ਇਨਸਾਨੀਅਤ ਸ਼ਰਮਸਾਰ: ਸੜਕ ਹਾਦਸੇ ਪਿੱਛੋਂ ਸਾਰੀ ਰਾਤ ਲਾਸ਼ ਉਤੋਂ ਲੰਘਦੇ ਰਹੇ ਵਾਹਨ...

- news18-Punjabi
- Last Updated: April 20, 2021, 4:21 PM IST
ਇਹ ਤਸਵੀਰਾਂ ਸੋਨੀਪਤ ਨੈਸ਼ਨਲ ਹਾਈਵੇਅ 44 ਦੀਆਂ ਹਨ ਜਿਥੇ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਖੜ੍ਹੀ ਹੈ ਅਤੇ ਇਕ ਵਿਅਕਤੀ ਸੜਕ ਤੋਂ ਕਿਸੇ ਚੀਜ਼ ਨੂੰ ਉਖਾੜ ਰਿਹਾ ਹੈ। ਉਹ ਆਪਣੇ ਭਰਾ ਦੀ ਲਾਸ਼ ਦੇ ਟੁਕੜੇ ਇਕੱਠੇ ਕਰ ਰਿਹਾ ਹੈ।
ਦੱਸ ਦਈਏ ਕਿ ਪਿੰਡ ਸੇਵਲੀ ਦਾ ਵਸਨੀਕ ਪ੍ਰਸ਼ਾਂਤ (22 ਸਾਲ) ਦੇਰ ਸ਼ਾਮ ਘਰ ਤੋਂ ਲਾਪਤਾ ਸੀ। ਮ੍ਰਿਤਕ ਦੇ ਭਰਾ ਮੋਨੂੰ ਨੇ ਦੱਸਿਆ ਕਿ ਰਾਤ 8:30 ਵਜੇ ਤੱਕ ਉਸ ਨੇ ਪ੍ਰਸ਼ਾਂਤ ਨੂੰ ਘਰ ਵੇਖਿਆ ਸੀ ਪਰ ਉਦੋਂ ਤੋਂ ਉਹ ਗਾਇਬ ਸੀ। ਸਵੇਰੇ ਦੱਸਿਆ ਗਿਆ ਕਿ ਉਸ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਦੋਂ ਅਸੀਂ ਇੱਥੇ ਆਏ, ਮ੍ਰਿਤਕ ਦੇਹ ਦੀ ਪਛਾਣ ਕਰਨਾ ਮੁਸ਼ਕਲ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਾਹਨ ਸਾਰੀ ਰਾਤ ਮ੍ਰਿਤਕ ਦੇਹ ਤੋਂ ਲੰਘਦੇ ਰਹੇ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪ੍ਰਸ਼ਾਂਤ ਸੇਵਲੀ ਦਾ ਵਸਨੀਕ ਸੀ ਅਤੇ ਉਹ ਨੈਸ਼ਨਲ ਹਾਈਵੇਅ 44 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਤੋਂ ਬਾਅਦ ਕਿਸੇ ਨੇ ਉਸ ਦੀ ਮ੍ਰਿਤਕ ਦੇਹ ਬਾਰੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਅਤੇ ਸਾਰੀ ਰਾਤ ਗੱਡੀਆਂ ਉਸ ਦੇ ਉੱਪਰੋਂ ਲੰਘੀਆਂ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਦੇਹ ਦੀ ਹਾਲਤ ਇੰਨੀ ਖਰਾਬ ਹੈ ਕਿ ਉਸ ਦੀ ਪਛਾਣ ਕਰਨਾ ਮੁਸ਼ਕਲ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਮ੍ਰਿਤਕ ਦੇਹ ਦੇ ਉੱਪਰੋਂ ਲੰਘਣ ਵਾਲੇ ਵਾਹਨਾਂ ਕਾਰਨ ਮ੍ਰਿਤਕ ਦੇਹ ਨੂੰ ਨੁਕਸਾਨ ਪਹੁੰਚਿਆ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।