• Home
  • »
  • News
  • »
  • national
  • »
  • SOME STATES SEE HIGH CORONAVIRUS INFECTION IN CHILDREN AS THEY OPENED SCHOOLS

School reopening: ਜਿਨ੍ਹਾ ਸੂਬਿਆਂ ਵਿਚ ਖੁੱਲ੍ਹੇ ਸਕੂਲ, ਉਥੇ ਬੱਚਿਆਂ 'ਚ ਤੇਜ਼ੀ ਨਾਲ ਵਧਿਆ ਕੋਰੋਨਾ ਸੰਕਰਮਣ

ਜਿਨ੍ਹਾ ਸੂਬਿਆਂ ਵਿਚ ਖੁੱਲ੍ਹੇ ਸਕੂਲ, ਉਥੇ ਬੱਚਿਆਂ 'ਚ ਤੇਜ਼ੀ ਨਾਲ ਵਧਿਆ ਕੋਰੋਨਾ  (File pic)

ਜਿਨ੍ਹਾ ਸੂਬਿਆਂ ਵਿਚ ਖੁੱਲ੍ਹੇ ਸਕੂਲ, ਉਥੇ ਬੱਚਿਆਂ 'ਚ ਤੇਜ਼ੀ ਨਾਲ ਵਧਿਆ ਕੋਰੋਨਾ (File pic)

  • Share this:
    ਦੇਸ਼ ਵਿਚ ਇਨ੍ਹੀਂ ਦਿਨੀਂ ਮਾਹਰ ਕੋਰੋਨਾਵਾਇਰਸ ਸੰਕਰਮਣ ਦੀ ਤੀਜੀ ਲਹਿਰ (Covid 19 Third Wave) ਆਉਣ ਦੀ ਚਿਤਾਵਨੀ ਦੇ ਰਹੇ ਹਨ। ਇਸ ਦੌਰਾਨ ਕੁਝ ਰਾਜਾਂ ਨੇ ਆਪਣੇ ਸਕੂਲ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਹਨ। ਅਜਿਹੀ ਸਥਿਤੀ ਵਿੱਚ ਇਨ੍ਹਾਂ ਵਿੱਚੋਂ ਜ਼ਿਆਦਾਤਰ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ।

    ਬੱਚਿਆਂ ਵਿਦ ਵਧਦੇ ਕੋਰੋਨਾਵਾਇਰਸ ਦੇ ਮਾਮਲੇ 6 ਰਾਜਾਂ ਵਿੱਚ ਵਧੇਰੇ ਮਿਲ ਰਹੇ ਹਨ। ਇਹ ਰਾਜ ਹਨ - ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ ਅਤੇ ਉੱਤਰਾਖੰਡ। ਦੂਜੇ ਪਾਸੇ ਝਾਰਖੰਡ ਅਤੇ ਚੰਡੀਗੜ੍ਹ ਵਿੱਚ ਇਸ ਦੇ ਉਲਟ ਸਥਿਤੀ ਹੈ।

    ਪੰਜਾਬ ਵਿਚ ਜੁਲਾਈ ਅਤੇ ਅਗਸਤ ਵਿੱਚ ਬੱਚਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਤੇਜ਼ੀ ਵੇਖਣ ਨੂੰ ਮਿਲੀ ਹੈ। ਪੰਜਾਬ ਵਿੱਚ ਬੱਚਿਆਂ ਨੂੰ ਲਾਗ ਦੇ ਅੰਕੜਿਆਂ ਵਿਚ 9.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਰਾਜ ਵਿੱਚ 2 ਅਗਸਤ ਤੋਂ ਸਕੂਲ ਖੋਲ੍ਹੇ ਗਏ ਹਨ।

    ਇਸ ਦੇ ਨਾਲ ਹੀ, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਛੱਤੀਸਗੜ੍ਹ ਵਿੱਚ ਬੱਚਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਸਕਾਰਾਤਮਕਤਾ ਦਰ 2 ਤੋਂ 3 ਪ੍ਰਤੀਸ਼ਤ ਦੇ ਵਿਚਕਾਰ ਹੈ। ਗੁਜਰਾਤ ਵਿੱਚ 26 ਜੁਲਾਈ ਤੋਂ ਸਕੂਲ ਖੋਲ੍ਹੇ ਗਏ ਹਨ। ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਅਗਸਤ ਦੇ ਪਹਿਲੇ ਹਫ਼ਤੇ ਤੋਂ ਸਕੂਲ ਖੋਲ੍ਹੇ ਗਏ ਹਨ। ਇਸ ਦੇ ਨਾਲ ਹੀ ਬਿਹਾਰ ਵਿੱਚ 16 ਅਗਸਤ ਤੋਂ ਸਕੂਲ ਖੋਲ੍ਹੇ ਗਏ ਹਨ।

    ਉਤਰਾਖੰਡ ਵਿੱਚ 2 ਅਗਸਤ ਤੋਂ ਸਕੂਲ ਖੋਲ੍ਹੇ ਗਏ ਸਨ। ਸੂਬੇ ਵਿਚ ਬੱਚਿਆਂ ਵਿੱਚ ਵਧ ਰਹੀ ਕੋਰੋਨਾ ਲਾਗ ਦੀ ਸਕਾਰਾਤਮਕਤਾ ਦਰ ਸਭ ਤੋਂ ਘੱਟ ਹੈ। ਇਹ ਰਾਜ ਵਿੱਚ 1.9% ਹੈ। ਇਸ ਦੇ ਨਾਲ, ਕੁਝ ਰਾਜ ਅਜਿਹੇ ਹਨ ਜਿੱਥੇ ਸਕੂਲ ਖੋਲ੍ਹਣ ਤੋਂ ਬਾਅਦ ਕੋਰੋਨਾ ਸੰਕਰਮਣ ਦੀ ਸਕਾਰਾਤਮਕਤਾ ਦਰ ਵਿੱਚ ਕਮੀ ਦਰਜ ਕੀਤੀ ਗਈ ਹੈ। ਝਾਰਖੰਡ ਵਿੱਚ 9 ਅਗਸਤ ਨੂੰ ਸਕੂਲ ਖੋਲ੍ਹੇ ਗਏ ਸਨ। ਉੱਥੇ ਕੋਰੋਨਾ ਵਾਧੇ ਵਿਚ 0.9 ਪ੍ਰਤੀਸ਼ਤ ਦੀ ਕਮੀ ਆਈ ਹੈ।

    ਦਿੱਲੀ ਅਤੇ ਤੇਲੰਗਾਨਾ ਵਿੱਚ ਅਜੇ ਸਕੂਲ ਖੁੱਲਣੇ ਹਨ। ਤੇਲੰਗਾਨਾ ਦੇ ਸਾਰੇ ਵਿਦਿਅਕ ਅਦਾਰੇ 2 ਸਤੰਬਰ ਤੋਂ ਖੁੱਲ੍ਹਣੇ ਹਨ। ਇਨ੍ਹਾਂ ਵਿਚ ਆਂਗਣਵਾੜੀ ਕੇਂਦਰ ਵੀ ਸ਼ਾਮਲ ਹਨ।
    Published by:Gurwinder Singh
    First published: