ਰਾਹੁਲ ਗਾਂਧੀ ਨੇ ਬੋਲਿਆ ਅੰਗ੍ਰੇਜ਼ੀ ਦਾ ਇੰਨਾ ਔਖਾ ਸ਼ਬਦ 'Pliable' ਕਿ ਲੋਕ Google 'ਤੇ ਕਰਨ ਲੱਗੇ ਸਰਚ


Updated: January 4, 2019, 6:15 PM IST
ਰਾਹੁਲ ਗਾਂਧੀ ਨੇ ਬੋਲਿਆ ਅੰਗ੍ਰੇਜ਼ੀ ਦਾ ਇੰਨਾ ਔਖਾ ਸ਼ਬਦ 'Pliable' ਕਿ ਲੋਕ Google 'ਤੇ ਕਰਨ ਲੱਗੇ ਸਰਚ
ਰਾਹੁਲ ਗਾਂਧੀ ਨੇ ਬੋਲਿਆਂ ਅੰਗ੍ਰੇਜ਼ੀ ਦਾ ਇੰਨਾ ਔਖਾ ਸ਼ਬਦ 'Pliable' ਕਿ ਲੋਕ Google 'ਤੇ ਕਰਨ ਲੱਗੇ ਸਰਚ

Updated: January 4, 2019, 6:15 PM IST
ਜਿਸ ਤਰ੍ਹਾਂ ਸ਼ਸ਼ੀ ਥਰੂਰ ਦੇ ਸ਼ਬਦਾਂ ਦਾ ਮਤਲਬ ਲਈ ਲੋਕਾਂ ਨੂੰ ਗੂਗਲ ਦਾ ਸਹਾਰਾ ਲੈਣਾ ਪੈਂਦਾ ਹੈ, ਉਸੇ ਤਰ੍ਹਾਂ ਹੁਣ ਰਾਹੁਲ ਗਾਂਧੀ ਵੀ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰਨ ਲੱਗੇ ਹਨ ਜਿਨ੍ਹਾਂ ਦਾ ਮਤਲਬ ਜਾਨਣ ਲਈ ਲੋਕਾਂ ਨੂੰ ਡਿਕਸ਼ਨਰੀ ਤੇ ਗੂਗਲ ਦੇਖਣੀ ਪੈ ਰਹੀ ਹੈ।

ਏਐਨਆਈ ਦੀ ਐਡੀਟਕ ਸਮਿਤਾ ਪ੍ਰਕਾਸ਼ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੰਟਰਵਿਊ ਲਿਆ ਸੀ। ਇਸ ਇੰਟਰਵਿਊ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਕਾਸ਼ ਤੇ ਆਰੋਪ ਲਗਾਇਆ ਕਿ ਉਹ ਇੱਕ 'Pliable' ਪੱਤਰਕਾਰ ਹਨ। ਇਸ ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਸਮਿਤਾ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਪ੍ਰਧਾਨ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਇੱਕ ਇੰਟਰਵਿਊ ਦੇ ਆਧਾਰ ਤੇ ਕਿਸੇ ਪੱਤਰਕਾਰ ਨੂੰ ਇਸ ਤਰ੍ਹਾਂ ਬੋਲਣ। ਉਨ੍ਹਾਂ ਨੇ ਟਵੀਟ ਕੀਤਾ, 'ਤੁਹਾਨੂੰ ਪ੍ਰਧਾਨ ਮੰਤਰੀ ਮੋਦੀ ਦੀ ਆਲ਼ੋਚਨਾ ਕਰਨੀ ਹੈ, ਕਰ ਪਰ ਮੇਰੀ ਆਲੋਚਨਾ ਕਰਨਾ ਬੇਹੱਦ ਅਜੀਬ ਹੈ।'

ਇਸ ਸ਼ਬਦ ਦੇ ਮਤਲਬ ਲਈ ਲੋਕਾਂ ਨੂੰ ਗੂਗਲ ਸਰਚ ਕਰਨਾ ਪਿਆ। ਗੂਗਲ ਮੁਤਾਬਕ, ਪਲਾਏਬਲ ਦਾ ਮਤਲਬ ਹੈ ਆਸਾਨੀ ਨਾਲ ਝੁੱਕ ਜਾਣਾ ਜਾਂ ਆਸਾਨੀ ਨਾਲ ਕਿਸੇ ਦੇ ਵੀ ਪ੍ਰਭਾਵ ਵਿੱਚ ਆ ਜਾਣ ਵਾਲਾ ਹੈ। ਇਸ ਤੋਂ ਬਾਅਦ ਕਾਂਗਰਸ ਨੇ ਵੀਡੀਓ ਜਾਰੀ ਕੀਤਾ ਕਿ ਪਲਾਏਬਲ ਕੋਈ ਬੁਰਾ ਸ਼ਬਦ ਨਹੀਂ ਹੈ, ਕਾਂਗਰਸ ਨੇ ਲਿਖਿਆ, "ਇਹ ਤਾਂ ਅੱਜ ਦੀ ਪੱਤਰਕਾਰਿਤਾ ਦੀ ਹਾਲਤ ਹੈ।"
First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