Home /News /national /

Sonali Phogat Murder Case: ਹਰਿਆਣਾ ਸਰਕਾਰ ਨੇ CBI ਜਾਂਚ ਦੀ ਕੀਤੀ ਸਿਫਾਰਿਸ਼, ਗੋਆ ਦੇ CM ਨੂੰ ਲਿਖਿਆ ਪੱਤਰ

Sonali Phogat Murder Case: ਹਰਿਆਣਾ ਸਰਕਾਰ ਨੇ CBI ਜਾਂਚ ਦੀ ਕੀਤੀ ਸਿਫਾਰਿਸ਼, ਗੋਆ ਦੇ CM ਨੂੰ ਲਿਖਿਆ ਪੱਤਰ

Sonali Phogat Murder Case: ਹਰਿਆਣਾ ਸਰਕਾਰ ਨੇ CBI ਜਾਂਚ ਦੀ ਕੀਤੀ ਸਿਫਾਰਿਸ਼, ਗੋਆ ਦੇ CM ਨੂੰ ਲਿਖਿਆ ਪੱਤਰ

Sonali Phogat Murder Case: ਹਰਿਆਣਾ ਸਰਕਾਰ ਨੇ CBI ਜਾਂਚ ਦੀ ਕੀਤੀ ਸਿਫਾਰਿਸ਼, ਗੋਆ ਦੇ CM ਨੂੰ ਲਿਖਿਆ ਪੱਤਰ

Sonali Phogat News: ਹਰਿਆਣਾ ਸਰਕਾਰ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਕਰਵਾਉਣ ਲਈ ਤਿਆਰ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਲਈ ਗੋਆ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਵਿਜ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ ...
 • Share this:

  ਅੰਬਾਲਾ: ਹਰਿਆਣਾ ਸਰਕਾਰ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਕਰਵਾਉਣ ਲਈ ਤਿਆਰ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਲਈ ਗੋਆ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਵਿਜ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

  ਇਸ ਦੇ ਨਾਲ ਹੀ ਅਨਿਲ ਵਿੱਜ ਨੇ ਕਿਹਾ ਕਿ ਸੋਨਾਲੀ ਫੋਗਾਟ ਦਾ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਅਤੇ ਗੰਭੀਰ ਦੋਸ਼ ਵੀ ਲਗਾ ਰਿਹਾ ਹੈ। ਇਸ ਲਈ ਅਸੀਂ ਗੋਆ ਸਰਕਾਰ ਨੂੰ ਪੱਤਰ ਲਿਖਿਆ ਹੈ। ਸੋਨਾਲੀ ਦੇ ਪਰਿਵਾਰ ਨੇ ਸੀਐਮ ਨੂੰ ਲਿਖੇ ਪੱਤਰ ਵਿੱਚ ਕਤਲ ਕੇਸ ਵਿੱਚ ਵੱਡੇ ਚਿਹਰਿਆਂ ਦੇ ਸ਼ਾਮਲ ਹੋਣ ਦੀ ਗੱਲ ਕੀਤੀ ਹੈ। ਇਸ ਲਈ ਅਸੀਂ ਗੋਆ ਸਰਕਾਰ ਨੂੰ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਹੈ। ਵਿਜ ਨੇ ਕਿਹਾ ਕਿ ਅਜੇ ਤੱਕ ਸਾਨੂੰ ਗੋਆ ਸਰਕਾਰ ਤੋਂ ਕੋਈ ਰਿਪੋਰਟ ਨਹੀਂ ਮਿਲੀ ਹੈ। ਜਦੋਂ ਗੋਆ ਪੁਲਿਸ ਹਰਿਆਣਾ ਆਵੇਗੀ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ।

  Sonali Phogat Murder Case: 12 ਹਜ਼ਾਰ ਦੀ ਡਰੱਗ ਨੇ ਲਈ ਸੀ ਸੋਨਾਲੀ ਫੋਗਾਟ ਦੀ ਜਾਨ! ਇਸ ਤਰ੍ਹਾਂ ਦਿੱਤੀ ਗਈ ਡੋਜ਼

  ਦੱਸ ਦੇਈਏ ਕਿ ਸੋਨਾਲੀ ਫੋਗਾਟ ਦਾ ਪਰਿਵਾਰ ਲਗਾਤਾਰ ਗੋਆ ਪੁਲਿਸ 'ਤੇ ਜਾਂਚ 'ਚ ਲਾਪਰਵਾਹੀ ਦਾ ਦੋਸ਼ ਲਗਾ ਰਿਹਾ ਹੈ। ਸੋਨਾਲੀ ਦੇ ਭਰਾ ਰਿੰਕੂ ਢਾਕਾ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਕਿਹਾ ਸੀ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਰਿੰਕੂ ਢਾਕਾ ਨੇ ਕਿਹਾ ਕਿ ਆਦਮਪੁਰ ਹਲਕਾ ਸਮੇਤ ਪੂਰੇ ਹਰਿਆਣਾ ਦੇ ਲੋਕਾਂ ਵੱਲੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

  ਦੂਜੇ ਪਾਸੇ ਰਿੰਕੂ ਨੇ ਦੋਸ਼ ਲਾਇਆ ਕਿ ਗੋਆ ਪੁਲਿਸ ਨੇ ਪਹਿਲੇ ਦਿਨ ਸਾਡੀ ਐਫਆਈਆਰ ਦਰਜ ਨਹੀਂ ਕੀਤੀ। ਸਾਡੀ ਐਫਆਈਆਰ ਗੋਆ ਪੁਲਿਸ ਨੇ 3 ਦਿਨਾਂ ਬਾਅਦ ਦਰਜ ਕੀਤੀ ਸੀ। ਮੁੱਖ ਮੁਲਜ਼ਮ ਤਿੰਨ ਦਿਨਾਂ ਤੱਕ ਗੋਆ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ। ਇਸ ਦੌਰਾਨ ਮੁੱਖ ਮੁਲਜ਼ਮਾਂ ਨੇ ਕਾਫੀ ਸਬੂਤ ਨਸ਼ਟ ਕਰ ਦਿੱਤੇ ਹਨ।

  ਸੋਨਾਲੀ ਦਾ ਇਸ ਤਰ੍ਹਾਂ ਹੋਇਆ ਸੀ ਕਤਲ

  ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾਲੀ ਫੋਗਾਟ ਦੀ ਮੌਤ ਨਸ਼ੇ ਨਾਲ ਹੋਈ ਹੈ। ਸੂਤਰਾਂ ਮੁਤਾਬਕ ਸੋਨਾਲੀ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਦੂਜੇ ਪਾਸੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੇ ਸੋਨਾਲੀ ਨੂੰ ਜ਼ਬਰਦਸਤੀ ਐਮਡੀ ਨਸ਼ੀਲੀਆਂ ਦਵਾਈਆਂ ਪਾਣੀ ਵਿੱਚ ਮਿਲਾ ਕੇ ਦਿੱਤੀਆਂ। ਸੋਨਾਲੀ ਦੀ ਮੌਤ MD ਡਰੱਗਜ਼ ਦੀ ਓਵਰਡੋਜ਼ ਕਾਰਨ ਹੋਈ ਸੀ।

  Published by:Drishti Gupta
  First published:

  Tags: Haryana, Manoharlal Khattar, Murder, Sonali phogat