Home /News /national /

ਬਿਮਾਰ ਪਿਤਾ ਲਈ ਘਿਓ ਲੈਣ ਗਈ ਕੁੜੀ ਨਾਲ ਸਮੂਹਿਕ ਬਲਾਤਕਾਰ, ਮੁਲਜ਼ਮਾਂ 'ਚ 3 BSF ਜਵਾਨ ਸ਼ਾਮਲ

ਬਿਮਾਰ ਪਿਤਾ ਲਈ ਘਿਓ ਲੈਣ ਗਈ ਕੁੜੀ ਨਾਲ ਸਮੂਹਿਕ ਬਲਾਤਕਾਰ, ਮੁਲਜ਼ਮਾਂ 'ਚ 3 BSF ਜਵਾਨ ਸ਼ਾਮਲ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਵਧੀਕ ਪੁਲਿਸ ਸੁਪਰਡੈਂਟ ਬਨਵਾਰੀਲਾਲ ਮੀਨਾ ਨੇ ਦੱਸਿਆ ਕਿ ਪੀੜਤਾ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ ਉਹ ਆਪਣੇ ਬਿਮਾਰ ਪਿਤਾ ਦੇ ਇਲਾਜ ਲਈ ਸ਼ੁੱਕਰਵਾਰ ਰਾਤ ਨੂੰ ਰਾਏਸਿੰਘਨਗਰ ਸਥਿਤ ਇੱਕ ਨਿੱਜੀ ਡੇਅਰੀ ਉਤੇ ਗਊ ਦਾ ਘਿਓ ਲੈਣ ਗਈ ਸੀ। ਉੱਥੇ ਪੰਜ ਨੌਜਵਾਨਾਂ ਨੇ ਉਸ ਨੂੰ ਫੜ ਲਿਆ ਅਤੇ ਜ਼ਬਰਦਸਤੀ ਇਕ ਕਮਰੇ ਵਿਚ ਲੈ ਗਏ।

ਹੋਰ ਪੜ੍ਹੋ ...
  • Share this:

ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ (Gang rape) ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਪੰਜ ਲੋਕਾਂ ਉਤੇ ਗੈਂਗਰੇਪ ਦਾ ਦੋਸ਼ ਲਗਾਇਆ ਹੈ।

ਇਨ੍ਹਾਂ ਵਿਚ ਸੀਮਾ ਸੁਰੱਖਿਆ ਬਲ (Border Security Force) ਦੇ ਤਿੰਨ ਜਵਾਨ ਵੀ ਸ਼ਾਮਲ ਹਨ। ਲੜਕੀ ਦੀ ਸ਼ਿਕਾਇਤ ਉਤੇ ਪੁਲਿਸ ਨੇ 5 ਲੋਕਾਂ ਖਿਲਾਫ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।

ਗੈਂਗਰੇਪ ਦਾ ਇਹ ਮਾਮਲਾ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਰਾਏਸਿੰਘਨਗਰ ਥਾਣਾ ਖੇਤਰ ਦਾ ਹੈ। ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।

ਵਧੀਕ ਪੁਲਿਸ ਸੁਪਰਡੈਂਟ ਬਨਵਾਰੀਲਾਲ ਮੀਨਾ ਨੇ ਦੱਸਿਆ ਕਿ ਪੀੜਤਾ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ ਉਹ ਆਪਣੇ ਬਿਮਾਰ ਪਿਤਾ ਦੇ ਇਲਾਜ ਲਈ ਸ਼ੁੱਕਰਵਾਰ ਰਾਤ ਨੂੰ ਰਾਏਸਿੰਘਨਗਰ ਸਥਿਤ ਇੱਕ ਨਿੱਜੀ ਡੇਅਰੀ ਉਤੇ ਗਊ ਦਾ ਘਿਓ ਲੈਣ ਗਈ ਸੀ।

ਉੱਥੇ ਪੰਜ ਨੌਜਵਾਨਾਂ ਨੇ ਉਸ ਨੂੰ ਫੜ ਲਿਆ ਅਤੇ ਜ਼ਬਰਦਸਤੀ ਇਕ ਕਮਰੇ ਵਿਚ ਲੈ ਗਏ। ਬਾਅਦ ਵਿਚ ਪੰਜਾਂ ਨੇ ਕਮਰੇ ਵਿਚ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਪੀੜਤਾ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਵਾਇਆ ਅਤੇ ਉਥੋਂ ਭੱਜ ਕੇ ਘਟਨਾ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਏਸੀਪੀ ਮੀਨਾ ਨੇ ਦੱਸਿਆ ਕਿ ਪੀੜਤਾ ਦੀ ਤਰਫੋਂ ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੀਐਸਐਫ ਦੇ ਤਿੰਨ ਜਵਾਨਾਂ ਸਮੇਤ ਪੰਜ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਵੀ ਕੀਤਾ ਹੈ। ਪੀੜਤ ਡੇਅਰੀ ਸੰਚਾਲਕਾਂ ਨੂੰ ਜਾਣਦੀ ਸੀ। ਇਸੇ ਲਈ ਉਸ ਨੇ ਦੋਵਾਂ ਦੇ ਨਾਂ ਪੁਲਿਸ ਨੂੰ ਦੱਸੇ।

Published by:Gurwinder Singh
First published:

Tags: Crime against women, Crime news, Gangrape, Marital rape, Rape, Rape case, Rape victim