Home /News /national /

ਇਕ ਰੋਟੀ ਲਈ ਸੱਸ ਦੀ ਕੁੱਟਮਾਰ ਕਰਨ ਵਾਲੀ ਨੂੰਹ ਗਿ੍ਫ਼ਤਾਰ

ਇਕ ਰੋਟੀ ਲਈ ਸੱਸ ਦੀ ਕੁੱਟਮਾਰ ਕਰਨ ਵਾਲੀ ਨੂੰਹ ਗਿ੍ਫ਼ਤਾਰ

 ਇਕ ਰੋਟੀ ਲਈ ਸੱਸ ਦੀ ਕੁੱਟਮਾਰ ਕਰਨ ਵਾਲੀ ਨੂੰਹ ਗਿ੍ਫ਼ਤਾਰ

ਇਕ ਰੋਟੀ ਲਈ ਸੱਸ ਦੀ ਕੁੱਟਮਾਰ ਕਰਨ ਵਾਲੀ ਨੂੰਹ ਗਿ੍ਫ਼ਤਾਰ

  • Share this:
    ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਸੰਦਲ ਖੁਰਦ ਵਿੱਚ ਸੱਸ-ਨੂੰਹ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ।

    ਆਪਸੀ ਝਗੜੇ 'ਚ ਨੂੰਹ ਵੱਲੋਂ ਬਜ਼ੁਰਗ ਸੱਸ ਦੀ ਕੁੱਟਮਾਰ ਅਤੇ ਧੱਕਾਮੁੱਕੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਜਿਸ ਤੋਂ ਬਾਅਦ ਸੋਨੀਪਤ ਪੁਲਿਸ ਨੇ ਬਜ਼ੁਰਗ ਦੀ ਸ਼ਿਕਾਇਤ 'ਤੇ ਉਸ ਦੀ ਨੂੰਹ ਅਤੇ ਨੂੰਹ ਦੇ ਭਰਾ ਅਤੇ ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

    ਦੋਸ਼ ਹਨ ਕਿ ਨੂੰਹ ਨੇ ਆਪਣੀ 75 ਸਾਲਾ ਸੱਸ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਨੀਪਤ ਰਾਜਲੂ ਗੜ੍ਹੀ ਪੁਲਿਸ ਚੌਕੀ ਨੇ ਨੂੰਹ ਮਨੀਸ਼ਾ, ਉਸ ਦੇ ਭਰਾ ਹਰਕੇਸ਼ ਅਤੇ ਮਨੀਸ਼ਾ ਦੀ ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

    ਪੁਲਿਸ ਨੇ ਮਨੀਸ਼ਾ ਅਤੇ ਉਸ ਦੇ ਭਰਾ ਹਰਕੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੀਡੀਆ ਦੇ ਸਾਹਮਣੇ ਬਜ਼ੁਰਗ ਸੱਸ ਨੇ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਰੋਂਦੇ ਹੋਏ ਦੱਸਿਆ ਕਿ ਮੇਰੀ ਨੂੰਹ ਸ਼ੁਰੂ ਤੋਂ ਹੀ ਮੈਨੂੰ ਖਾਣਾ ਨਹੀਂ ਦੇ ਰਹੀ ਸੀ। ਜਿਸ ਤੋਂ ਬਾਅਦ ਮੈਂ ਵੱਖ ਰਹਿਣ ਦਾ ਫੈਸਲਾ ਕੀਤਾ ਅਤੇ ਇਸ ਤੋਂ ਬਾਅਦ ਵੀ ਉਹ ਮੇਰੀ ਕੁੱਟਮਾਰ ਕਰਦੀ ਹੈ। ਮੇਰੇ ਨਾਲ ਬੁਰਾ ਸਲੂਕ ਕਰਦੀ ਹੈ। ਮੈਂ ਆਪਣੇ ਬੇਟੇ ਤੋਂ ਵੱਖ ਰਹਿ ਰਹੀ ਹਾਂ ਪਰ ਇਸ ਦੇ ਬਾਵਜੂਦ ਉਹ ਮੈਨੂੰ ਜੀਣ ਨਹੀਂ ਦਿੰਦੀ।

    ਬਜ਼ੁਰਗ ਸੱਸ ਨੇ ਦੋਸ਼ ਲਾਇਆ ਹੈ ਕਿ ਉਸ ਦੀ ਨੂੰਹ ਨੇ ਉਸ ਦੀ ਕੁੱਟਮਾਰ ਕੀਤੀ ਹੈ। ਬਜ਼ੁਰਗ ਸੱਸ ਅਨੁਸਾਰ ਉਸ ਦੇ ਪੋਤੇ ਵੱਲੋਂ ਲਿਆਂਦੀ ਇਕ ਰੋਟੀ ਜ਼ਿਆਦਾ ਖਾਣ ਕਾਰਨ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਬਜ਼ੁਰਗ ਸੱਸ ਦੀ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਨੂੰਹ ਆਪਣੀ ਸੱਸ ਨੂੰ ਕੁੱਟਦੀ ਨਜ਼ਰ ਆ ਰਹੀ ਹੈ।

    ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ 75 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਤਿੰਨ ਸਾਲ ਦਾ ਪੋਤਾ ਹੈ। ਉਸ ਦੀ ਨੂੰਹ ਉਸ ਨੂੰ ਦੋਵੇਂ ਵਕਤ ਦੋ ਰੋਟੀਆਂ ਖਾਣ ਲਈ ਦਿੰਦੀ ਹੈ। ਉਸ ਦਾ ਤਿੰਨ ਸਾਲ ਦਾ ਪੋਤਾ ਪੰਜ ਦਿਨ ਪਹਿਲਾਂ ਉਸ ਲਈ ਇੱਕ ਹੋਰ ਰੋਟੀ ਲੈ ਕੇ ਆਇਆ ਸੀ। ਪੋਤੇ ਦੇ ਜ਼ੋਰ ਪਾਉਣ ’ਤੇ ਉਸ ਨੇ ਰੋਟੀ ਖਾਧੀ। ਉਦੋਂ ਤੋਂ ਨੂੰਹ ਉਸ ਦੀ ਕੁੱਟਮਾਰ ਕਰ ਰਹੀ ਹੈ।

    ਨੂੰਹ ਦੀ ਕੁੱਟਮਾਰ ਤੋਂ ਪਰੇਸ਼ਾਨ ਬਜ਼ੁਰਗ ਸ਼ਨੀਵਾਰ ਨੂੰ ਐੱਸਐੱਸਪੀ ਕੋਲ ਸ਼ਿਕਾਇਤ ਲੈ ਕੇ ਪਹੁੰਚੀ ਸੀ।
    Published by:Gurwinder Singh
    First published:

    Tags: Viral, Viral video

    ਅਗਲੀ ਖਬਰ