Home /News /national /

Success Story: ਅੱਖਾਂ ਨਹੀਂ ਹਨ, ਫਿਰ ਵੀ ਮਾਈਕ੍ਰੋਸਾਫ਼ਟ 'ਚ ਹਾਸਲ ਕਰ ਲਈ ਨੌਕਰੀ, ਮਿਲੇਗੀ 47 ਲੱਖ ਰੁਪਏ ਤਨਖਾਹ

Success Story: ਅੱਖਾਂ ਨਹੀਂ ਹਨ, ਫਿਰ ਵੀ ਮਾਈਕ੍ਰੋਸਾਫ਼ਟ 'ਚ ਹਾਸਲ ਕਰ ਲਈ ਨੌਕਰੀ, ਮਿਲੇਗੀ 47 ਲੱਖ ਰੁਪਏ ਤਨਖਾਹ

8 ਸਾਲ ਦੀ ਉਮਰ ਵਿੱਚ ਸੋਨਾਕੀਆ ਦੀ ਦੇਖਣ ਦੀ ਸਮਰੱਥਾ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਇਸ ਦੇ ਬਾਵਜੂਦ ਉਹ ਇੰਜੀਨੀਅਰ ਬਣ ਕੇ ਇਸ ਮੁਕਾਮ 'ਤੇ ਪਹੁੰਚ ਗਿਆ।

8 ਸਾਲ ਦੀ ਉਮਰ ਵਿੱਚ ਸੋਨਾਕੀਆ ਦੀ ਦੇਖਣ ਦੀ ਸਮਰੱਥਾ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਇਸ ਦੇ ਬਾਵਜੂਦ ਉਹ ਇੰਜੀਨੀਅਰ ਬਣ ਕੇ ਇਸ ਮੁਕਾਮ 'ਤੇ ਪਹੁੰਚ ਗਿਆ।

Success Story: ਸੋਨਾਕੀਆ ਪੂਰੀ ਤਰ੍ਹਾਂ ਨੇਤਰਹੀਣ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਈਟੀ ਕੰਪਨੀਆਂ 'ਚੋਂ ਇਕ ਮਾਈਕ੍ਰੋਸਾਫਟ (Microsoft) ਤੋਂ 47 ਲੱਖ ਰੁਪਏ ਸਾਲਾਨਾ ਦੀ ਨੌਕਰੀ ਦਾ ਆਫਰ (47Lakh Annual Job Package) ਮਿਲਿਆ ਹੈ।

 • Share this:

  ਨਵੀਂ ਦਿੱਲੀ: Inspiration Story: 'ਜਿੱਥੇ ਇੱਛਾ ਹੁੰਦੀ ਹੈ, ਉੱਥੇ ਰਾਹ ਹੁੰਦਾ ਹੈ', 'ਜੋ ਕੋਸ਼ਿਸ਼ ਕਰਦੇ ਹਨ ਉਹ ਕਦੇ ਹਾਰ ਨਹੀਂ ਮੰਨਦੇ' ਕੁਝ ਕਹਾਵਤਾਂ ਹਨ, ਜੋ ਮੱਧ ਪ੍ਰਦੇਸ਼ (Madhya Pardesh News) ਦੇ ਯਸ਼ ਸੋਨਕੀਆ (Yash Sonkya) 'ਤੇ ਬਿਲਕੁਲ ਢੁੱਕਦੀਆਂ ਹਨ। ਸੋਨਾਕੀਆ ਪੂਰੀ ਤਰ੍ਹਾਂ ਨੇਤਰਹੀਣ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਈਟੀ ਕੰਪਨੀਆਂ 'ਚੋਂ ਇਕ ਮਾਈਕ੍ਰੋਸਾਫਟ (Microsoft) ਤੋਂ 47 ਲੱਖ ਰੁਪਏ ਸਾਲਾਨਾ ਦੀ ਨੌਕਰੀ ਦਾ ਆਫਰ (47Lakh Annual Job Package) ਮਿਲਿਆ ਹੈ। ਦੱਸ ਦੇਈਏ ਕਿ ਇੱਕ ਬਿਮਾਰੀ ਕਾਰਨ 8 ਸਾਲ ਦੀ ਉਮਰ ਵਿੱਚ ਸੋਨਾਕੀਆ ਦੀ ਦੇਖਣ ਦੀ ਸਮਰੱਥਾ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਇਸ ਦੇ ਬਾਵਜੂਦ ਉਹ ਇੰਜੀਨੀਅਰ ਬਣ ਕੇ ਇਸ ਮੁਕਾਮ 'ਤੇ ਪਹੁੰਚ ਗਿਆ।

  ਸੋਨਕੀਆ, ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 25 ਸਾਲ ਹੈ। ਉਸਨੇ 2021 ਵਿੱਚ ਇੰਦੌਰ ਦੇ ਸ਼੍ਰੀ ਗੋਵਿੰਦਰਾਮ ਸੇਕਸਰੀਆ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ ਤੋਂ ਬੀ.ਟੈਕ ਦੀ ਡਿਗਰੀ ਪ੍ਰਾਪਤ ਕੀਤੀ। ਕਾਲਜ ਦੇ ਇੱਕ ਅਧਿਕਾਰੀ ਨੇ ਇਸ ਪੇਸ਼ਕਸ਼ ਦੀ ਪੁਸ਼ਟੀ ਕੀਤੀ ਹੈ। ਸੋਨਾਕੀਆ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਕੰਪਨੀ ਨੇ ਉਸ ਨੂੰ ਬੈਂਗਲੁਰੂ ਦਫਤਰ ਲਈ ਭਰਤੀ ਕੀਤਾ ਹੈ। ਫਿਲਹਾਲ ਉਸ ਨੂੰ ਘਰੋਂ ਕੰਮ ਦਿੱਤਾ ਗਿਆ ਹੈ। ਉਸ ਨੂੰ ਸਾਫਟਵੇਅਰ ਇੰਜੀਨੀਅਰ ਵਜੋਂ ਭਰਤੀ ਕੀਤਾ ਗਿਆ ਹੈ।

  ਗਲਾਕੋਮਾ ਨੇ ਦ੍ਰਿਸ਼ਟੀ ਖੋਹ ਲਈ

  ਜਦੋਂ ਯਸ਼ ਸੋਨਾਕੀਆ ਅੱਠ ਸਾਲ ਦੇ ਸਨ ਤਾਂ ਗਲਾਕੋਮਾ ਨਾਂ ਦੀ ਬੀਮਾਰੀ ਕਾਰਨ ਉਨ੍ਹਾਂ ਦੀ ਨਜ਼ਰ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਇਸ ਤੋਂ ਪਹਿਲਾਂ ਸੋਨਕੀਆ ਦੇ ਪਰਿਵਾਰ ਵਾਲਿਆਂ ਨੇ ਉਸ ਦੀਆਂ ਅੱਖਾਂ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਦੇ ਪਿਤਾ ਨੇ ਦੱਸਿਆ ਕਿ ਯਸ਼ ਦੇ ਇਲਾਜ ਲਈ ਕਈ ਆਪਰੇਸ਼ਨ ਵੀ ਕੀਤੇ ਗਏ। ਯਸ਼ ਸੋਨਕੀਆ ਦੇ ਪਿਤਾ ਯਸ਼ਪਾਲ ਸੋਨਾਕੀਆ ਕੰਟੀਨ ਚਲਾਉਂਦੇ ਹਨ

  ਸਕਰੀਨ ਰੀਡਰ ਦੀ ਮਦਦ ਨਾਲ ਪੜ੍ਹਾਈ ਪੂਰੀ ਕੀਤੀ

  ਯਸ਼ ਨੇ ਦੱਸਿਆ ਕਿ ਉਸਨੇ ਸਕਰੀਨ ਰੀਡਰ ਸਾਫਟਵੇਅਰ ਦੀ ਮਦਦ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਨੌਕਰੀਆਂ ਦੀ ਭਾਲ ਸ਼ੁਰੂ ਕੀਤੀ। ਉਸਨੇ ਕਿਹਾ ਕਿ ਕੋਡਿੰਗ ਸਿੱਖਣ ਤੋਂ ਬਾਅਦ, ਉਸਨੇ ਮਾਈਕ੍ਰੋਸਾਫਟ ਨੂੰ ਅਪਲਾਈ ਕੀਤਾ, ਇੱਕ ਆਨਲਾਈਨ ਪ੍ਰੀਖਿਆ ਅਤੇ ਇੰਟਰਵਿਊ ਤੋਂ ਬਾਅਦ, ਉਸਨੂੰ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ।

  ਭੈਣ ਪੜ੍ਹਾਈ ਵਿੱਚ ਮਦਦ ਕਰਦੀ ਸੀ

  ਯਸ਼ ਦੀ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਦਿਵਯਾਂਗ ਸਕੂਲ ਵਿੱਚ ਹੀ ਹੋਈ। ਇਸ ਤੋਂ ਬਾਅਦ ਉਸ ਨੂੰ ਰੈਗੂਲਰ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ਉਸਦੀ ਭੈਣ ਨੇ ਉਸਦੀ ਇੱਥੇ ਪੜ੍ਹਾਈ ਵਿੱਚ ਮਦਦ ਕੀਤੀ, ਖਾਸ ਕਰਕੇ ਗਣਿਤ ਅਤੇ ਵਿਗਿਆਨ ਵਿੱਚ।

  Published by:Krishan Sharma
  First published:

  Tags: Indore, Inspiration, Madhya pardesh, Microsoft, Success story