Home /News /national /

ਇਸ਼ਕ ਦਾ ਭੇਤ ਖੁੱਲ੍ਹਣ ਉਤੇ ਧੀ ਨੇ ਪ੍ਰੇਮੀ ਹੱਥੋਂ ਮਰਵਾਇਆ ਪਿਉ

ਇਸ਼ਕ ਦਾ ਭੇਤ ਖੁੱਲ੍ਹਣ ਉਤੇ ਧੀ ਨੇ ਪ੍ਰੇਮੀ ਹੱਥੋਂ ਮਰਵਾਇਆ ਪਿਉ

ਸ਼੍ਰੀਗੰਗਾਨਗਰ 'ਚ ਕਤਲ ਦੀ ਘਟਨਾ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਮੌਕੇ 'ਤੇ ਹੀ ਦਬੋਚ ਲਿਆ।

ਸ਼੍ਰੀਗੰਗਾਨਗਰ 'ਚ ਕਤਲ ਦੀ ਘਟਨਾ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਮੌਕੇ 'ਤੇ ਹੀ ਦਬੋਚ ਲਿਆ।

ਪਰਿਵਾਰ ਵਾਲੇ ਰੋਸ਼ਨੀ ਨੂੰ ਲਗਾਤਾਰ ਸਮਝਾ ਰਹੇ ਸਨ ਕਿ ਉਹ ਇਸ ਪ੍ਰੇਮ ਸਬੰਧਾਂ ਨੂੰ ਛੱਡ ਕੇ ਗ੍ਰਹਿਸਤੀ ਦਾ ਖਿਆਲ ਰੱਖੇ। ਪਰ ਉਹ ਇਸ ਪ੍ਰੇਮ ਪ੍ਰਸੰਗ ਤੋਂ ਬਾਹਰ ਨਹੀਂ ਆਉਣਾ ਚਾਹੁੰਦੀ ਸੀ। ਜਦੋਂ ਰੋਸ਼ਨੀ ਦੇ ਪਿਤਾ ਚੈਨਾਰਾਮ ਨੇ ਇਸ ਲਈ ਉਸ 'ਤੇ ਦਬਾਅ ਪਾਇਆ ਤਾਂ ਉਹ ਗੁੱਸੇ 'ਚ ਆ ਗਈ। ਰੋਸ਼ਨੀ ਨੇ ਇਸ ਦੀ ਸ਼ਿਕਾਇਤ ਆਪਣੇ ਬੁਆਏਫਰੈਂਡ ਗੁਰਤੇਜ ਨੂੰ ਕੀਤੀ। ਮੰਗਲਵਾਰ ਰਾਤ ਉਹ ਰੋਸ਼ਨੀ ਸਮੇਤ ਆਪਣੇ ਦੋ ਸਾਥੀਆਂ ਨਾਲ ਦੇਸੀ ਪਿਸਤੌਲ ਲੈ ਕੇ ਚੈਨਾਰਾਮ ਕੋਲ ਪਹੁੰਚਿਆ।

ਹੋਰ ਪੜ੍ਹੋ ...
 • Share this:
  ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਸ਼੍ਰੀਗੰਗਾਨਗਰ (ਰਾਜਸਥਾਨ) ਜ਼ਿਲੇ 'ਚ ਇਕ ਧੀ ਨੇ ਆਪਣੇ ਪ੍ਰੇਮੀ ਦੇ ਹੱਥੋਂ ਪਿਤਾ ਦਾ ਕਤਲ ਕਰਵਾ ਦਿੱਤਾ। ਧੀ ਦੇ ਨਜਾਇਜ਼ ਪ੍ਰੇਮ ਸਬੰਧਾਂ ਦਾ ਰਾਜ਼ ਖੁੱਲ੍ਹਣ ਉਤੇ ਪਿਤਾ ਨੇ ਬੇਟੀ ਨੂੰ ਇਸ ਦਲਦਲ 'ਚੋਂ ਬਾਹਰ ਨਿਕਲਣ ਲਈ ਸਮਝਾਇਆ ਸੀ। ਪਰ ਬੇਟੀ ਨੂੰ ਇਸ ਗੱਲ ਦਾ ਗੁੱਸਾ ਆ ਗਿਆ।

