ਸੋਨੀਆ ਗਾਂਧੀ ਨੇ ਸਰਕਾਰ ਬਣਾਉਣ ਲਈ ਰਣਨੀਤੀ ਬਣਾਉਣੀ ਕੀਤੀ ਸ਼ੁਰੂ, ਪਾਰਟੀ ਆਗੂਆਂ ਨਾਲ ਕੀਤੀ ਮੀਟਿੰਗ

News18 Punjab
Updated: May 19, 2019, 3:32 PM IST
share image
ਸੋਨੀਆ ਗਾਂਧੀ ਨੇ ਸਰਕਾਰ ਬਣਾਉਣ ਲਈ ਰਣਨੀਤੀ ਬਣਾਉਣੀ ਕੀਤੀ ਸ਼ੁਰੂ, ਪਾਰਟੀ ਆਗੂਆਂ ਨਾਲ ਕੀਤੀ ਮੀਟਿੰਗ

  • Share this:
  • Facebook share img
  • Twitter share img
  • Linkedin share img
ਕਾਂਗਰਸ ਪਾਰਟੀ ਆਗੂ ਸੋਨੀਆ ਗਾਂਧੀ ਨੇ ਸਰਕਾਰ ਬਣਾਉਣ ਲਈ ਪਾਰਟੀ ਦੀ ਰਣਨੀਤੀ ਤੈ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ।

ਸੂਤਰਾਂ ਦੇ ਹਵਾਲੇ ਤੋਂ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਹਿਮਦ ਪਟੇਲ, ਏ ਕੇ ਐਂਟੋਨੀ ਤੇ ਹੋਰਨਾਂ ਨਾਲ ਅਜੇਹੀ ਸਥਿਤੀ ਜੇ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਪਾਰਟੀ ਦੀ ਕੀ ਰਣਨੀਤੀ ਹੋਵੇਗੀ ਇਸ ਤੇ ਚਰਚਾ ਕੀਤੀ।

ਪਾਰਟੀ ਲਈ ਸਰਕਾਰ ਬਣਾਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦੇ ਆਗੂ ਹਰਕਤ ਵਿੱਚ ਆ ਗਏ ਹਨ।
ਰਾਹੁਲ ਗਾਂਧੀ ਨੇ ਪਾਰਟੀ ਦੇ ਆਗੂਆਂ ਦੀ ਇੱਕ ਹੋਰ ਮੀਟਿੰਗ 22 ਮਈ ਨੂੰ ਬੁਲਾਈ ਹੈ।

ਪਾਰਟੀ ਆਗੂਆਂ ਨੇ NDA ਲੀਡਰਾਂ ਨਾਲ ਵੀ ਚਰਚਾ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਸਾਰਿਆਂ ਨੂੰ ਇੱਕ ਗੱਠਜੋੜ ਅੰਦਰ ਲਿਆਇਆ ਜਾ ਸਕੇ।

ਸੋਨੀਆ ਗਾਂਧੀ ਵੱਲੋਂ ਅੱਜ ਉਨ੍ਹਾਂ ਦੇ ਘਰ ਮੀਟਿੰਗ ਸੱਦਣ ਤੋਂ ਲੱਗਦਾ ਹੈ ਕਿ ਪਾਰਟੀ ਨੂੰ ਆਸ ਹੈ ਕਿ ਇਸ ਵਾਰ ਨਰਿੰਦਰ ਮੋਦੀ ਨੂੰ ਸੱਤਾ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੇ ਤਜਰਬੇ ਦਾ ਫ਼ਾਇਦਾ ਉਠਾਏਗੀ।

ਉਨ੍ਹਾਂ PTI ਨੂੰ ਦੱਸਿਆ ਕਿ ਸੋਨੀਆ ਗਾਂਧੀ ਬਹੁਤ ਮਹੱਤਵਪੂਰਨ ਹਿੱਸਾ ਨਿਭਾਉਣਗੇ ਗ਼ੈਰ NDA ਪਾਰਟੀਆਂ ਨੂੰ ਨਾਲ ਲਿਆ ਕੇ ਅਗਲੀ ਸਰਕਾਰ ਬਣਾਉਣ ਵਿੱਚ।

ਅੱਜ ਦੀ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸੋਨੀਆ ਗਾਂਧੀ ਖ਼ਰਾਬ ਸਹਿਤ ਕਰ ਕੇ ਹੁਣ ਤੱਕ ਰਾਜਨੀਤੀ ਤੋਂ ਦੂਰ ਰਹੇ ਹਨ।

ਕਾਂਗਰਸ ਪਾਰਟੀ ਹੋਰ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਅਗਲੀ ਸਰਕਾਰ ਬਣਾਉਣ ਦੀ ਹਾਲਤ ਚ ਗੱਠਜੋੜ ਬਣਾਇਆ ਜਾ ਸਕੇ।

ਅੱਜ ਰਾਹੁਲ ਗਾਂਧੀ TDP ਆਗੂ ਚੰਦਰਾ ਬਾਬੂ ਨਾਇਡੂ ਤੇ ਹੋਰ ਕਾਂਗਰਸ ਆਗੂਆਂ ਨੂੰ ਮਿਲੇ ਤੇ ਹੋਰ ਕਾਂਗਰਸ ਆਗੂ ਵੱਖ ਵੱਖ ਪਾਰਟੀਆਂ ਦੇ ਆਗੂਆਂ ਨਾਲ ਮਿਲ ਰਹੇ ਹਨ।

ਉਨ੍ਹਾਂ ਨੇ ਪਟੇਲ, ਐਂਟੋਨੀ ਅਸ਼ੋਕ ਗਹਿਲੋਤ, ਕਮਲ ਨਾਥ, ਤੇ ਚਿਦੰਬਰਮ ਨੂੰ ਹੋਰ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਨੂੰ ਕਿਹਾ ਹੈ।
First published: May 19, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading