Home /News /national /

COVID-19 in India: ਕੋਰੋਨਾ ਦੀ ਦੂਜੀ ਲਹਿਰ ਪਈ ਕਮਜ਼ੋਰ! ਅਗਲੇ ਹਫਤੇ ਤੋਂ ਅਨਲੌਕ ਦੀ ਸ਼ੁਰੂਆਤ ਕਰਨਗੇ ਸੂਬੇ

COVID-19 in India: ਕੋਰੋਨਾ ਦੀ ਦੂਜੀ ਲਹਿਰ ਪਈ ਕਮਜ਼ੋਰ! ਅਗਲੇ ਹਫਤੇ ਤੋਂ ਅਨਲੌਕ ਦੀ ਸ਼ੁਰੂਆਤ ਕਰਨਗੇ ਸੂਬੇ

ਮੱਧ ਪ੍ਰਦੇਸ਼ ਵਿੱਚ ਲੰਬੀ ਤਾਲਾਬੰਦੀ ਤੋਂ ਬਾਅਦ ਸ਼ਿਵਰਾਜ ਸਿੰਘ ਸਰਕਾਰ ਨੇ ਅਨਲੌਕ ਦੀ ਸ਼ੁਰੂਆਤ ਕਰ ਦਿੱਤੀ ਹੈ। ਅਨਲੌਕ ਦੀ ਪ੍ਰਕਿਰਿਆ 5 ਜ਼ਿਲ੍ਹਿਆਂ ਤੋਂ ਕੀਤੀ ਗਈ ਹੈ, ਇੱਥੇ ਤਾਲਾਬੰਦੀ ਵਿੱਚ ਕੁਝ ਢਿੱਲ ਦਿੱਤੀ ਜਾਣ ਲੱਗੀ ਹੈ।

  • Share this:

ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ (Corona Second Wave) ਦੇ ਮੱਦੇਨਜ਼ਰ ਰਾਜ ਸਰਕਾਰਾਂ ਨੇ ਜਿਸ ਤਰ੍ਹਾਂ ਤਾਲਾਬੰਦੀ ਸ਼ੁਰੂ ਕੀਤੀ ਸੀ, ਇਸ ਦਾ ਅਸਰ ਹੁਣ ਕੋਰੋਨਾ ਗ੍ਰਾਫ 'ਤੇ ਦਿਖਾਈ ਦੇਣਾ ਲੱਗਾ ਹੈ। ਲੰਬੇ ਸਮੇਂ ਤੋਂ ਰਾਜਾਂ ਵੱਲੋਂ ਲਗਾਏ ਗਏ ਲੌਕਡਾਊਨ ਵਿਚ ਹੁਣ ਆਉਣ ਵਾਲੇ ਦਿਨਾਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਦਿੱਲੀ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਨੇ ਸੰਕੇਤ ਦਿੱਤਾ ਹੈ ਕਿ ਜੇ ਕੋਰੋਨਾ ਦੇ ਅੰਕੜੇ ਇਸੇ ਤਰ੍ਹਾਂ ਘਟਦੇ ਰਹੇ ਤਾਂ ਉਹ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ।

ਦੇਸ਼ ਵਿਚ ਅੱਜ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੀ ਲਾਗ ਦੇ 2.22 ਲੱਖ ਨਵੇਂ ਕੇਸਾਂ ਨਾਲ ਕੁਲ ਕੇਸਾਂ ਦੀ ਗਿਣਤੀ 2 ,67,52,44ਹੋ ਗਈ ਹੈ ਜਦੋਂਕਿ ਇਸੇ ਅਰਸੇ ਦੌਰਾਨ 4454 ਹੋਰ ਵ‌ਿਅਕਤੀਆਂ ਦੀ ਕਰੋਨਾ ਕਰਕੇ ਮੌਤ ਹੋ ਗਈ। ਹੁਣ ਤੱਕ 2,37,28,011 ਵਿਅਕਤੀ ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋ ਚੁੱਕੇ ਹਨ।

ਦਿੱਲੀ ਵਿਚ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਦਿੱਲੀ ਵਿੱਚ ਹੁਣ 31 ਮਈ ਤੱਕ ਲੌਕਡਾਊਨ ਰਹੇਗਾ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ 31 ਮਈ ਨੂੰ ਸਵੇਰੇ 5 ਵਜੇ ਤੱਕ ਰਾਜਧਾਨੀ ਵਿਚ ਲੌਕਡਾਊਨ ਰਹੇਗਾ, ਪਰ ਜੇ ਇਸੇ ਤਰ੍ਹਾਂ ਕੇਸ ਘਟਦੇ ਰਹੇ ਤਾਂ ਇਸ ਤੋਂ ਬਾਅਦ ਅਨਲੌਕ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਰਾਜਧਾਨੀ ਦਿੱਲੀ ਵਿੱਚ ਜਿਥੇ ਕੋਰੋਨਾ ਪਾਜੀਟਿਵ ਦਰ 36% ਤੱਕ ਪਹੁੰਚ ਗਈ ਸੀ, ਹੁਣ ਇਹ ਘਟ ਕੇ 2.5% ਉਤੇ ਆ ਗਈ ਹੈ।

ਮੱਧ ਪ੍ਰਦੇਸ਼ ਵਿੱਚ ਲੰਬੀ ਤਾਲਾਬੰਦੀ ਤੋਂ ਬਾਅਦ ਸ਼ਿਵਰਾਜ ਸਿੰਘ ਸਰਕਾਰ ਨੇ ਅਨਲੌਕ ਦੀ ਸ਼ੁਰੂਆਤ ਕਰ ਦਿੱਤੀ ਹੈ। ਅਨਲੌਕ ਦੀ ਪ੍ਰਕਿਰਿਆ 5 ਜ਼ਿਲ੍ਹਿਆਂ ਤੋਂ ਕੀਤੀ ਗਈ ਹੈ, ਇੱਥੇ ਤਾਲਾਬੰਦੀ ਵਿੱਚ ਕੁਝ ਢਿੱਲ ਦਿੱਤੀ ਜਾਣ ਲੱਗੀ ਹੈ।

ਇਸੇ ਤਰ੍ਹਾਂ ਸਭ ਤੋਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਵਿਚ ਵੀ ਕੋਰੋਨਾ ਕੇਸ ਲਗਾਤਾਰ ਘਟ ਰਹੇ ਹਨ। ਇਸ ਤਰ੍ਹਾਂ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਘਟ ਰਹੇ ਹਨ। ਸਰਕਾਰ ਆਉਣ ਵਾਲੇ ਕੁਝ ਦਿਨਾਂ ਵਿਚ ਲੌਕਡਾਊਨ ਵਿਚ ਢਿੱਲ ਦੇਣ ਬਾਰੇ ਵਿਚਾਰ ਕਰ ਰਹੀਆਂ ਹਨ।

Published by:Gurwinder Singh
First published:

Tags: Corona vaccine, Coronavirus, Lockdown