ਹਰਿਆਣਾ ਦੇ BJP ਸਾਂਸਦ ਵੱਲੋਂ ਲੇਖੀ ਦੇ ਬਿਆਨ ਦਾ ਸਮਰਥਨ, ਕਿਹਾ-ਧਰਨੇ 'ਤੇ ਨਸ਼ੇੜੀ ਤੇ ਮਵਾਲੀ ਬੈਠੇ ਹਨ....

News18 Punjabi | News18 Punjab
Updated: July 24, 2021, 3:06 PM IST
share image
ਹਰਿਆਣਾ ਦੇ BJP ਸਾਂਸਦ ਵੱਲੋਂ ਲੇਖੀ ਦੇ ਬਿਆਨ ਦਾ ਸਮਰਥਨ, ਕਿਹਾ-ਧਰਨੇ 'ਤੇ ਨਸ਼ੇੜੀ ਤੇ ਮਵਾਲੀ ਬੈਠੇ ਹਨ....
ਹਰਿਆਣਾ ਦੇ BJP ਸਾਂਸਦ ਨੇ ਕੀਤਾ ਲੇਖੀ ਦੇ ਬਿਆਨ ਦਾ ਸਮਰਥਨ, ਕਿਹਾ-ਧਰਨੇ ਤੇ ਨਸ਼ੇੜੀ ਤੇ ਮਵਾਲੀ ਬੈਠੇ ਹਨ....

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਗੋਹਾਨਾ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿੱਚ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ। ਜਾਂਗੜਾ ਨੇ ਕਿਹਾ - ਜਿਹੜੇ ਲੋਕ ਧਰਨੇ 'ਤੇ ਬੈਠੇ ਹਨ, ਉਹ ਨਸ਼ੇੜੀ ਅਤੇ ਮਵਾਲੀ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਨ, ਉਹ ਵਾਪਸ ਪਿੰਡ ਚਲੇ ਗਏ ਹਨ। ਜੋ ਧਰਨੇ 'ਤੇ ਬੈਠੇ ਹਨ ਉਹ ਨਸ਼ੇੜੀ ਅਤੇ ਮਾਵਾਲੀ ਹਨ। ਇਹ ਕਾਂਗਰਸ ਦੀ ਸੋਚੀ ਸਮਝੀ ਸਾਜਿਸ਼ ਹੈ ਅਤੇ ਇੱਕ ਕਾਂਗਰਸੀ ਆਗੂ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ। ਇਹ ਵੀ ਕਾਂਗਰਸ ਦੇ ਹੱਥੋਂ ਨਿਕਲ ਗਿਆ ਅਤੇ ਹੁਣ ਇਹ ਕਮਿਊਨਿਸਟਾਂ ਦੇ ਹੱਥ ਵਿੱਚ ਹੈ।

ਪੰਜਾਬ ਵਿਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਅਤੇ ਨਵੇਂ ਨਿਯੁਕਤ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਧੂ ਬਾਰੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਜੋ ਵੀ ਚੱਲ ਰਿਹਾ ਹੈ, ਉਸ ਦਾ ਹਰਿਆਣਾ ਵਿਚ ਕੋਈ ਅਸਰ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਸੰਸਦ ਵਿਚ ਲੋਕਾਂ ਦੇ ਭਲੇ ਲਈ ਕੰਮ ਹੁੰਦੇ ਹਨ। ਪਰ ਵਿਰੋਧੀ ਧਿਰਾਂ ਵੱਲੋਂ ਸੰਸਦ ਦੀ ਕਾਰਵਾਈ ਰੋਕੀ ਜਾ ਰਹੀ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿਚ ਜੋ ਹੋਇਆ, ਉਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਪਰ ਨਵਜੋਤ ਸਿੰਧੂ ਨੇ ਆਪਣੇ ਸਹੁੰ ਚੁੱਕ ਸਮਾਰੋਹ ਵਿਚ ਸਾਰਿਆਂ ਦੇ ਪੈਰ ਛੂਹ ਲਏ ਪਰ ਮੁੱਖ ਮੰਤਰੀ ਦੇ ਨਹੀਂ।

ਦੱਸ ਦਈਏ ਕਿ ਕੇਂਦਰੀ ਮੰਤਰੀ ਲੇਖੀ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਨਿੰਦਾ ਹੋਈ ਸੀ, ਫਿਰ ਉਨ੍ਹਾਂ ਨੇ ਵੀ ਇਸ ਬਿਆਨ 'ਤੇ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ ਹੈ।
Published by: Gurwinder Singh
First published: July 24, 2021, 2:09 PM IST
ਹੋਰ ਪੜ੍ਹੋ
ਅਗਲੀ ਖ਼ਬਰ