Home /News /national /

ਹਰਿਆਣਾ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਨੇ ਵਿਧਵਾ ਮਾਂ ਦਾ ਕੀਤਾ ਕਤਲ, ਜਾਣੋ ਪੂਰਾ ਮਾਮਲਾ

ਹਰਿਆਣਾ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਨੇ ਵਿਧਵਾ ਮਾਂ ਦਾ ਕੀਤਾ ਕਤਲ, ਜਾਣੋ ਪੂਰਾ ਮਾਮਲਾ

ਹਰਿਆਣਾ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਨੇ ਵਿਧਵਾ ਮਾਂ ਦਾ ਕੀਤਾ ਕਤਲ

ਹਰਿਆਣਾ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਨੇ ਵਿਧਵਾ ਮਾਂ ਦਾ ਕੀਤਾ ਕਤਲ

Haryana News: ਪੁਲਿਸ ਮੁਤਾਬਕ ਪ੍ਰਵੇਸ਼ ਸੋਨੀਪਤ ਦੇ ਜਟਵਾੜਾ ਇਲਾਕੇ ਵਿਚ ਰਹਿੰਦਾ ਸੀ ਅਤੇ ਕਦੇ-ਕਦਾਈਂ ਆਪਣੀ ਮਾਂ ਨੂੰ ਮਿਲਣ ਜਾਂਦਾ ਸੀ। 6 ਅਗਸਤ ਨੂੰ ਵੀ ਉਹ ਆਪਣੀ ਮਾਂ ਨੂੰ ਮਿਲਣ ਆਇਆ ਸੀ ਅਤੇ ਇਸ ਦੌਰਾਨ ਉਸ ਨੇ ਕਥਿਤ ਤੌਰ 'ਤੇ ਆਪਣੀ ਮਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਮੰਜੇ ਹੇਠ ਛੁਪਾ ਦਿੱਤਾ।

ਹੋਰ ਪੜ੍ਹੋ ...
 • Share this:
  Gurugram News : ਹਰਿਆਣਾ ਦੇ ਗੁਰੂਗ੍ਰਾਮ 'ਚ ਇੱਕ ਨੌਜਵਾਨ (21) ਨੇ ਕਥਿਤ ਤੌਰ 'ਤੇ ਆਪਣੀ ਵਿਧਵਾ ਮਾਂ ਦੀ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਦੋਸ਼ੀ ਪ੍ਰਵੇਸ਼ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਸੋਨਾ ਦੇਵੀ (40) ਹਿਸਾਰ ਦੇ ਗੜ੍ਹੀ ਵਿੱਚ ਆਪਣੇ ਨਾਨਕੇ ਘਰ ਵਾਪਸ ਚਲੀ ਗਈ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਵਾਰਡਨ ਵਜੋਂ ਕੰਮ ਕਰਦੀ ਸੀ। ਹਾਲਾਂਕਿ, ਉਸ ਨੇ ਕਰੀਬ ਛੇ ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਅਤੇ ਉਸੇ ਪਿੰਡ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਹੀ ਸੀ।

  ਦੱਸ ਦਈਏ ਕਿ ਪੁਲਿਸ ਮੁਤਾਬਕ ਪ੍ਰਵੇਸ਼ ਸੋਨੀਪਤ ਦੇ ਜਟਵਾੜਾ ਇਲਾਕੇ 'ਚ ਰਹਿੰਦਾ ਸੀ ਅਤੇ ਕਦੇ-ਕਦਾਈਂ ਆਪਣੀ ਮਾਂ ਨੂੰ ਮਿਲਣ ਆਉਂਦਾ ਸੀ। 6 ਅਗਸਤ ਨੂੰ ਵੀ ਉਹ ਆਪਣੀ ਮਾਂ ਨੂੰ ਮਿਲਣ ਆਇਆ ਸੀ ਅਤੇ ਇਸ ਦੌਰਾਨ ਉਸ ਨੇ ਕਥਿਤ ਤੌਰ 'ਤੇ ਆਪਣੀ ਮਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਦੀ ਲਾਸ਼ ਨੂੰ ਮੰਜੇ ਹੇਠ ਛੁਪਾ ਦਿੱਤਾ।

  ਉਸ ਦੀ ਮਾਂ ਦਾ ਕਿਸੇ ਨਾਲ ਸਬੰਧ ਹੋਣ ਦਾ ਸੀ ਸ਼ੱਕ
  ਚਾਰ ਦਿਨ ਬਾਅਦ ਬੁੱਧਵਾਰ ਨੂੰ ਜਦੋਂ ਕਮਰੇ ਦੇ ਮਾਲਕ ਨੇ ਬਦਬੂ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਨੂੰ ਬੁਲਾਇਆ ਤਾਂ ਕਮਰੇ ਵਿਚੋਂ ਸੋਨਾ ਦੇਵੀ ਦੀ ਸੜੀ ਹੋਈ ਲਾਸ਼ ਮਿਲੀ। ਜਾਂਚ ਦੌਰਾਨ ਸੋਨਾ ਦੇਵੀ ਦੇ ਭਰਾ ਪਰਵਿੰਦਰ ਨੇ ਪ੍ਰਵੇਸ਼ 'ਤੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਸੈਕਟਰ 10ਏ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਵੀਰਵਾਰ ਨੂੰ ਰੋਹਤਕ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਅਨੁਸਾਰ ਪ੍ਰਵੇਸ਼ ਨੂੰ ਉਸਦੀ ਮਾਂ 'ਤੇ ਕਿਸੇ ਨਾਲ ਸਬੰਧ ਹੋਣ ਦਾ ਸ਼ੱਕ ਸੀ ਕਿਉਂਕਿ ਉਸਨੇ ਉਸਨੂੰ ਕਈ ਵਾਰ ਫ਼ੋਨ 'ਤੇ ਉਸ ਨਾਲ ਗੱਲ ਕਰਦੇ ਦੇਖਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਵੇਸ਼ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਅਤੇ 201 (ਸਬੂਤ ਛੁਪਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
  Published by:Tanya Chaudhary
  First published:

  Tags: Crime, Haryana, Murder

  ਅਗਲੀ ਖਬਰ