Home /News /national /

ਸੋਨੀਆ ਗਾਂਧੀ ਫਿਰ ਹੋਈ ਕੋਰੋਨਾ ਪਾਜੀਟਿਵ, ਕੋਵਿਡ ਪ੍ਰੋਟੋਕੋਲ ਮੁਤਾਬਕ ਆਈਸੋਲੇਸ਼ਨ 'ਚ ਰਹਿਣਗੇ

ਸੋਨੀਆ ਗਾਂਧੀ ਫਿਰ ਹੋਈ ਕੋਰੋਨਾ ਪਾਜੀਟਿਵ, ਕੋਵਿਡ ਪ੍ਰੋਟੋਕੋਲ ਮੁਤਾਬਕ ਆਈਸੋਲੇਸ਼ਨ 'ਚ ਰਹਿਣਗੇ

ਸੋਨੀਆ ਗਾਂਧੀ ਫਿਰ ਹੋਈ ਕੋਰੋਨਾ ਪਾਜੀਟਿਵ (file photo)

ਸੋਨੀਆ ਗਾਂਧੀ ਫਿਰ ਹੋਈ ਕੋਰੋਨਾ ਪਾਜੀਟਿਵ (file photo)

ਸਰਕਾਰ ਵੱਲੋਂ ਜਾਰੀ ਪ੍ਰੋਟੋਕੋਲ ਦੇ ਚੱਲਦਿਆਂ ਉਹ ਆਈਸੋਲੇਸ਼ਨ 'ਚ ਰਹਿਣਗੇ।'' ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਜੂਨ ਮਹੀਨੇ 'ਚ ਕੋਰੋਨਾ ਪਾਜ਼ੀਟਿਵ ਹੋਏ ਸੀ। ਸੋਨੀਆ ਗਾਂਧੀ ਨੂੰ ਪਿਛਲੇ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਕੋਵਿਡ-19 ਪਾਜੀਟਿਵ ਪਾਇਆ ਗਿਆ ਹੈ।

 • Share this:
  ਨਵੀਂ ਦਿੱਲੀ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਇਕ ਵਾਰ ਫਿਰ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਪਾਰਟੀ ਦੇ ਸੰਸਦ ਮੈਂਬਰ ਅਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਕ ਟਵੀਟ ਵਿੱਚ ਕਿਹਾ, 'ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਵਿਡ -19 ਟੈਸਟ ਰਿਪੋਰਟ ਪਾਜੀਟਿਵ ਆਈ ਹੈ। ਸਰਕਾਰ ਵੱਲੋਂ ਜਾਰੀ ਪ੍ਰੋਟੋਕੋਲ ਦੇ ਚੱਲਦਿਆਂ ਉਹ ਆਈਸੋਲੇਸ਼ਨ 'ਚ ਰਹਿਣਗੇ।'' ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਜੂਨ ਮਹੀਨੇ 'ਚ ਕੋਰੋਨਾ ਪਾਜ਼ੀਟਿਵ ਹੋਏ ਸੀ। ਸੋਨੀਆ ਗਾਂਧੀ ਨੂੰ ਪਿਛਲੇ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਕੋਵਿਡ-19 ਪਾਜੀਟਿਵ ਪਾਇਆ ਗਿਆ ਹੈ।

  ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਪਾਰਟੀ ਦੇ ਅੰਤਰਿਮ ਪ੍ਰਧਾਨ ਦੀ ਸਿਹਤ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਗਹਿਲੋਤ ਨੇ ਟਵੀਟ ਕੀਤਾ ਕਿ ਸੋਨੀਆ ਗਾਂਧੀ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ। ਉਹ ਕਾਂਗਰਸ ਪ੍ਰਧਾਨ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਮੈਂ ਚਾਹੁੰਦਾ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ।

  ਸੋਨੀਆ ਗਾਂਧੀ ਨੂੰ ਜੂਨ ਦੇ ਸ਼ੁਰੂ ਵਿੱਚ ਕੋਵਿਡ ਪਾਜ਼ੀਟਿਵ ਹੋਏ ਸਨ। ਉਨ੍ਹਾਂ ਨੂੰ ਹਲਕਾ ਬੁਖਾਰ ਅਤੇ ਕੋਵਿਡ ਦੇ ਹੋਰ ਲੱਛਣ ਸਨ। ਉਨ੍ਹਾਂ ਨੂੰ 12 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੋਨੀਆ ਗਾਂਧੀ ਨੂੰ 20 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਜਦਕਿ ਪ੍ਰਿਅੰਕਾ ਗਾਂਧੀ ਵੀ ਇਸੇ ਮਹੀਨੇ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ। ਬੁੱਧਵਾਰ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਵੀ ਦੱਸਿਆ ਕਿ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਉਨ੍ਹਾਂ ਦਾ ਕੋਵਿਡ -19 ਟੈਸਟ ਪਾਜ਼ੇਟਿਵ ਪਾਇਆ ਗਿਆ ਹੈ।

  ਕਾਬਲੇਗੌਰ ਹੈ ਕਿ ਸ਼ਨੀਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ 24 ਘੰਟਿਆਂ ਵਿੱਚ ਕੋਵਿਡ-19 ਦੇ ਲਗਭਗ 16,000 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਨਾਲ 68 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
  Published by:Ashish Sharma
  First published:

  Tags: COVID-19, Indian National Congress, Sonia Gandhi

  ਅਗਲੀ ਖਬਰ