Home /News /national /

UNESCO ਨੇ ਜਾਰੀ ਕੀਤੀ ਰਚਨਾਤਮਕ ਸ਼ਹਿਰਾਂ ਦੀ ਲਿਸਟ, ਸੂਚੀ ‘ਚ ਸ਼੍ਰੀਨਗਰ ਵੀ ਸ਼ਾਮਲ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਯੂਨੈਸਕੋ ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਕਿ, ਕੁੱਲ 90 ਦੇਸ਼ਾਂ ਵਿੱਚੋਂ 295 ਸ਼ਹਿਰਾਂ ਨੂੰ ਲਿਸਟ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ‘ਚ ਯੂਨੈਸਕੋ ਸੱਭਿਆਚਾਰ ਅਤੇ ਰਚਨਾਤਮਕਤਾ, ਦਸਤਕਾਰੀ ਅਤੇ ਲੋਕ ਕਲਾਵਾਂ, ਸਾਹਿਤ, ਸੰਗੀਤ ਆਦਿ ਵਿੱਚ ਟਿਕਾਊ ਸ਼ਹਿਰੀ ਵਿਕਾਸ ਲਈ ਨਿਵੇਸ਼ ਕਰਦਾ ਹੈ।

ਹੋਰ ਪੜ੍ਹੋ ...
 • Share this:
  ਜੰਮੂ-ਕਸ਼ਮੀਰ (Jammu & Kashmir) ਦੀ ਗਰਮੀਆਂ ਦੀ ਰਾਜਧਾਨੀ (Summer capital) ਸ਼੍ਰੀਨਗਰ (Srinagar) ਦੁਨੀਆ ਭਰ ਦੇ ਉਨ੍ਹਾਂ 49 ਸ਼ਹਿਰਾਂ 'ਚੋਂ ਇਕ ਹੈ, ਜਿਨ੍ਹਾਂ ਨੂੰ 'ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ (UCCN)' 'ਚ ਸ਼ਾਮਲ ਕੀਤਾ ਗਿਆ। ਇਸ ਸੂਚੀ ਵਿੱਚ ਪਹਿਲਾਂ ਹੀ 246 ਸ਼ਹਿਰ ਸ਼ਾਮਲ ਹਨ।

  ਦੱਸ ਦਈਏ ਕਿ ਯੂਨੈਸਕੋ (UNESCO) ਦੇ ਡਾਇਰੈਕਟਰ ਜਨਰਲ (Director General) ਔਡਰੇ ਔਜ਼ਲੇ (Audrey Azoulay) ਨੇ ਇਸ ਲਿਸਟ ਨੂੰ ਜਾਰੀ ਕਰਦਿਆਂ ਕਿਹਾ ਕਿ 49 ਸ਼ਹਿਰਾਂ ਨੂੰ ਉਹ ਆਪਣੇ ਰਚਨਾਤਮਕ ਸ਼ਹਿਰਾਂ (Creative cities) ਦੀ ਸੂਚੀ ਵਿੱਚ ਸ਼ਾਮਲ ਕਰਕੇ ਮਾਣ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਨ੍ਹਾਂ ਸ਼ਹਿਰਾਂ ਦੀ ਰਚਨਾਤਮਕਤਾ ਨੂੰ ਬਰਕਰਾਰ ਰੱਖਣ ਲਈ ਜੀ ਜਾਨ ਨਾਲ ਕੋਸ਼ਿਸ਼ ਕਰਦੀ ਰਹੇਗੀ।

  ਯੂਨੈਸਕੋ ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਕਿ, ਕੁੱਲ 90 ਦੇਸ਼ਾਂ ਵਿੱਚੋਂ 295 ਸ਼ਹਿਰਾਂ ਨੂੰ ਲਿਸਟ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ‘ਚ ਯੂਨੈਸਕੋ ਸੱਭਿਆਚਾਰ ਅਤੇ ਰਚਨਾਤਮਕਤਾ, ਦਸਤਕਾਰੀ ਅਤੇ ਲੋਕ ਕਲਾਵਾਂ, ਸਾਹਿਤ, ਸੰਗੀਤ ਆਦਿ ਵਿੱਚ ਟਿਕਾਊ ਸ਼ਹਿਰੀ ਵਿਕਾਸ ਲਈ ਨਿਵੇਸ਼ ਕਰਦਾ ਹੈ।

  ਉੱਧਰ, ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸ਼੍ਰੀਨਗਰ ਸਮੇਤ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਦੱਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਇਸ ਮੌਕੇ ‘ਤੇ ਭਾਰਤ ਲਈ ਮਾਣ ਮਹਿਸੂਸ ਕਰਦੇ ਹਨ।  ਯੂਨੈਸਕੋ ਨਾਲ ਸਹਿਯੋਗ ਲਈ ਭਾਰਤੀ ਰਾਸ਼ਟਰੀ ਕਮਿਸ਼ਨ (ਆਈ.ਐੱਨ.ਸੀ.ਸੀ.ਯੂ.) ਨੇ ਸ਼੍ਰੀਨਗਰ ਦੇ ਨਾਲ-ਨਾਲ ਗਵਾਲੀਅਰ ਦਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਕਰਨ ਲਈ ਭੇਜਿਆ ਸੀ। ਸ਼੍ਰੀਨਗਰ ਦੇ ਮੇਅਰ ਜੁਨੈਦ ਅਜ਼ੀਮ ਮੱਟੂ ਨੇ ਟਵਿੱਟਰ ਰਾਹੀਂ ਸ਼੍ਰੀਨਗਰ ਨੂੰ ਵੱਕਾਰੀ ਸੂਚੀ ਵਿੱਚ ਸ਼ਾਮਲ ਕਰਨ ਦੀ ਖਬਰ ਦਿੱਤੀ। ਅਕਤੂਬਰ 2019 ਵਿੱਚ ਮੁੰਬਈ ਅਤੇ ਹੈਦਰਾਬਾਦ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
  Published by:Amelia Punjabi
  First published:

  Tags: Centre govt, India, Jammu and kashmir, Narendra modi, Prime Minister, Social media, Twitter, USA

  ਅਗਲੀ ਖਬਰ