• Home
 • »
 • News
 • »
 • national
 • »
 • SONIPAT VIRAL VIDEO OF DAUGHTER IN LAW MOTHER IN LAW FOR EATING ONE ROTI EXTRA

VIDEO: ਪੋਤੇ ਦੀ ਜ਼ਿਦ 'ਤੇ ਤੀਜੀ ਰੋਟੀ ਖਾਣ ਉਤੇ ਨੂੰਹ ਵੱਲੋਂ ਸੱਸ ਦੀ ਕੁੱਟਮਾਰ, ਵੀਡੀਓ ਵਾਇਰਲ

 • Share this:
  ਹਰਿਆਣਾ ਦੇ ਸੋਨੀਪਤ (Sonipat) ਜ਼ਿਲ੍ਹੇ ਵਿੱਚ ਨੂੰਹ ਵੱਲੋਂ ਬਜ਼ੁਰਗ ਸੱਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜ਼ਿਲ੍ਹੇ ਦੇ ਪਿੰਡ ਸੰਦਲ ਖੁਰਦ ਦਾ ਹੈ। ਜਿੱਥੇ ਬਜ਼ੁਰਗ ਸੱਸ ਨੇ ਦੋਸ਼ ਲਾਇਆ ਹੈ ਕਿ ਉਸ ਦੀ ਨੂੰਹ ਨੇ ਉਸ ਦੀ ਕੁੱਟਮਾਰ ਕੀਤੀ ਹੈ।

  ਬਜ਼ੁਰਗ ਸੱਸ ਅਨੁਸਾਰ ਉਸ ਦੇ ਪੋਤੇ ਵੱਲੋਂ ਲਿਆਂਦੀ ਇਕ ਰੋਟੀ ਜ਼ਿਆਦਾ ਖਾਣ ਕਾਰਨ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਬਜ਼ੁਰਗ ਸੱਸ ਦੀ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਨੂੰਹ ਆਪਣੀ ਸੱਸ ਨੂੰ ਕੁੱਟਦੀ ਨਜ਼ਰ ਆ ਰਹੀ ਹੈ।

  ਇਸ ਦੇ ਨਾਲ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਸੱਸ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।

  ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ 75 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਤਿੰਨ ਸਾਲ ਦਾ ਪੋਤਾ ਹੈ। ਉਸ ਦੀ ਨੂੰਹ ਉਸ ਨੂੰ ਦੋਵੇਂ ਵਕਤ ਦੋ ਰੋਟੀਆਂ ਖਾਣ ਲਈ ਦਿੰਦੀ ਹੈ। ਉਸ ਦਾ ਤਿੰਨ ਸਾਲ ਦਾ ਪੋਤਾ ਪੰਜ ਦਿਨ ਪਹਿਲਾਂ ਉਸ ਲਈ ਇੱਕ ਹੋਰ ਰੋਟੀ ਲੈ ਕੇ ਆਇਆ ਸੀ। ਪੋਤੇ ਦੇ ਜ਼ੋਰ ਪਾਉਣ ’ਤੇ ਉਸ ਨੇ ਰੋਟੀ ਖਾਧੀ। ਉਦੋਂ ਤੋਂ ਨੂੰਹ ਉਸ ਦੀ ਕੁੱਟਮਾਰ ਕਰ ਰਹੀ ਹੈ।

  ਨੂੰਹ ਦੀ ਕੁੱਟਮਾਰ ਤੋਂ ਪਰੇਸ਼ਾਨ ਬਜ਼ੁਰਗ ਸ਼ਨੀਵਾਰ ਨੂੰ ਐੱਸਐੱਸਪੀ ਕੋਲ ਸ਼ਿਕਾਇਤ ਲੈ ਕੇ ਪਹੁੰਚੀ। ਦੋਸ਼ ਹੈ ਕਿ ਜਦੋਂ ਬੇਟੇ ਨੇ ਬਜ਼ੁਰਗ ਮਾਂ ਦੀ ਕੁੱਟਮਾਰ ਦਾ ਵਿਰੋਧ ਕੀਤਾ ਤਾਂ ਨੂੰਹ ਨੇ ਫਿਰ ਹੰਗਾਮਾ ਕਰ ਦਿੱਤਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸ ਨੇ ਆਪਣੇ ਪਤੀ ਨਾਲ ਝਗੜਾ ਵੀ ਕੀਤਾ। ਬਜ਼ੁਰਗ ਨੇ ਐਸਐਸਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਐੱਸਐੱਸਪੀ ਨੇ ਸਾਰਾ ਮਾਮਲਾ ਮਹਿਲਾ ਥਾਣੇ ਨੂੰ ਜਾਂਚ ਲਈ ਭੇਜ ਦਿੱਤਾ ਹੈ।
  Published by:Gurwinder Singh
  First published: