ਸੋਨਭੱਦਰ ਕਤਲਕਾਂਡ: ਪੀੜਤਾਂ ਨੂੰ ਮਿਲਣ ਜਾ ਰਹੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ...

News18 Punjab
Updated: July 19, 2019, 1:15 PM IST
share image
ਸੋਨਭੱਦਰ ਕਤਲਕਾਂਡ: ਪੀੜਤਾਂ ਨੂੰ ਮਿਲਣ ਜਾ ਰਹੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ...
ਸੋਨਭੱਦਰ ਕਤਲਕਾਂਡ: ਪੀੜਤਾਂ ਨੂੰ ਮਿਲਣ ਜਾ ਰਹੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ...

  • Share this:
  • Facebook share img
  • Twitter share img
  • Linkedin share img
ਸੋਨਭੱਦਰ ਕਤਲਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨੂੰ ਧਾਰਾ 144 ਦੀ ਉਲੰਘਣਾ ਦੇ ਚੱਲਦੇ ਪੁਲਿਸ ਨੇ ਹਿਰਾਸਤ 'ਚ ਲਿਆ ਹੈ।

ਸੋਨਭੱਦਰ ਦੀ ਘਟਨਾ 'ਤੇ ਸਦਨ ਵਿੱਚ ਗੱਲ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ ਮਾਲੀਆ ਦੀ ਅਗਵਾਈ ਵਿੱਚ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 1952 ਤੋਂ ਲੈ ਕੇ ਕਮੇਟੀ ਜਾਂਚ ਕਰੇਗੀ। ਕਤਲੇਆਮ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀ ਸਮੇਤ 29 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ 17 ਜੁਲਾਈ ਨੂੰ ਸੋਨਭੱਦਰ ਜਿਲੇ ਦੇ ਘੋਰਾਵਲ ਦੇ ਮੁਰਤੀਆਂ ਪਿੰਡ ਵਿੱਚ ਬੁੱਧਵਾਰ ਨੂੰ ਜ਼ਮੀਨੀ ਵਿਵਾਦ ਵਿੱਚ ਗ੍ਰਾਮ ਪ੍ਰਧਾਨ ਤੇ ਗ੍ਰਾਮੀਣਾ ਦੇ ਵਿੱਚ ਹੋਈ ਹਿੰਸਕ ਝੜਪ ਵਿੱਚ ਗੋਲੀ ਲੱਗਣ ਨਾਲ ਇੱਕ ਧਿਰ ਦੇ 9 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਵਿੱਚ 5 ਪੁਰਸ਼ ਤੇ 4 ਔਰਤਾਂ ਸ਼ਾਮਲ ਹਨ। ਤਣਾਅ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੀ ਦੀ ਤਾਇਨਾਤੀ ਕੀਤੀ ਗਈ ਹੈ।
ਕੀ ਹੈ ਪੂਰਾ ਮਾਮਲਾ-

ਆਦਿਵਾਸੀ ਬਹੁਗਿਣਤੀ ਵਾਲੇ ਇਸ ਪਿੰਡ ਵਿੱਚ ਲੋਕਾਂ ਦੀ ਜੀਵਨ ਬਸਰ ਦਾ ਸਾਧਨ ਸਿਰਫ ਖੇਤੀ ਹੈ। ਇਹ ਬੇਜ਼ਮੀਨੇ ਕਬਾਇਲੀਆਂ ਸਰਕਾਰੀ ਜ਼ਮੀਨ ਜੋਤ ਕੇ ਗੁਜਰ-ਬਸਰ ਕਰਦੇ ਆਏ ਹਨ। ਜਿਸ ਜ਼ਮੀਨ ਲਈ ਇਹ ਸੰਘਰਸ਼ ਹੋਇਆ ਉਹ ਤੇ ਇੰਨਾ ਆਦਿਵਾਸੀਆਂ ਦਾ 1947 ਤੋਂ ਹੀ ਕਬਜ਼ਾ ਹੈ। 1955 ਵਿਚ ਬਿਹਾਰ ਦੇ ਆਈਏਐਸ ਪ੍ਰਭਾਸ਼ਟ ਕੁਮਾਰ ਮਿਸ਼ਰਾ ਅਤੇ ਉਸ ਸਮੇਂ ਦੇ ਗ੍ਰਾਮ ਪ੍ਰਧਾਨ ਨੂੰ ਤਹਿਸੀਲਦਾਰ ਰਾਹੀਂ ਅਦਰਸ਼ ਸਹਿਕਾਰੀ ਸਮਿਤੀ ਦੇ ਨਾਂ ਹੇਠ ਜ਼ਮੀਨ ਮਿਲੀ ਸੀ। ਕਿਉਂਕਿ ਤਹਿਸੀਲਦਾਰ ਕੋਲ ਨਾਮਜ਼ਦਗੀ ਕਰਨ ਦਾ ਹੱਕ ਨਹੀਂ ਸੀ, ਇਸ ਲਈ ਨਾਮ ਦਾ ਪਤਾ ਨਹੀਂ ਲੱਗ ਸਕਿਆ।

ਇਸ ਤੋਂ ਬਾਅਦ 6 ਸਤੰਬਰ, 1989 ਨੂੰ ਆਈਏਐਸ ਨੇ ਆਪਣੀ ਪਤਨੀ ਅਤੇ ਧੀ ਦਾ ਨਾਂ ਜ਼ਮੀਨ ਕਰਵਾ ਦਿੱਤੀ। ਹਾਲਾਂਕਿ ਕਾਨੂੰਨ ਇਹ ਹੈ ਕਿ ਸੁਸਾਇਟੀ ਦੀ ਜ਼ਮੀਨ ਕਿਸੇ ਵੀ ਵਿਅਕਤੀ ਦੇ ਨਾਮ ਨਹੀਂ ਹੋ ਸਕਦੀ। ਇਸ ਤੋਂ ਬਾਅਦ ਆਈਏਐਸ ਨੇ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੱਤੇ। ਇਸ ਵਿਵਾਦਿਤ ਜ਼ਮੀਨ ਮੁਲਜ਼ਮ ਯਗਦੱਤ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਕਰਵਾ ਦਿੱਤਾ। ਬਾਵਜੂਦ ਇਸਦੇ ਉਸ ਨੇ ਕਬਜ਼ਾ ਨਹੀਂ ਮਿਲ ਸਕਿਆ। ਇਸਦੇ ਬਾਅਦ ਬੁੱਧਵਾਰ ਨੂੰ ਕਰੀਬ 200 ਦੀ ਗਿਣਤੀ ਵਿੱਚ ਹਮਲਾਵਰਾਂ ਨਾਲ ਗ੍ਰਾਮ ਪ੍ਰਧਾਨ ਨੇ ਖੂਨੀ ਹੋਲੀ ਖੇਡੀ।
First published: July 19, 2019
ਹੋਰ ਪੜ੍ਹੋ
ਅਗਲੀ ਖ਼ਬਰ