  ਉਸ ਨੇ ਆਪਣੇ ਪਿਤਾ ਦੀ ਸ਼ਿਕਾਇਤ ਆਪਣੇ ਪ੍ਰੇਮੀ ਨੂੰ ਕੀਤੀ। ਇਹ ਦੇਖ ਕੇ ਗੁੱਸੇ 'ਚ ਆ ਕੇ ਪ੍ਰੇਮੀ ਨੇ ਪ੍ਰੇਮਿਕਾ ਦੇ ਪਿਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਧੀ ਅਤੇ ਉਸ ਦੇ ਪ੍ਰੇਮੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

  ਅਨੂਪਗੜ੍ਹ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਜੈਦੇਵ ਸਿਆਗ ਨੇ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਅਨੂਪਗੜ੍ਹ ਥਾਣਾ ਖੇਤਰ ਦੇ ਪਿੰਡ 6 ਏ.ਪੀ.ਐਮ. ਵਿਚ ਵਾਪਰੀ। ਇੱਥੋਂ ਦੀ 30 ਸਾਲਾ ਰੋਸ਼ਨੀ ਦਾ ਵਿਆਹ ਕਰੀਬ 10-12 ਸਾਲ ਪਹਿਲਾਂ ਘੜਸਾਨਾ ਥਾਣਾ ਖੇਤਰ ਦੇ ਪਿੰਡ 4ਐਮਡੀ ਵਿੱਚ ਹੋਇਆ ਸੀ।

  ਉਥੇ ਉਸ ਦੇ ਇਕ ਨੌਜਵਾਨ ਗੁਰਤੇਜ ਸਿੰਘ ਨਾਲ ਪ੍ਰੇਮ ਸਬੰਧ ਸ਼ੁਰੂ ਹੋ ਗਏ। ਜਦੋਂ ਰੋਸ਼ਨੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਸਮਝਾਇਆ ਪਰ ਉਹ ਨਹੀਂ ਮੰਨੀ।

  ਪਰਿਵਾਰ ਵਾਲੇ ਰੋਸ਼ਨੀ ਨੂੰ ਲਗਾਤਾਰ ਸਮਝਾ ਰਹੇ ਸਨ ਕਿ ਉਹ ਇਸ ਪ੍ਰੇਮ ਸਬੰਧਾਂ ਨੂੰ ਛੱਡ ਕੇ ਗ੍ਰਹਿਸਤੀ ਦਾ ਖਿਆਲ ਰੱਖੇ। ਪਰ ਉਹ ਇਸ ਪ੍ਰੇਮ ਪ੍ਰਸੰਗ ਤੋਂ ਬਾਹਰ ਨਹੀਂ ਆਉਣਾ ਚਾਹੁੰਦੀ ਸੀ। ਜਦੋਂ ਰੋਸ਼ਨੀ ਦੇ ਪਿਤਾ ਚੈਨਾਰਾਮ ਨੇ ਇਸ ਲਈ ਉਸ 'ਤੇ ਦਬਾਅ ਪਾਇਆ ਤਾਂ ਉਹ ਗੁੱਸੇ 'ਚ ਆ ਗਈ। ਰੋਸ਼ਨੀ ਨੇ ਇਸ ਦੀ ਸ਼ਿਕਾਇਤ ਆਪਣੇ ਬੁਆਏਫਰੈਂਡ ਗੁਰਤੇਜ ਨੂੰ ਕੀਤੀ। ਮੰਗਲਵਾਰ ਰਾਤ ਉਹ ਰੋਸ਼ਨੀ ਸਮੇਤ ਆਪਣੇ ਦੋ ਸਾਥੀਆਂ ਨਾਲ ਦੇਸੀ ਪਿਸਤੌਲ ਲੈ ਕੇ ਚੈਨਾਰਾਮ ਕੋਲ ਪਹੁੰਚਿਆ।

  ਉਸ ਨੇ ਚੈਨਾਰਾਮ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਆਸਪਾਸ ਦੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਰੋਸ਼ਨੀ ਦੇ ਪ੍ਰੇਮੀ ਸਮੇਤ ਉਸ ਦੇ ਨਾਲ ਆਏ ਦੋ ਹੋਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ 'ਤੇ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਲੜਕੀ, ਉਸ ਦੇ ਪ੍ਰੇਮੀ ਅਤੇ ਦੋ ਹੋਰ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
  Published by:Gurwinder Singh
  First published:

  Tags: Crime, Crime news

  ਅਗਲੀ ਖਬਰ