''ਉਹ 3 ਸਾਲਾ ਮਾਸੂਮ ਵਰ੍ਹਦੀਆਂ ਗੋਲੀਆਂ 'ਚ ਨਾਨੇ ਦੀ ਲਾਸ਼ ਦੁਆਲੇ ਘੁੰਮ ਰਿਹਾ ਸੀ...'''

News18 Punjabi | News18 Punjab
Updated: July 1, 2020, 4:36 PM IST
share image
''ਉਹ 3 ਸਾਲਾ ਮਾਸੂਮ ਵਰ੍ਹਦੀਆਂ ਗੋਲੀਆਂ 'ਚ ਨਾਨੇ ਦੀ ਲਾਸ਼ ਦੁਆਲੇ ਘੁੰਮ ਰਿਹਾ ਸੀ...'''
''ਉਹ 3 ਸਾਲਾ ਮਾਸੂਮ ਵਰ੍ਹਦੀਆਂ ਗੋਲੀਆਂ 'ਚ ਨਾਨੇ ਦੀ ਲਾਸ਼ ਦੁਆਲੇ ਘੁੰਮ ਰਿਹਾ ਸੀ...'''

''ਉਹ 3 ਸਾਲਾ ਮਾਸੂਮ ਵਰ੍ਹਦੀਆਂ ਗੋਲੀਆਂ ਵਿਚ ਆਪਣੇ ਨਾਨੇ ਦੀ ਲਾਸ਼ ਦੁਆਲੇ ਘੁੰਮ ਰਿਹਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਹ ਵੀ ਮੌਤ ਦੇ ਮੂੰਹ ਵਿਚ ਹੈ।  ਚੁਫੇਰੇ ਗੋਲੀਆਂ ਚੱਲ ਰਹੀਆਂ ਸਨ। ਬੱਚੇ ਤੱਕ ਪਹੁੰਚ ਲਈ ਪੁਲਿਸ ਤੇ ਫੌਜ ਦੀਆਂ ਗੱਡੀਆਂ ਲਾਈਨ ਵਿਚ ਖੜ੍ਹੀਆਂ ਕੀਤੀਆਂ ਗਈਆਂ। ਬੜੀ ਮੁਸ਼ਕਲ ਨਾਲ ਉਸ ਬੱਚੇ ਕੋਲ ਪਹੁੰਚ ਕੀਤੀ ਗਈ ਪਰ ਉਹ ਆਉਣ ਲਈ ਤਿਆਰ ਨਹੀਂ ਸੀ, ਉਹ ਰੋ ਰਿਹਾ ਸੀ। ਬੜੇ ਮੁਸ਼ਕਲ ਨਾਲ ਬੱਚੇ ਨੂੰ ਸੁਰੱਖਿਅਤ ਥਾਂ ਉਤੇ ਪਹੁੰਚਾਇਆ।'' 

  • Share this:
  • Facebook share img
  • Twitter share img
  • Linkedin share img
''ਉਹ 3 ਸਾਲਾ ਮਾਸੂਮ ਵਰ੍ਹਦੀਆਂ ਗੋਲੀਆਂ ਵਿਚ ਆਪਣੇ ਨਾਨੇ ਦੀ ਲਾਸ਼ ਦੁਆਲੇ ਘੁੰਮ ਰਿਹਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਹ ਵੀ ਮੌਤ ਦੇ ਮੂੰਹ ਵਿਚ ਹੈ।  ਚੁਫੇਰੇ ਗੋਲੀਆਂ ਚੱਲ ਰਹੀਆਂ ਸਨ। ਬੱਚੇ ਤੱਕ ਪਹੁੰਚ ਲਈ ਪੁਲਿਸ ਤੇ ਫੌਜ ਦੀਆਂ ਗੱਡੀਆਂ ਲਾਈਨ ਵਿਚ ਖੜ੍ਹੀਆਂ ਕੀਤੀਆਂ ਗਈਆਂ। ਬੜੀ ਮੁਸ਼ਕਲ ਨਾਲ ਉਸ ਬੱਚੇ ਕੋਲ ਪਹੁੰਚ ਕੀਤੀ ਗਈ ਪਰ ਉਹ ਆਉਣ ਲਈ ਤਿਆਰ ਨਹੀਂ ਸੀ, ਉਹ ਰੋ ਰਿਹਾ ਸੀ। ਬੜੇ ਮੁਸ਼ਕਲ ਨਾਲ ਬੱਚੇ ਨੂੰ ਸੁਰੱਖਿਅਤ ਥਾਂ ਉਤੇ ਪਹੁੰਚਾਇਆ।''


ਇਹ ਖੁਲਾਸਾ ਐਸਐਚਓ ਅਜੀਮ ਖਾਨ ਨੇ ਜੰਮੂ ਕਸ਼ਮੀਰ ਦੇ ਸੋਪੋਰ ਵਿਚ ਅੱਤਵਾਦੀਆਂ ਵੱਲੋਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਿਲੇ 'ਤੇ ਹਮਲੇ ਦੇ ਦਰਦਨਾਕ ਪਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ ਹੈ। ਜੰਮੂ ਕਸ਼ਮੀਰ ਦੇ ਸੋਪੋਰ ਵਿਚ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਿਲੇ 'ਤੇ ਹਮਲਾ ਕੀਤਾ ਹੈ। ਇਸ ਵਿੱਚ ਸੀਆਰਪੀਐਫ 179 ਬਟਾਲੀਅਨ ਦਾ ਹੈਡ ਕਾਂਸਟੇਬਲ ਸ਼ਹੀਦ ਹੋ ਗਿਆ, ਜਦੋਂ ਕਿ ਇੱਕ ਬਜ਼ੁਰਗ ਨਾਗਰਿਕ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਬਜੁਰਗ ਆਪਣੇ 3 ਸਾਲਾ ਦੋਹਤੇ ਨਾਲ ਸਵੇਰੇ ਸੈਰ ਲਈ ਨਿਕਲਿਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਮਲੇ ਦੀ ਜਾਣਕਾਰੀ ਮਿਲਣ ਉਤੇ ਜਦੋਂ ਮੌਕੇ ਉਤੇ ਪੁੱਜੇ ਤਾਂ ਇਕ ਢਾਈ-ਤਿੰਨ ਸਾਲਾ ਬੱਚੇ ਆਪਣੇ ਨਾਨੇ ਦੀ ਦੇਹ ਦੁਆਲੇ ਘੁੰਮ ਰਿਹਾ ਸੀ।


ਦੱਸ ਦਈਏ ਕਿ ਇਕ ਦਿਲ ਕੰਬਾਊ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗੋਲੀਬਾਰੀ ਦੇ ਵਿਚਕਾਰ ਇੱਕ ਸੀਆਰਪੀਐਫ ਜਵਾਨ ਨੇ ਇੱਕ ਬੱਚੇ ਦੀ ਜਾਨ ਬਚਾਈ ਅਤੇ ਉਸ ਨੂੰ ਇੱਕ ਸੁਰੱਖਿਅਤ ਜਗ੍ਹਾ ਉਤੇ ਲੈ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਬੱਚੇ ਦੀ ਉਮਰ ਲਗਭਗ 3 ਸਾਲ ਹੈ। ਉਹ ਸਵੇਰੇ ਆਪਣੇ ਦਾਦਾ ਨਾਲ ਸੈਰ ਕਰਨ ਨਿਕਲਿਆ ਸੀ। ਇਸ ਦੌਰਾਨ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀ ਲੱਗਣ ਨਾਲ ਬੱਚੇ ਦੇ ਦਾਦਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੇ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਇੱਕ ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਬੱਚੇ ਦੇ ਦਾਦੇ ਦੀ ਲਾਸ਼ ਸੜਕ ਉਤੇ ਪਈ ਸੀ। ਗੋਲੀ ਚੱਲਣ ਨਾਲ ਬਹੁਤ ਡਰਿਆ ਬੱਚਾ, ਚੀਕ ਰਿਹਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਸੇ ਦੌਰਾਨ ਇਕ ਨੌਜਵਾਨ ਉਥੇ ਆਇਆ ਅਤੇ ਤੁਰੰਤ ਬੱਚੇ ਨੂੰ ਆਪਣੀ ਗੋਦ ਵਿਚ ਫੜ ਲਿਆ। ਬੱਚੇ ਦੀ ਮਾਸੂਮੀਅਤ ਅਤੇ ਉਸ ਤੋਂ ਬਾਅਦ ਦੇ ਨੌਜਵਾਨ ਦੀ ਤਸਵੀਰ ਦਿਲ ਨੂੰ ਛੂਹਣ ਵਾਲੀ ਹੈ। ਇਕ ਹੋਰ ਵੀਡੀਓ ਵਿਚ, ਬੱਚੇ ਨੂੰ ਸੀਆਰਪੀਐੱਫ ਦੀ ਕਾਰ ਵਿਚ ਬੈਠੇ ਰੋਂਦਿਆਂ ਦੇਖਿਆ ਜਾ ਸਕਦਾ ਹੈ। ਉਸ ਦੇ ਹੱਥ ਵਿੱਚ ਬਿਸਕੁਟਾਂ ਦਾ ਇੱਕ ਪੈਕੇਟ ਵੀ ਵੇਖਿਆ ਜਾ ਸਕਦਾ ਹੈ। ਅੱਤਵਾਦੀਆਂ ਦੀ ਗੋਲੀਬਾਰੀ ਦੌਰਾਨ ਆਈ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

 

 

 
First published: July 1, 2020, 4:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading