ਏਅਰਪੋਰਟ 'ਤੇ Spicejet ਦਾ ਜਹਾਜ਼ ਬਿਜਲੀ ਦੇ ਖੰਭੇ ਨਾਲ ਟਕਰਾਇਆ, ਵੱਡਾ ਹਾਦਸਾ ਟਲਿਆ

(ਫਾਇਲ ਫੋਟੋ)

 • Share this:
  ਦਿੱਲੀ ਹਵਾਈ ਅੱਡੇ 'ਤੇ ਅੱਜ ਵੱਡਾ ਹਾਦਸਾ ਹੋਣੋਂ ਟਲ ਗਿਆ। ਸਪਾਈਸਜੈੱਟ ਦਾ ਜਹਾਜ਼ ਇੱਕ ਇਲੈਕਟ੍ਰਿਕ ਪੋਲ (SpiceJet flight collides with pole) ਨਾਲ ਟਕਰਾ ਗਿਆ, ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪਰ ਕਿਹਾ ਜਾ ਰਿਹਾ ਹੈ ਕਿ ਟੱਕਰ ਕਾਰਨ ਫਲਾਈਟ ਦਾ ਇੱਕ ਹਿੱਸਾ ਟੁੱਟ ਗਿਆ। ਜਦਕਿ ਬਿਜਲੀ ਦਾ ਖੰਭਾ ਵੀ ਪੂਰੀ ਤਰ੍ਹਾਂ ਹੇਠਾਂ ਵੱਲ ਝੁਕ ਗਿਆ।

  ਇੰਡੀਆ ਟੂਡੇ ਮੁਤਾਬਕ ਇਹ ਟੱਕਰ ਪੁਸ਼ਬੈਕ ਦੌਰਾਨ ਹੋਈ। ਯਾਨੀ ਜਦੋਂ ਜਹਾਜ਼ ਨੂੰ ਯਾਤਰੀ ਟਰਮੀਨਲ ਤੋਂ ਰਨਵੇ 'ਤੇ ਲਿਜਾਇਆ ਜਾ ਰਿਹਾ ਸੀ। ਇਸ ਜਹਾਜ਼ ਨੇ ਦਿੱਲੀ ਤੋਂ ਜੰਮੂ ਲਈ ਉਡਾਣ ਭਰਨੀ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਸਮੇਂ ਜਹਾਜ਼ ਵਿੱਚ ਕੋਈ ਵੀ ਯਾਤਰੀ ਨਹੀਂ ਸੀ। ਬਾਅਦ ਵਿੱਚ ਯਾਤਰੀਆਂ ਨੂੰ ਇੱਕ ਹੋਰ ਫਲਾਈਟ ਰਾਹੀਂ ਭੇਜਿਆ ਗਿਆ।

  ਇਸ ਘਟਨਾ ਤੋਂ ਬਾਅਦ ਸਪਾਈਸਜੈੱਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, 'ਸਪਾਈਸਜੈੱਟ ਦੀ ਫਲਾਈਟ ਨੰਬਰ ਐਸਜੀ 160 ਨੇ ਦਿੱਲੀ ਤੋਂ ਜੰਮੂ ਜਾਣਾ ਸੀ। ਪਰ ਇਹ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਜਿਸ ਨਾਲ ਕੁਝ ਨੁਕਸਾਨ ਹੋਇਆ ਹੈ। ਉਡਾਣ ਲਈ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ।
  Published by:Gurwinder Singh
  First published: