ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਸਰ ਗੰਗਾਰਾਮ ਹਸਪਤਾਲ (Sir Gangaram Hospital) ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਰੂਟੀਨ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸਰਦੀਆਂ ਦੇ ਮੌਸਮ ਵਿੱਚ ਉਹ ਥੋੜ੍ਹੀ ਬੇਅਰਾਮੀ ਮਹਿਸੂਸ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਹੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਸੋਨੀਆ ਗਾਂਧੀ ਦਾ ਪਹਿਲਾਂ ਹੀ ਸਰ ਗੰਗਾਰਾਮ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਯੂਪੀ ਵਿੱਚ ਭਾਰਤ ਜੋੜੋ ਯਾਤਰਾ ਤੋਂ ਵਿਹਲੇ ਹੋ ਕੇ ਰਾਹੁਲ ਗਾਂਧੀ ਅੱਜ ਸ਼ਾਮ ਦਿੱਲੀ ਆਉਣਗੇ ਅਤੇ ਹਸਪਤਾਲ ਵਿੱਚ ਆਪਣੀ ਮਾਂ ਨੂੰ ਮਿਲਣ ਜਾਣਗੇ।
ਪਿਛਲੇ ਦਿਨੀਂ ਦਿੱਲੀ ਪਹੁੰਚੀ ਭਾਰਤ ਜੋੜੋ ਯਾਤਰਾ 'ਚ ਸੋਨੀਆ ਗਾਂਧੀ ਵੀ ਸ਼ਾਮਲ ਹੋਏ ਸਨ। ਉਨ੍ਹਾਂ ਨੇ ਬੇਟੇ ਰਾਹੁਲ ਗਾਂਧੀ ਨਾਲ ਯਾਤਰਾ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਦੀ ਜੁੱਤੀ ਦੇ ਫੀਤੇ ਵੀ ਬੰਨ੍ਹੇ, ਜਿਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਦੱਸ ਦਈਏ ਕਿ ਅੱਜ ‘ਭਾਰਤ ਜੋੜੋ ਯਾਤਰਾ’ ਉੱਤਰ ਪ੍ਰਦੇਸ਼ ਦੇ ਜਾਟਲੈਂਡ ਕਹੇ ਜਾਣ ਵਾਲੇ ਬਾਗਪਤ ਪਹੁੰਚ ਗਈ ਹੈ। ਯਾਤਰਾ ਨੂੰ ਬਾਗਪਤ ਦੇ ਮਵੀ ਕਲਾਂ ਵਿਖੇ ਰਾਤ ਦੇ ਆਰਾਮ ਕਰਨ ਤੋਂ ਬਾਅਦ ਅੱਜ ਸਵੇਰੇ 6 ਵਜੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਮੁੜ ਸ਼ੁਰੂ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Rahul Gandhi, Sonia Gandhi