Home /News /national /

ਗੰਭੀਰ ਬਿਮਾਰੀ ਤੋਂ ਪੀੜਤ 10 ਮਹੀਨੇ ਦੇ ਬੱਚੇ ਦੇ ਇਲਾਜ ਲਈ 17.5 ਕਰੋੜ ਦੇ ਟੀਕੇ ਦੀ ਲੋੜ, ਮਾਪਿਆਂ ਵੱਲੋਂ ਮਦਦ ਦੀ ਅਪੀਲ

Spinal Muscular atrophy: 10 ਮਹੀਨੇ ਦਾ ਬੱਚਾ ਅਜਿਹੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਕਿ ਉਸ ਦੇ ਇਲਾਜ ਲਈ 17.5 ਕਰੋੜ ਰੁਪਏ ਦੀ ਲੋੜ ਹੈ। ਇਨ੍ਹਾਂ ਰੁਪਇਆਂ ਨਾਲ ਇੱਕ ਟੀਕਾ ਖਰੀਦਿਆ ਜਾਵੇਗਾ ਅਤੇ ਟੀਕੇ ਲਗਾਉਣ ਤੋਂ ਬਾਅਦ ਕਾਹਨਾ ਦੀ ਜਾਨ ਬਚ ਜਾਵੇਗੀ। ਮਾਮਲਾ ਦਿੱਲੀ ਦਾ ਹੈ।

  • Share this:

10 ਮਹੀਨਿਆਂ ਦਾ ਬੱਚਾ ਕਾਨਵ ਸਪਾਈਨਲ ਮਸਕੂਲਰ ਐਟ੍ਰੋਫੀ (Spinal Muscular atrophy SMA) ਟਾਈਪ 1 ਨਾਮਕ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੈ। ਇਹ ਬਿਮਾਰੀ ਇਸ 10 ਮਹੀਨੇ ਦੇ ਬੱਚੇ ਨੂੰ ਹੌਲੀ-ਹੌਲੀ ਪਰੇਸ਼ਾਨ ਕਰ ਰਹੀ ਹੈ ਅਤੇ ਉਸ ਕੋਲ ਸਿਰਫ਼ 2 ਸਾਲ ਹੀ ਜਿੰਦਾ ਰਹਿਣ ਦਾ ਸਮਾਂ ਹੈ।

ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਹੌਲੀ-ਹੌਲੀ ਅਧਰੰਗ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਨਸਾਨ ਦੀ ਦੋ ਤੋਂ ਢਾਈ ਸਾਲਾਂ ਵਿੱਚ ਮੌਤ ਹੋ ਜਾਂਦੀ ਹੈ। ਅਜਿਹਾ ਛੋਟੇ ਬੱਚਿਆਂ ਨੂੰ ਹੁੰਦਾ ਹੈ ਅਤੇ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਟੀਕਾ ਨਾ ਲਗਾਇਆ ਜਾਵੇ ਤਾਂ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਹਾਲਾਂਕਿ ਇਹ ਬਿਮਾਰੀ ਬਹੁਤ ਘੱਟ ਹੁੰਦੀ ਹੈ। ਲੋਕਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਹੈ।

ਨਿਊਜ਼ 18 ਨਾਲ ਗੱਲ ਕਰਦੇ ਹੋਏ ਕਾਨਵ ਦੀ ਮਾਂ ਨੇ ਦੱਸਿਆ ਕਿ ਸਪਾਈਨਲ ਮਾਸਕੂਲਰ ਐਟ੍ਰੋਫੀ ਇਕ ਅਜਿਹੀ ਬੀਮਾਰੀ ਹੈ, ਜਿਸ ਦਾ ਪਤਾ ਉਸ ਨੂੰ ਉਦੋਂ ਲੱਗਾ ਜਦੋਂ ਉਸ ਦਾ ਬੱਚਾ 3 ਮਹੀਨੇ ਦਾ ਸੀ। ਉਹ ਦੂਜੇ ਬੱਚਿਆਂ ਵਾਂਗ ਉੱਠ ਕੇ ਨਹੀਂ ਬੈਠਦਾ ਸੀ।

ਹੁਣ ਹੌਲੀ-ਹੌਲੀ ਲੱਤਾਂ ਉਸ ਦਾ ਸਾਥ ਨਹੀਂ ਦੇ ਰਹੀਆਂ। ਜੇਕਰ ਅਜਿਹਾ ਹੀ ਰਿਹਾ ਤਾਂ ਬਚਣਾ ਮੁਸ਼ਕਿਲ ਹੈ। ਇਸ ਦੇ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਬਹੁਤ ਸਾਰੇ ਲੋਕ ਮਦਦ ਵਿੱਚ ਲੱਗੇ ਹੋਏ ਹਨ ਅਤੇ ਹੁਣ ਤੱਕ ਦੇਸ਼-ਵਿਦੇਸ਼ ਤੋਂ ਲੋਕ 77 ਲੱਖ ਰੁਪਏ ਦਾਨ ਦੇ ਚੁੱਕੇ ਹਨ।

ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਹੁਣ ਤੱਕ 77 ਲੱਖ ਰੁਪਏ ਇਕੱਠੇ ਹੋ ਚੁੱਕੇ ਹਨ। ਬਹੁਤ ਸਾਰੇ ਲੋਕਾਂ ਦਾ ਸਹਿਯੋਗ ਅੱਗੇ ਆਇਆ ਹੈ ਅਤੇ ਸੰਘਰਸ਼ ਲਗਾਤਾਰ ਜਾਰੀ ਹੈ।

ਜੇਕਰ ਬੱਚੇ ਨੂੰ ਸਮੇਂ ਸਿਰ ਟੀਕਾ ਨਾ ਲੱਗੇ ਤਾਂ ਉਨ੍ਹਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੈ। ਨਿਊਜ਼ 18 ਰਾਹੀਂ ਅਪੀਲ ਕਰਦਿਆਂ ਮਾਪਿਆਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਅੱਗੇ ਆਉਣ ਅਤੇ ਸਾਡੇ ਬੱਚੇ ਲਈ ਦਾਨ ਦੇਣ। ਇਹ ਲੜਾਈ ਸਾਡੀ ਸਾਰਿਆਂ ਦੀ ਹੈ। ਕਿਉਂਕਿ, ਛੋਟੀ ਜਿਹੀ ਜਾਨ ਨੂੰ ਖਤਰਾ ਹੈ।

Published by:Gurwinder Singh
First published:

Tags: Disease, Heart disease, Multiple Sclerosis Disease