Home /News /national /

ਦਿੱਲੀ ਹਿੰਸਾ ਸੋਚੀ ਸਮਝੀ ਸਾਜਿਸ਼, ਅਮਿਤ ਸ਼ਾਹ ਦੇਣ ਅਸਤੀਫਾ: ਸੋਨੀਆ ਗਾਂਧੀ

ਦਿੱਲੀ ਹਿੰਸਾ ਸੋਚੀ ਸਮਝੀ ਸਾਜਿਸ਼, ਅਮਿਤ ਸ਼ਾਹ ਦੇਣ ਅਸਤੀਫਾ: ਸੋਨੀਆ ਗਾਂਧੀ

ਦਿੱਲੀ ਹਿੰਸਾ ਸੋਚੀ ਸਮਝੀ ਸਾਜਿਸ਼, ਅਮਿਤ ਸ਼ਾਹ ਦੇਣ ਅਸਤੀਫਾ: ਸੋਨੀਆ ਗਾਂਧੀ

ਦਿੱਲੀ ਹਿੰਸਾ ਸੋਚੀ ਸਮਝੀ ਸਾਜਿਸ਼, ਅਮਿਤ ਸ਼ਾਹ ਦੇਣ ਅਸਤੀਫਾ: ਸੋਨੀਆ ਗਾਂਧੀ

Delhi Violence: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਕਿਹਾ ਪਿਛਲੇ ਐਤਵਾਰ ਤੋਂ ਜਿਸ ਤਰਾਂ ਦਿੱਲੀ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਕ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ।

 • Share this:
  ਦਿੱਲੀ ’ਚ ਭੜਕੀ ਹਿੰਸਾ ਦੇ ਵਿਚਾਲੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਉਤੇ ਹਮਲਾ ਬੋਲਿਆ । ਕਾਂਗਰਸ ਪ੍ਰਧਾਨ ਨੇ ਕੇਂਦਰ ਉਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੇਕਰ ਸਮੇਂ ਰਹਿੰਦੇ ਦਿੱਲੀ ਪੁਲਿਸ ਨੇ ਬੀਜੇਪੀ ਦੇ ਇਕ ਨੇਤਾ ਉਤੇ ਕਾਰਵਾਈ ਕੀਤੀ ਹੁੰਦੀ ਤਾਂ ਦਿੱਲੀ ’ਚ ਅੱਜ ਇੰਨੀ ਵੱਡੀ ਹਿੰਸਾ ਨਹੀਂ ਹੋਣੀ ਸੀ। ਸੋਨੀਆ ਗਾਂਧੀ ਨੇ ਅਟਲ ਬਿਹਾਰੀ ਵਾਜਪੇਈ ਨੂੰ ਯਾਦ ਕਰਦੇ ਹੋਏ ਕਿਹਾ ਕਿ ਵਾਜਪੇਈ ਜੀ ਦੇ ਸਮੇਂ ’ਚ ਜਦੋ ਵੀ ਅਜਿਹਾ ਹੁੰਦਾ ਸੀ ਤਾਂ ਉਹ ਸਾਰੀ ਪਾਰਟੀਆਂ ਨੂੰ ਬੁਲਾਕੇ ਗੱਲ ਕਰਦੇ ਸੀ, ਪਰ ਮੋਦੀ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ।

  ਦੱਸ ਦਈਏ ਕਿ ਦਿੱਲੀ ਹਿੰਸਾ ਨੂੰ ਲੈ ਕੇ ਕਾਂਗਰਸ ਸੰਸਦੀ ਕਮੇਟੀ ਦੀ ਆਪਾਤ ਬੈਠਕ ਬੁਲਾਈ ਗਈ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਿਛਲੇ ਐਤਵਾਰ ਤੋਂ ਜਿਸ ਤਰਾਂ ਦਿੱਲੀ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਕ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦੀ ਸਾਜਿਸ਼ ਰਚੀ ਜਾ ਰਹੀ ਹੈ ਉਸੀ ਤਰਾਂ ਦੀ ਸਾਜਿਸ਼ ਦਿੱਲੀ ਚੋਣਾਂ ਦੇ ਸਮੇਂ ਵੀ ਦੇਖਣ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ  ਚੋਣਾਂ ਦੇ ਸਮੇਂ ਵੀ ਬੀਜੇਪੀ ਦੇ ਕਈ ਨੇਤਾਵਾਂ ਨੇ ਭੜਕਾਉ ਭਾਸ਼ਣ ਦੇ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ ਕੀਤੀ ਸੀ।

