Home /News /national /

ਪੁੱਤ ਦੀ ਹੱਤਿਆ ਦੇ ਦੋਸ਼ ਵਿਚ ਉਮਰ ਕੈਦ ਭੁਗਤ ਰਹੀ ਮਹਿਲਾ ਕੈਦੀ ਨੇ ਜੇਲ੍ਹ 'ਚ ਲਿਆ ਫਾਹਾ

ਪੁੱਤ ਦੀ ਹੱਤਿਆ ਦੇ ਦੋਸ਼ ਵਿਚ ਉਮਰ ਕੈਦ ਭੁਗਤ ਰਹੀ ਮਹਿਲਾ ਕੈਦੀ ਨੇ ਜੇਲ੍ਹ 'ਚ ਲਿਆ ਫਾਹਾ

ਪੁੱਤ ਦੀ ਹੱਤਿਆ ਦੇ ਦੋਸ਼ ਵਿਚ ਉਮਰ ਕੈਦ ਭੁਗਤ ਰਹੀ ਮਹਿਲਾ ਕੈਦੀ ਨੇ ਜੇਲ੍ਹ 'ਚ ਲਿਆ ਫਾਹਾ (ਸੰਕੇਤਕ ਫੋਟੋ)

ਪੁੱਤ ਦੀ ਹੱਤਿਆ ਦੇ ਦੋਸ਼ ਵਿਚ ਉਮਰ ਕੈਦ ਭੁਗਤ ਰਹੀ ਮਹਿਲਾ ਕੈਦੀ ਨੇ ਜੇਲ੍ਹ 'ਚ ਲਿਆ ਫਾਹਾ (ਸੰਕੇਤਕ ਫੋਟੋ)

ਹਰਿਆਣਾ ਦੀ ਸੋਨੀਪਤ ਜ਼ਿਲ੍ਹਾ ਜੇਲ੍ਹ ਵਿਚ ਇਕ ਮਹਿਲਾ ਕੈਦੀ ਨੇ ਜੇਲ੍ਹ ਦੇ ਬਾਥਰੂਮ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਆਪਣੇ ਹੀ ਬੇਟੇ ਦੇ ਕਤਲ ਦੇ ਦੋਸ਼ 'ਚ ਸਜ਼ਾ ਭੁਗਤ ਰਹੀ ਸੀ। ਕੁਝ ਸਮਾਂ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਬਜ਼ੁਰਗ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੋਵਾਂ ਉਤੇ ਆਪਣੇ ਪੁੱਤਰ 'ਤੇ ਚਾਕੂ ਅਤੇ ਡੰਡੇ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਦੋਸ਼ ਸੀ।

ਹੋਰ ਪੜ੍ਹੋ ...
  • Share this:

ਹਰਿਆਣਾ ਦੀ ਸੋਨੀਪਤ ਜ਼ਿਲ੍ਹਾ ਜੇਲ੍ਹ ਵਿਚ ਇਕ ਮਹਿਲਾ ਕੈਦੀ ਨੇ ਜੇਲ੍ਹ ਦੇ ਬਾਥਰੂਮ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਆਪਣੇ ਹੀ ਬੇਟੇ ਦੇ ਕਤਲ ਦੇ ਦੋਸ਼ 'ਚ ਸਜ਼ਾ ਭੁਗਤ ਰਹੀ ਸੀ।

ਕੁਝ ਸਮਾਂ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਬਜ਼ੁਰਗ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੋਵਾਂ ਉਤੇ ਆਪਣੇ ਪੁੱਤਰ 'ਤੇ ਚਾਕੂ ਅਤੇ ਡੰਡੇ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਦੋਸ਼ ਸੀ।

ਸੂਚਨਾ ਤੋਂ ਬਾਅਦ ਸੋਨੀਪਤ ਸਿਟੀ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਦਕਿ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਨਵਾਸਾ ਵਾਸੀ ਪ੍ਰਵੀਨ ਨੇ 20 ਸਤੰਬਰ 2020 ਨੂੰ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਛੋਟਾ ਭਰਾ ਪਵਨ (30) ਆਪਣੇ ਪਿਤਾ ਰਣਧੀਰ (70) ਅਤੇ ਮਾਂ ਕਿਤਾਬੋ ਨਾਲ ਰਹਿੰਦਾ ਸੀ।

20 ਸਤੰਬਰ 2020 ਦੀ ਸਵੇਰ ਨੂੰ ਪਿਤਾ ਰਣਧੀਰ ਅਤੇ ਮਾਤਾ ਕਿਤਾਬੋ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਅਤੇ ਪਵਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਨ੍ਹਾਂ ਦੇ ਘਰੋਂ ਰੌਲਾ-ਰੱਪਾ ਆ ਰਿਹਾ ਸੀ ਤਾਂ ਉਹ ਆਪਣੇ ਭਰਾ ਪਵਨ ਦੇ ਘਰ ਜਾਣ ਲੱਗਾ ਪਰ ਦਰਵਾਜ਼ਾ ਬੰਦ ਸੀ।

ਪ੍ਰਵੀਨ ਛੱਤ ਰਾਹੀਂ ਘਰ ਵਿਚ ਦਾਖਲ ਹੋਇਆ ਸੀ। ਪਵਨ ਖੂਨ ਨਾਲ ਲੱਥਪੱਥ ਹਾਲਤ 'ਚ ਅੰਦਰ ਪਿਆ ਮਿਲਿਆ। ਰਣਧੀਰ ਅਤੇ ਕਿਤਾਬੋ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਉਸ ਨੇ ਪ੍ਰਵੀਨ ਨੂੰ ਕਿਹਾ ਸੀ ਕਿ ਉਸ ਨੇ ਜੋ ਕਰਨਾ ਸੀ, ਕਰ ਲਿਆ ਹੈ। ਪਵਨ ਦੀ ਪੀਜੀਆਈ ਰੋਹਤਕ ਵਿੱਚ ਮੌਤ ਹੋ ਗਈ।

ਪੁਲਿਸ ਨੇ ਪ੍ਰਵੀਨ ਦੇ ਬਿਆਨਾਂ ਉਤੇ ਮਾਪਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ। ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਰਣਧੀਰ ਅਤੇ ਕਿਤਾਬੋ ਨੂੰ ਗ੍ਰਿਫਤਾਰ ਕਰ ਲਿਆ ਸੀ।

Published by:Gurwinder Singh
First published:

Tags: Crime news, Suicide