• Home
  • »
  • News
  • »
  • national
  • »
  • SOCIAL MEDIA I WANT JUSTICE INNOCENT 4 YEAR OLD DEMANDS PM MODI TO CATCH HIS FATHERS KILLERS IN UNIQUE WAY GH KS

I Want Justice: 4 ਸਾਲਾ ਮਾਸੂਮ ਨੇ ਅਨੋਖੇ ਢੰਗ ਨਾਲ ਕੀਤੀ ਪਿਤਾ ਦੇ ਕਾਤਲਾਂ ਨੂੰ ਫੜਨ ਲਈ PM ਮੋਦੀ ਨੂੰ ਕੀਤੀ ਮੰਗ

  • Share this:
ਅਸਾਮ ਦੇ ਕਚਾਰ ਜ਼ਿਲ੍ਹੇ ਦੇ 4 ਸਾਲ ਦੇ ਮਾਸੂਮ ਬੱਚੇ ਦਾ ਟਵਿੱਟਰ 'ਤੇ ਪੋਸਟ ਕੀਤਾ ਗਿਆ। ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਸ ਮਾਸੂਮ ਨੇ ਹੱਥ ਵਿੱਚ ਇੱਕ ਤਖ਼ਤੀ ਫੜੀ ਹੋਈ ਹੈ, ਜਿਸ 'ਤੇ ਲਿਖਿਆ ਹੈ 'I Want Justice'। ਬੱਚੇ ਨੇ ਅਸਾਮ ਦੇ ਮੁੱਖ ਮੰਤਰੀ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਪਣੇ ਪਿਤਾ ਦੇ ਕਤਲ ਦੇ ਮਾਮਲੇ ਵਿੱਚ ਨਿਆਂ ਦੀ ਅਪੀਲ ਕੀਤੀ ਹੈ।

4 ਸਾਲਾ ਰਿਜ਼ਵਾਨ ਸ਼ਾਹਿਦ ਲਸਕਰ ਨੇ ਟਵਿੱਟਰ 'ਤੇ ਪੋਸਟ ਕੀਤੇ ਇੱਕ ਵੀਡੀਓ ਵਿੱਚ ਕਿਹਾ, "ਮੇਰਾ ਨਾਮ ਰਿਜ਼ਵਾਨ ਸ਼ਾਹਿਦ ਲਸਕਰ ਹੈ। ਸਰ, ਜਦੋਂ ਮੈਂ 3 ਮਹੀਨਿਆਂ ਦਾ ਸੀ, ਮੇਰੇ ਪਿਤਾ ਦਾ 26 ਦਸੰਬਰ 2016 ਨੂੰ 11 ਬਦਮਾਸ਼ਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਤਿਕਾਰਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮਾਮਲੇ ਨੂੰ ਵੇਖਣ ਅਤੇ ਸਾਨੂੰ ਨਿਆਂ ਦੇਣ।"

ਦਰਅਸਲ, ਰਿਜ਼ਵਾਨ ਦੇ ਪਿਤਾ ਸੈਦੁਲ ਅਲੋਮ ਲਸਕਰ ਦੀ 26 ਦਸੰਬਰ 2016 ਨੂੰ ਅਸਾਮ ਦੇ ਕਚਾਰ ਜ਼ਿਲ੍ਹੇ ਦੇ ਸਿਲਚਰ ਕਸਬੇ ਦੇ ਸੋਨਈ ਰੋਡ ਇਲਾਕੇ ਵਿੱਚ ਕੁਝ ਬਦਮਾਸ਼ਾਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਉਸ ਸਮੇਂ ਰਿਜ਼ਵਾਨ ਸਿਰਫ 3 ਮਹੀਨਿਆਂ ਦਾ ਸੀ। ਹੁਣ ਰਿਜ਼ਵਾਨ ਇਸ ਵੇਲੇ ਹੋਲੀ ਕਰਾਸ ਸਕੂਲ, ਸਿਲਚਰ ਵਿੱਚ ਕੇਜੀ-1 ਕਲਾਸ ਵਿੱਚ ਪੜ੍ਹ ਰਿਹਾ ਹੈ।ਟਵਿੱਟਰ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਰਿਜ਼ਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸ਼ਰਮਾ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਪਿਤਾ ਦੇ ਕਾਤਲਾਂ ਨੂੰ ਫੜਣ। ਰਿਜ਼ਵਾਨ ਸਾਹਿਦ ਲਸਕਰ ਨੇ ਇਹ ਵੀਡੀਓ 13 ਸਤੰਬਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਸੀ।

ਜਾਣਕਾਰੀ ਅਨੁਸਾਰ 4 ਸਾਲਾ ਰਿਜ਼ਵਾਨ ਦੇ ਪਿਤਾ ਸੈਦੁਲ ਅਲੋਮ ਲਸਕਰ ਇੱਕ ਠੇਕੇਦਾਰ ਅਤੇ ਕਾਰੋਬਾਰੀ ਸਨ। ਜਦੋਂ ਉਹ 26 ਦਸੰਬਰ, 2016 ਨੂੰ ਘਰ ਪਰਤ ਰਿਹਾ ਸੀ ਤਾਂ ਕੁਝ ਰੇਤ ਮਾਫੀਆ ਨੇ ਉਸ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ, ਉਸ ਦੀ ਪਤਨੀ ਜੰਨਤੁਲ ਫਿਰਦੌਸ ਲਸਕਰ ਨੇ ਕਚਾਰ ਜ਼ਿਲ੍ਹਾ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਜਿਸ ਵਿੱਚ 11 ਲੋਕਾਂ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ। ਉਸ ਦੀ ਤਹਿਰੀਕ 'ਤੇ ਆਈਪੀਸੀ ਦੀ ਧਾਰਾ 302, 326 ਅਤੇ 147 ਦੇ ਤਹਿਤ ਸਿਲਚਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਜੰਨਤੁਲ ਫਿਰਦੌਸ ਲਸਕਰ ਨੇ ਕਿਹਾ, “26 ਦਸੰਬਰ 2016 ਨੂੰ, ਮੇਰੇ ਪਤੀ ਇੱਕ ਟੈਂਡਰ ਕੰਮ ਦੇ ਉਦੇਸ਼ ਨਾਲ ਆਈਡਬਲਯੂਟੀ ਦਫਤਰ ਸੋਨਾਈ ਬਾਰੀ ਘਾਟ ਗਏ ਸਨ। ਮੇਰੇ ਪਤੀ ਨੂੰ ਦਫਤਰ ਦੇ ਨੇੜੇ 11 ਲੋਕਾਂ ਨੇ ਬੇਰਹਿਮੀ ਨਾਲ ਮਾਰ ਦਿੱਤਾ ਸੀ। ਉਨ੍ਹਾਂ ਨੇ ਮੇਰੇ ਪਤੀ ਨੂੰ ਮਾਰਨ ਲਈ ਲੋਹੇ ਦੀਆਂ ਰਾਡਾਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ। ਪੁਲਿਸ ਨੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਪਰ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਸ਼ੀ ਵਿਅਕਤੀ ਅਜੇ ਵੀ ਸਾਡੇ ਘਰ ਦੇ ਕੋਲ ਘੁੰਮ ਰਹੇ ਹਨ। ਅਸੀਂ ਪੂਰੀ ਤਰ੍ਹਾਂ ਅਸੁਰੱਖਿਅਤ ਹਾਂ। ਅਸੀਂ ਨਿਆਂ ਚਾਹੁੰਦੇ ਹਾਂ।”

ਜਾਣਕਾਰੀ ਦਿੰਦੇ ਹੋਏ ਰਿਜ਼ਵਾਨ ਦੇ ਚਾਚਾ ਮੋਹਿਦੁਲ ਹੱਕ ਲਸਕਰ ਨੇ ਦੱਸਿਆ ਕਿ ਪੁਲਿਸ ਨੇ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ। ਮੋਹਿਦੁਲ ਹੱਕ ਲਸਕਰ ਨੇ ਕਿਹਾ, "ਮੈਂ ਰਿਜ਼ਵਾਨ ਨੂੰ ਇੱਕ ਟਵਿੱਟਰ ਅਕਾਊਂਟ ਖੋਲ੍ਹਣ ਅਤੇ ਨਿਆਂ ਦੀ ਮੰਗ ਲਈ ਵੀਡੀਓ ਅਪਲੋਡ ਕਰਨ ਵਿੱਚ ਸਹਾਇਤਾ ਕੀਤੀ।"
Published by:Krishan Sharma
First published: