ਬਾਜ਼ਾਰ 'ਚ ਛੋਟੇ ਨੋਟਾਂ (Currency Notes) ਦੀ ਕਮੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਖੁੱਲੇ ਪੈਸੇ ਦੀ ਘਾਟ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਵੀ ਲੋਕਾਂ ਨੂੰ ਹੋ ਰਹੀ ਇਸ ਸਮੱਸਿਆ ਤੋਂ ਜਾਣੂ ਹੈ। ਹੁਣ ਰਿਜ਼ਰਵ ਬੈਂਕ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਹੋ ਗਿਆ ਹੈ। ਰਿਜ਼ਰਵ ਬੈਂਕ ATM 'ਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਵਿਸ਼ੇਸ਼ ATM ਲਗਾਉਣ 'ਤੇ ਵੀ ਵਿਚਾਰ ਕਰ ਰਿਹਾ ਹੈ।
Cnbctv18 ਹਿੰਦੀ ਦੀ ਰਿਪੋਰਟ ਮੁਤਾਬਕ ਛੋਟੇ ਨੋਟ ਨਾ ਮਿਲਣ ਦੀਆਂ ਕਈ ਸ਼ਿਕਾਇਤਾਂ ਰਿਜ਼ਰਵ ਬੈਂਕ ਤੱਕ ਪਹੁੰਚੀਆਂ ਹਨ। ਰਿਜ਼ਰਵ ਬੈਂਕ ਨਾ ਸਿਰਫ ਏਟੀਐਮ 'ਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ, ਸਗੋਂ ਇਸ ਤੋਂ ਇਲਾਵਾ ਕਈ ਵਿਕਲਪਾਂ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਖੁੱਲ੍ਹੇ ਨੋਟਾਂ ਦੇ ਮੁੱਦੇ 'ਤੇ ਇਸ ਮਹੀਨੇ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਈ ਸੁਝਾਅ ਦਿੱਤੇ ਗਏ ਹਨ।
ਵਿਸ਼ੇਸ਼ ਏ.ਟੀ.ਐਮ ਲੱਗ ਸਕਦੇ ਹਨ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ RBI ਬਾਜ਼ਾਰ 'ਚ ਛੋਟੇ ਨੋਟਾਂ ਦੀ ਕਮੀ ਨੂੰ ਦੂਰ ਕਰਨ ਲਈ UPI 'ਤੇ ਆਧਾਰਿਤ ATM ਲਗਾਉਣ 'ਤੇ ਵੀ ਵਿਚਾਰ ਕਰ ਰਿਹਾ ਹੈ। ਆਮ ਲੋਕ ਇਨ੍ਹਾਂ UPI ਆਧਾਰਿਤ ATM ਤੋਂ ਛੋਟੇ ਨੋਟ ਕਢਵਾ ਸਕਣਗੇ। ਇਸ ਤੋਂ ਇਲਾਵਾ ਆਰਬੀਆਈ ਬੈਂਕਾਂ ਨੂੰ ਮੌਜੂਦਾ ਏਟੀਐਮ ਵਿੱਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਦਾ ਆਦੇਸ਼ ਵੀ ਦੇ ਸਕਦਾ ਹੈ।
ਦੇਸ਼ ਵਿੱਚ ਛੋਟੇ ਨੋਟਾਂ ਦੀ ਕਮੀ ਨੋਟਬੰਦੀ ਦੇ ਸਮੇਂ ਤੋਂ ਸ਼ੁਰੂ ਹੋ ਗਈ ਸੀ। ਇਹ ਅਜੇ ਵੀ ਬਰਕਰਾਰ ਹੈ। ਖੁੱਲੇ ਪੈਸਿਆਂ ਦੀ ਸਮੱਸਿਆ ਉਨ੍ਹਾਂ ਲੋਕਾਂ ਲਈ ਜ਼ਿਆਦਾ ਹੈ, ਜੋ ਆਨਲਾਈਨ ਲੈਣ-ਦੇਣ ਨਹੀਂ ਕਰਦੇ ਹਨ। ਹਾਲਾਂਕਿ ਦੇਸ਼ 'ਚ ਆਨਲਾਈਨ ਭੁਗਤਾਨ ਦਾ ਰੁਝਾਨ ਵਧਣ ਨਾਲ ਕੁਝ ਰਾਹਤ ਮਿਲੀ ਹੈ ਪਰ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ। ਏਟੀਐਮ ਤੋਂ ਨਕਦੀ ਕਢਵਾਉਣ ਤੋਂ ਬਾਅਦ ਵੀ 500 ਅਤੇ 2000 ਦੇ ਨੋਟ ਹੀ ਜ਼ਿਆਦਾ ਦਿੱਤੇ ਜਾਂਦੇ ਹਨ। 100 ਰੁਪਏ ਦੇ ਨੋਟ ਬਹੁਤ ਘੱਟ ਹਨ। ਬਾਜ਼ਾਰ 'ਚ 10, 20 ਅਤੇ 50 ਰੁਪਏ ਦੇ ਨੋਟਾਂ ਦੀ ਕਮੀ ਹੈ। ਇਸ ਦੇ ਮੱਦੇਨਜ਼ਰ ਹੁਣ ਆਰਬੀਆਈ ਛੋਟੇ ਨੋਟਾਂ ਲਈ ਵਿਸ਼ੇਸ਼ ਏਟੀਐਮ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।