ਕੇਂਦਰੀ ਖੇਡ ਮੰਤਰੀ ਨੇ ਸ਼ੁਰੂ ਕੀਤਾ 'ਖੇਲੋ ਇੰਡੀਆ ਚੈਲੇਂਜ', ਵੀਡੀਓ ਰਾਹੀਂ ਸਾਂਝੀ ਕੀਤੀ 5 ਮਿੰਟ ਦੀ ਕਹਾਣੀ

News18 Punjab
Updated: January 9, 2019, 5:49 PM IST
ਕੇਂਦਰੀ ਖੇਡ ਮੰਤਰੀ ਨੇ ਸ਼ੁਰੂ ਕੀਤਾ 'ਖੇਲੋ ਇੰਡੀਆ ਚੈਲੇਂਜ', ਵੀਡੀਓ ਰਾਹੀਂ ਸਾਂਝੀ ਕੀਤੀ 5 ਮਿੰਟ ਦੀ ਕਹਾਣੀ

  • Share this:
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਬੁੱਧਵਾਰ ਨੂੰ ਇਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਖੇਲੋ ਇੰਡੀਆ ਅਭਿਆਨ ਨੂੰ ਮਜਬੂਤੀ ਦੇਣ ਲਈ #5MinuteAur (5 ਮਿੰਟ ਔਰ) ਚੈਲੇਂਜ ਦੀ ਸ਼ੁਰੂਆਤ ਕੀਤੀ ਹੈ। ਇਸ ਮਹਿੰਮ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਟਵਿਟਰ ਉਤੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਖੇਡ ਮੰਤਰੀ ਟੈਨਿਸ ਖੇਡਦੇ ਨਜ਼ਰ ਆ ਰਹੇ ਹਨ।

ਖੇਡ ਮੰਤਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਖੇਡ ਮੰਤਰੀ ਨੇ ਲੋਕਾਂ ਨੂੰ ਖੇਡਾਂ ਲਈ 5 ਮਿੰਟ ਕੱਢਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਜਨਤਾ ਨਾਲ ਖੇਡ ਨਾਲ ਜੁੜੀ ਆਪਣੀ ਪੰਜ ਮਿੰਟ ਦੀ ਕਹਾਣੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਨੂੰ ਆਪਣੇ ਯੂਥ ਐਥਲੀਟਸ ਦੀ ਆਵਾਜ਼ ਬਣਨਾ ਹੋਵੇਗਾ। ਜੋਰ ਨਾਲ ਬੋਲੋ- 5 ਮਿੰਟ ਔਰ ਖੇਲੋ ਇੰਡੀਆ, ਔਰ ਖੇਲੇਂਗੇ ਤੇ ਹੋਰ ਜੀਤੇਂਗੇ। ਮੰਤਰੀ ਰਾਠੌਰ ਖੁਦ ਵੀ ਇਕ ਖਿਡਾਰੀ ਰਹਿ ਚੁੱਕੇ ਹਨ ਤੇ ਓਲੰਪਿਕ ਵਿਚ ਦੇਸ਼ ਲਈ ਮੈਡਲ ਵੀ ਲਿਆ ਚੁੱਕੇ ਹਨ।

First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...