  ਸੋਨੀਆ ਗਾਂਧੀ ਨੇ ਕਿਹਾ, ‘ਬੀਜੇਪੀ ਦੇ ਇਕ ਨੇਤਾ ਨੇ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਸੀ, ਜਿਸ ਤੋਂ ਬਾਅਦ ਉੱਤਰ-ਪੂਰਬ ਦਿੱਲੀ ਵਿਚ ਹਿੰਸਾ ਫੈਲੀ ਹੈ’। ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਮੌਕੇ ਉਤੇ ਕਾਂਗਰਸ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਕਾਂਗਰਸ ਨੇ ਇਸ ਹਿੰਸਾ ਲਈ ਗ੍ਰਹਿ ਮੰਤਰੀ ਨੂੰ ਜਿੰਮਵਾਰ ਠਹਿਰਾਇਆ ਅਤੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ। ਇਸ ਦੌਰਾਨ ਸੋਨੀਆ ਗਾਂਧੀ ਨੇ ਦਿੱਲੀ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਹਿੰਸਾ ਨੂੰ ਸ਼ਾਂਤ ਕਰਨ ਵਿਚ ਦਿੱਲੀ ਸਰਕਾਰ ਵੀ ਪੂਰੀ ਤਰਾਂ ਅਸਫਲ ਰਹੀ ਹੈ। ਦੋਨਾਂ ਸਰਕਾਰਾਂ ਦੀ ਅਸਫਲਤਾ ਕਾਰਨ ਹੀ ਰਾਜਧਾਨੀ ਦੀ ਇਹ ਹਾਲਤ ਹੋਈ ਹੈ।

  ਸੋਨੀਆ ਗਾਂਧੀ ਨੇ ਪੁੱਛੇ 5 ਸਵਾਲ

  -ਕਾਂਗਰਸ ਪ੍ਰਧਾਨ ਨੇ ਸਵਾਲ ਪੁੱਛਦਿਆਂ ਕਿਹਾ ਕਿ ਪਿਛਲੇ ਐਤਵਾਰ ਨੂੰ ਗ੍ਰਹਿ ਮੰਤਰੀ ਕੀ ਕਰ ਰਹੇ ਸੀ ? ਦਿੱਲੀ ਦੇ ਸੀਐਮ ਕਿੱਥੇ ਸੀ ? ਦਿੱਲੀ ਚੋਣਾਂ ਤੋਂ ਬਾਅਦ ਇੰਟੈਲੀਜੈਂਸ ਇਨਪੁਟ ਉਤੇ ਕੀ ਕਾਰਵਾਈ ਹੋਈ ? ਸੁਰੱਖਿਆ ਵਿਵਸਥਾ ਘੱਟ ਕਿਉਂ ਸੀ ? ਕੇਂਦਰ ਵੱਲੋਂ ਪੈਰਾਮਿਲਟਰੀ ਫੋਰਸ ਕਿਉਂ ਨਹੀਂ ਬੁਲਾਈ ਗਈ ?

  ਸੋਨੀਆ ਗਾਂਧੀ ਨੇ ਕਿਹਾ ਕਿ ਦਿੱਲੀ ਵਿਚ ਸ਼ਾਂਤੀ ਬਣਾਉਣ ਲਈ ਮੁਹੱਲਿਆਂ ਵਿਚ ਪੀਸ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਕਿਹਾ ਕਿ ਉਹ ਦਿੱਲੀ ਵਿਚ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰਨ ਅਤੇ ਲੋਕਾਂ ਦੀ ਮਦਦ ਕਰਨ।
  Published by:Sukhwinder Singh
  First published:

  Tags: Delhi Violence, Punjab Congress, Sonia Gandhi

  ਅਗਲੀ ਖਬਰ