ਬੈਂਕ ਵਿਚ ਗੋਲੀ ਚਲੀ, ਕਰਮਚਾਰੀ ਦੀ ਮੌਕੇ ‘ਤੇ ਮੌਤ

News18 Punjabi | News18 Punjab
Updated: January 23, 2020, 5:59 PM IST
share image
ਬੈਂਕ ਵਿਚ ਗੋਲੀ ਚਲੀ, ਕਰਮਚਾਰੀ ਦੀ ਮੌਕੇ ‘ਤੇ ਮੌਤ
ਬੈਂਕ ਵਿਚ ਗੋਲੀ ਚਲੀ, ਕਰਮਚਾਰੀ ਦੀ ਮੌਕੇ ‘ਤੇ ਮੌਤ

ਬੈਂਕ ਦਾ ਸੁਰਖਿਆ ਕਰਮਚਾਰੀ ਲੰਚ ਮੌਕੇ ਬਾਹਰ ਗਿਆ ਸੀ, ਇਸ ਦੌਰਾਨ ਉਹ ਆਪਣੀ ਬੰਦੂਕ ਬੈਂਕ ਵਿਚ ਹੀ ਛੱਡ ਗਿਆ। ਇਸ ਦੌਰਾਨ ਬੈਂਕ ਕਰਮਚਾਰੀ ਰਮਨ ਕੁਮਾਰ ਤੋਂ ਅਚਾਨਕ ਗੋਲੀ ਚਲ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।

  • Share this:
  • Facebook share img
  • Twitter share img
  • Linkedin share img
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਉਦੋਗਿਕ ਖੇਤਰ ਨਾਲਾਗੜ ਵਿਚ ਕੌਮੀ ਹਾਈਵੇ 105 ਉਤੇ ਬਗਾਟ ਬੈਂਕ ਦੀ ਸ਼ਾਖਾ ਵਿਚ ਗੋਲੀ ਚਲਣ ਕਰਾਨ ਇਕ ਬੈਂਕ ਕਰਮਚਾਰੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ ਢਾਈ ਵਜੇ ਵਾਪਰੀ। ਬੈਂਕ ਦਾ ਸੁਰਖਿਆ ਕਰਮਚਾਰੀ ਲੰਚ ਮੌਕੇ ਬਾਹਰ ਗਿਆ ਸੀ, ਇਸ ਦੌਰਾਨ ਉਹ ਆਪਣੀ ਬੰਦੂਕ ਬੈਂਕ ਵਿਚ ਹੀ ਛੱਡ ਗਿਆ। ਇਸ ਦੌਰਾਨ ਬੈਂਕ ਕਰਮਚਾਰੀ ਰਮਨ ਕੁਮਾਰ ਤੋਂ ਅਚਾਨਕ ਗੋਲੀ ਚਲ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਰਮਨ ਕੁਮਰ ਬੀਤੇ ਚਾਰ ਸਾਲ ਤੋਂ ਭਗਾਟ ਵਿਚ ਬਤੌਰ ਸੇਵਾਦਾਰ ਵਜੋਂ ਨੌਕਰੀ ਕਰ ਰਿਹਾ ਸੀ। ਫਿਲਹਾਲ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਮਾਮਲਾ ਦਰਜ ਕਰਕੇ ਬੈਂਕ ਨੂੰ ਸੀਲ ਕਰ ਦਿੱਤਾ ਹੈ। ਮੌਕੇ 'ਤੇ ਪਹੁੰਚੇ ਡੀਐਸਪੀ ਨਾਲਾਗੜ ਚਮਨਲਾਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੈਂਕ ਵਿੱਚ ਗੋਲੀ ਲੱਗੀ ਹੈ। ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਬੈਂਕ ਦਾ ਕਰਮਚਾਰੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤੱਥ ਇਕੱਠੇ ਕਰਨ ਲਈ ਸ਼ਿਮਲਾ ਦੀ ਫੋਰੈਂਸਿਕ ਟੀਮ ਨੇ ਬੰਦੂਕ ਨੂੰ ਕਾਬੂ ਕਰ ਲਿਆ ਹੈ।

 
First published: January 23, 2020
ਹੋਰ ਪੜ੍ਹੋ
ਅਗਲੀ ਖ਼ਬਰ