ਭਾਰਤ ਦੇ ਤਿੰਨ ਸ਼ਹਿਰਾਂ ‘ਚ ਅੱਜ ਦਿਸੇਗਾ ਸਪੇਸ ਸਟੇਸ਼ਨ, 6 ਮਿੰਟ ਤੱਕ ਅਸਮਾਨ ‘ਚ ਚਮਕੇਗਾ

News18 Punjabi | News18 Punjab
Updated: July 14, 2020, 5:59 PM IST
share image
ਭਾਰਤ ਦੇ ਤਿੰਨ ਸ਼ਹਿਰਾਂ ‘ਚ ਅੱਜ ਦਿਸੇਗਾ ਸਪੇਸ ਸਟੇਸ਼ਨ, 6 ਮਿੰਟ ਤੱਕ ਅਸਮਾਨ ‘ਚ ਚਮਕੇਗਾ
ਭਾਰਤ ਦੇ ਤਿੰਨ ਸ਼ਹਿਰਾਂ ‘ਚ ਅੱਜ ਦਿਸੇਗਾ ਸਪੇਸ ਸਟੇਸ਼ਨ, 6 ਮਿੰਟ ਤੱਕ ਅਸਮਾਨ ‘ਚ ਚਮਕੇਗਾ

ਵਿਗਿਆਨੀਆਂ ਅਨੁਸਾਰ ਇਹ ਨਜ਼ਾਰਾ ਅੱਜ ਰਾਤ ਗੁਜਰਾਤ ਦੇ ਰਾਜਕੋਟ ਅਤੇ ਅਹਿਮਦਾਬਾਦ, ਰਾਜਸਥਾਨ ਦੇ ਜੈਪੁਰ ਅਤੇ ਦਿੱਲੀ ਵਿੱਚ ਦੇਖਣ ਨੂੰ ਮਿਲੇਗਾ। ਜਦੋਂ ਇਹ ਇਨ੍ਹਾਂ ਸ਼ਹਿਰਾਂ ਵਿਚ 90 ਡਿਗਰੀ ਦੇ ਕੋਣ ਵਿਚ ਹੁੰਦਾ ਹੈ ਤਾਂ ਇਹ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ।

  • Share this:
  • Facebook share img
  • Twitter share img
  • Linkedin share img
ਹਰ ਕੋਈ ਪੁਲਾੜ ਦੇ ਰਾਜ਼ ਜਾਣਨਾ ਅਤੇ ਉਥੋਂ ਦੇ ਪੁਲਾੜ ਸਟੇਸ਼ਨ ਨੂੰ ਵੇਖਣਾ ਚਾਹੁੰਦਾ ਹੈ। ਜੇ ਅਸਮਾਨ ਵਿਚ ਸੂਰਜ ਅਤੇ ਚੰਦਰਮਾ ਤੋਂ ਬਾਅਦ ਕੋਈ ਚੀਜ ਸਭ ਤੋਂ ਜ਼ਿਆਦ ਚਮਕਦੀ ਹੈ ਤਾਂ ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਹੈ। ਅਜਿਹੀ ਸਥਿਤੀ ਵਿੱਚ ਰਾਤ ਦੇ ਸਮੇਂ ਇਸਨੂੰ ਵੇਖਣਾ ਕਾਫ਼ੀ ਅਸਾਨ ਹੁੰਦਾ ਹੈ। ਅੱਜ ਰਾਤ ਭਾਰਤ ਦੇ ਤਿੰਨ ਵੱਖ-ਵੱਖ ਰਾਜਾਂ ਦੇ ਕੁਝ ਸ਼ਹਿਰਾਂ ਤੋਂ ਇਸ ਨੂੰ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਇਹ ਪੁਲਾੜ ਸਟੇਸ਼ਨ ਸਿਰਫ ਤਾਂ ਹੀ ਦਿਖਾਈ ਦੇਵੇਗਾ ਜਦੋਂ ਇਹ ਇਨ੍ਹਾਂ ਸ਼ਹਿਰਾਂ ਵਿੱਚ 90 ਡਿਗਰੀ ਦੇ ਕੋਣ ਉਤੇ ਹੁੰਦਾ ਹੈ। ਇਹ ਦ੍ਰਿਸ਼ ਕੁਝ ਮਿੰਟਾਂ ਲਈ ਅਸਮਾਨ ਵਿੱਚ ਦਿਖਾਈ ਦੇਵੇਗਾ।

ਵਿਗਿਆਨੀਆਂ ਅਨੁਸਾਰ ਇਹ ਨਜ਼ਾਰਾ ਅੱਜ ਰਾਤ ਗੁਜਰਾਤ ਦੇ ਰਾਜਕੋਟ ਅਤੇ ਅਹਿਮਦਾਬਾਦ, ਰਾਜਸਥਾਨ ਦੇ ਜੈਪੁਰ ਅਤੇ ਦਿੱਲੀ ਵਿੱਚ ਦੇਖਣ ਨੂੰ ਮਿਲੇਗਾ। ਜਦੋਂ ਇਹ ਇਨ੍ਹਾਂ ਸ਼ਹਿਰਾਂ ਵਿਚ 90 ਡਿਗਰੀ ਦੇ ਕੋਣ ਵਿਚ ਹੁੰਦਾ ਹੈ ਤਾਂ ਇਹ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਪੁਲਾੜ ਸਟੇਸ਼ਨ ਮੰਗਲਵਾਰ ਰਾਤ ਨੂੰ ਕਰੀਬ 8.35 ਵਜੇ ਰਾਜਕੋਟ ਅਤੇ ਅਹਿਮਦਾਬਾਦ ਵਿੱਚ ਦਿਖਾਈ ਦੇਵੇਗਾ, ਜਦੋਂਕਿ ਦਿੱਲੀ ਵਿੱਚ ਇਹ ਸਵੇਰੇ 8.37 ਵਜੇ ਦਿਖਾਈ ਦੇਵੇਗਾ।

ਵਿਗਿਆਨੀਆਂ ਅਨੁਸਾਰ ਇਹ ਨਜਾਰਾ ਭਾਰਤ ਦੇ ਤਿੰਨ ਸ਼ਹਿਰਾਂ ਵਿੱਚ ਸਿਰਫ 6 ਮਿੰਟ ਲਈ ਵੇਖਿਆ ਜਾਵੇਗਾ। ਇਹ ਇਕ ਜਹਾਜ਼ ਦੀ ਤਰ੍ਹਾਂ ਹੀ ਚਮਕਦਾ ਦਿਖਾਈ ਦੇਵੇਗਾ, ਪਰ ਇਸ ਦੀ ਗਤੀ ਇਕ ਜਹਾਜ਼ ਨਾਲੋਂ ਬਹੁਤ ਤੇਜ਼ ਹੋਵੇਗੀ। ਦੱਸ ਦੇਈਏ ਕਿ ਪੁਲਾੜ ਸਟੇਸ਼ਨ ਹਰ ਦਿਨ ਧਰਤੀ ਦੇ 16 ਚੱਕਰ ਲਗਾਉਂਦਾ ਹੈ। ਅਜਿਹੀ ਸਥਿਤੀ ਵਿਚ ਇਹ ਸਮੇਂ ਸਮੇਂ ਤੇ ਵੱਖ ਵੱਖ ਦੇਸ਼ਾਂ ਵਿਚ ਦਿਖਾਈ ਦਿੰਦਾ ਹੈ।
Published by: Ashish Sharma
First published: July 14, 2020, 5:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading