾ ਨੂੰ ਉੱਥੇ ਲੈ ਜਾਵਾਂਗੇ ਕਿਉਂਕਿ ਮਦਰਾਸ ਵੈਟਰਨਰੀ ਕਾਲਜ ਦਾ ਦੇਸ਼ ਵਿੱਚ ਸਭ ਤੋਂ ਵਧੀਆ ਸੈੱਟਅੱਪ ਹੈ। ਅਸੀਂ ਪਿਛਲੇ ਪੰਜ ਮਹੀਨਿਆਂ ਵਿੱਚ ਉਸ ਦੇ ਵੱਖ-ਵੱਖ ਇਲਾਜਾਂ ਦੇ ਨਾਲ-ਨਾਲ ਇੱਕ ਵਿਸਤ੍ਰਿਤ ਕੇਸ ਹਿਸਟਰੀ ਵੀ ਤਿਆਰ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ "ਹੁਣ, ਜੇਕਰ ਸਾਨੂੰ ਉਸ ਨੂੰ ਚੇਨਈ ਲਿਜਾਣ ਦੀ ਲੋੜ ਪੈ ਰਹੀ ਹੈ ਤਾਂ ਇਹ ਇੱਕ ਹੋਰ ਲੌਜਿਸਟਿਕਲ ਚੁਣੌਤੀ ਹੋਵੇਗੀ।" ਸੂਤਰਾਂ ਨੇ ਕਿਹਾ ਕਿ ਬੇਲਾ ਦੇ ਠੀਕ ਹੋਣ 'ਤੇ ਉਸ ਦੀ ਘੱਟੋ-ਘੱਟ ਅੱਠ ਸਾਲ ਸਰਵਿਸ ਵਿੱਚ ਐਕਟਿਵ ਰਹਿਣ ਦੀ ਉਮੀਦ ਹੈ।
Published by:rupinderkaursab
First published:

Tags: Disease, Dog, Kolkata, Services

ਅਗਲੀ ਖਬਰ